ਮਰਸੀਡੀਜ਼ ਦੇ ਸ਼ੌਕੀਨਾਂ ਨੂੰ ਝਟਕਾ, 1 ਅਪ੍ਰੈਲ ਤੋਂ ਇੰਨੀਆਂ ਮਹਿੰਗੀਆਂ ਹੋ ਜਾਣਗੀਆਂ ਕਾਰਾਂ

Thursday, Mar 17, 2022 - 06:28 PM (IST)

ਨਵੀਂ ਦਿੱਲੀ– ਲਗਜ਼ਰੀ ਕਾਰਾਂ ਬਣਾਉਣ ਵਾਲੀ ਕੰਪਨੀ ਮਰਸੀਡੀਜ਼ ਬੈਂਜ਼ ਇੰਡੀਆ ਦੀਆਂ ਕਾਰਾਂ ਅਗਲੇ ਮਹੀਨੇ ਯਾਨੀ 1 ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ। ਕੰਪਨੀ ਨੇ ਸਾਰੇ ਮਾਡਲ ਦੀਆਂ ਕਾਰਾਂ ਦੀ ਕੀਮਤ 3 ਫ਼ੀਸਦੀ ਤਕ ਵਧਾਉਣ ਦਾ ਐਲਾਨ ਕੀਤਾ ਹੈ। ਲਾਗਤ ’ਚ ਵਾਧੇ ਦੇ ਚਲਦੇ ਮਰਸੀਡੀਜ਼ ਦੇ ਸਾਰੇ ਮਾਡਲਾਂ ਦੀਆਂ ਕਾਰਾਂ ਅਗਲੇ ਮਹੀਨੇ ਤੋਂ 50 ਹਜ਼ਾਰ ਰੁਪਏ ਤੋਂ 5 ਲੱਖ ਰੁਪਏ ਤਕ ਮਹਿੰਗੀਆਂ ਹੋ ਜਾਣਗੀਆਂ। 

ਇਹ ਵੀ ਪੜ੍ਹੋ– ਰਾਇਲ ਐਨਫੀਲਡ ਦੀ ਨਵੀਂ ਬਾਈਕ Scram 411 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਕੰਪਨੀ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਇਨਪੁਟ ਕਾਸਟ ’ਚ ਲਗਾਤਾਰ ਵਾਧੇ ਤੋਂ ਇਲਾਵਾ ਲਾਜਿਸਟਿਕਸ ਕਾਸਟ ਵੀ ਵੱਧ ਗਈ ਹੈ, ਜਿਸਦੇ ਚਲਦੇ ਕੰਪਨੀ ਨੇ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਨਪੁਟ ਕਾਸਟ ’ਚ ਵਾਧੇ ਦੇ ਚਲਦੇ ਕੰਪਨੀ ਦੀ ਆਪਰੇਸ਼ਨ ਕਾਸਟ ਵੱਧ ਗਈ, ਜਿਸ ਕਾਰਨ ਮਰਸੀਡੀਜ਼ ਬੈਂਜ਼ ਇੰਡੀਆ ਨੂੰ ਸਾਰੇ ਮਾਡਲ ਰੇਂਜ਼ ਦੀ ਐਕਸ-ਸ਼ੋਅਰੂਮ ਕੀਮਤਾਂ ਨੂੰ ਵਧਾਉਣਾ ਪੈ ਰਿਹਾ ਹੈ। 

ਇਹ ਵੀ ਪੜ੍ਹੋ– 4.49 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਹੋਈ Renault Kwid MY22

1 ਅਪ੍ਰੈਲ ਤੋਂ ਇਹ ਹੋਣਗੀਆਂ (ਐਕਸ-ਸ਼ੋਅਰੂਮ) ਕੀਮਤਾਂ

- A 200 Limousine- 42 ਲੱਖ ਰੁਪਏ ਤੋਂ ਸ਼ੁਰੂ
- GLA 200- 45 ਲੱਖ ਰੁਪਏ ਤੋਂ ਸ਼ੁਰੂ
- GLC 200- 62 ਲੱਖ ਰੁਪਏ ਤੋਂ ਸ਼ੁਰੂ
- GLE 300 d 4M- 86 ਲੱਖ ਰੁਪਏ ਤੋਂ ਸ਼ੁਰੂ
- GLS 400d 4M- 1.16 ਲੱਖ ਰੁਪਏ ਤੋਂ ਸ਼ੁਰੂ
- LWB E-Class 200- 71 ਲੱਖ ਰੁਪਏ ਤੋਂ ਸ਼ੁਰੂ
- S-Class 350 d- 1.6 ਕਰੋੜ ਰੁਪਏ ਤੋਂ ਸ਼ੁਰੂ
- AMG E 63 S 4MATIC (CBU)- 1.77 ਕਰੋੜ ਰੁਪਏ ਤੋਂ ਸ਼ੁਰੂ
- AMG- GT 63 S 4 Door Coupe (CBU)- 2.7 ਕਰੋੜ ਰੁਪਏ ਤੋਂ ਸ਼ੁਰੂ

ਇਹ ਵੀ ਪੜ੍ਹੋ– ਕਾਰ ਦੇ ਇੰਜਣ ’ਚ ਪਾਣੀ ਦਾਖਲ ਹੋਣ ’ਤੇ ਪੈਣ ਵਾਲੀ ਖਰਾਬੀ ਲਈ ‘ਕਵਰ’ ਮੁਹੱਈਆ ਕਰਵਾਏਗੀ ਮਾਰੂਤੀ


Rakesh

Content Editor

Related News