Mercedes ਨੇ ਨਵੀਂ 2018 ਏ ਕਲਾਸ ਦਾ ਕੀਤਾ ਖੁਲਾਸਾ

Saturday, Feb 03, 2018 - 08:51 PM (IST)

Mercedes ਨੇ ਨਵੀਂ 2018 ਏ ਕਲਾਸ ਦਾ ਕੀਤਾ ਖੁਲਾਸਾ

ਜਲੰਧਰ—ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼ ਨੇ ਨਵੀਂ 2018 ਮਰਸੀਡੀਜ਼ ਏ ਕਲਾਸ ਤੋਂ ਪਰਦਾ ਚੁੱਕ ਦਿੱਤਾ ਹੈ। ਇਹ ਕਾਰ 30 ਐੱਮ. ਐੱਮ. ਲੰਬੀ ਅਤੇ 14 ਐੱਮ. ਐੱਮ. ਚੌੜੀ ਹੈ ਅਤੇ ਕੰਪਨੀ ਦੀ ਹੁਣ ਤਕ ਦੀ ਸਭ ਤੋਂ ਛੋਟੀ ਕਾਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਵੀਂ ਕਾਰ ਨੂੰ ਜਿਨੇਵਾ ਮੋਟਰ ਸ਼ੋਅ 2018 'ਚ ਲਾਂਚ ਕੀਤਾ ਜਾਵੇਗਾ। ਉੱਥੇ ਇਸ ਕਾਰ ਨੂੰ ਮਰਸੀਡੀਜ਼ ਨੇ ਕਈ ਫੀਚਰਸ ਨਾਲ ਲੈਸ ਕੀਤਾ ਹੈ। PunjabKesari

ਇੰਜਣ
ਇੰਟਰਨੈਸ਼ਨਲ ਮਾਰਕੀਟ 'ਚ ਮਰਸੀਡੀਜ਼ ਏ ਕਲਾਸ ਤਿੰਨ 4-ਸਿਲੰਡਰ ਇੰਜਣ ਆਪਸ਼ਨੰਸ ਨਾਲ ਆ ਰਹੀ ਹੈ। ਏ200 'ਚ 1.4 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 147 ਬੀ. ਪੀ. ਐੱਚ. ਦੀ ਪਾਵਰ ਜਨਰੇਟ ਕਰਦਾ ਹੈ ਜਦਕਿ ਏ250 'ਚ 2.0 ਲੀਟਰ ਦਾ ਇੰਜਣ ਦਿੱਤਾ ਹੈ। ਇਹ ਇੰਜਣ 218 ਬੀ. ਪੀ. ਐੱਚ. ਦੀ ਪਾਵਰ ਜਨਰੇਟ ਕਰਦਾ ਹੈ ਅਤੇ ਇਸ ਦੀ ਜ਼ਿਆਦਾ ਸਪੀਡ 250 ਕਿਲੋਮੀਟਰ ਪ੍ਰਤੀਘੰਟਾ ਹੈ। 

PunjabKesari

ਇਸ ਤੋਂ ਇਲਾਵਾ ਏ 180ਡੀ ਦੇ ਰੂਪ 'ਚ ਇਕ ਡੀਜ਼ਲ ਆਪਸ਼ਨ ਮੌਜੂਦ ਹੈ। ਇਹ 1.5 ਲੀਟਰ ਨੇ ਰੈਨੋ-ਨਿਸਾਨ ਦਾ ਇੰਜਣ 112 ਹਾਰਸਪਾਵਰ ਜਨਰੇਟ ਕਰਦਾ ਹੈ। ਏ200 'ਚ 6-ਸਪੀਡ ਮੈਨਿਊਲ ਗਿਅਰ ਬਾਕਸ ਦਿੱਤਾ ਗਿਆ ਹੈ ਜਦਕਿ ਏ250 ਅਤੇ ਏ180 ਡੀ 'ਚ 7-ਸਪੀਡ ਦਾ ਡਿਊਲ ਕਲਚ ਗਿਅਰਬਾਕਸ ਦਿੱਤਾ ਗਿਆ ਹੈ। 

PunjabKesari

ਫੀਚਰਸ
ਕੰਪਨੀ ਨੇ ਆਪਣੀ ਇਸ ਨਵੀਂ ਕਾਰ ਨੂੰ ਸ਼ਾਨਦਾਰ ਫੀਚਰਸ ਨਾਲ ਲੈਸ ਕੀਤਾ ਹੈ ਜਿਸ 'ਚ ਕਾਰ 'ਚ ਨਵੀਂ ਫਰੰਟ ਅਤੇ ਰਿਅਰ ਐੱਲ.ਈ.ਡੀ. ਲਾਈਟਸ, 19 ਇੰਚ ਦੇ ਵੱਡੇ ਵ੍ਹੀਲਸ ਅਤੇ ਟੱਚਸਕਰੀਨ ਇੰਫੋਟੇਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਰ ਦੀ ਬੂਟ ਕਪੈਸਿਟੀ ਪਿਛਲੇ ਮਾਡਲ ਤੋਂ 29 ਲੀਟਰ ਵੱਡੀ ਦਿੱਤੀ ਹੈ ਅਤੇ ਇਸ ਦਾ ਬੂਟ ਸਪੇਸ ਵਧ ਕੇ 400 ਲੀਟਰ ਹੋ ਗਿਆ ਹੈ।


Related News