ਬਰੇਕ ਸਿਸਟਮ ਫੇਲ ਹੋਣ ਦੇ ਡਰੋਂ Mercedes ਨੇ 10 ਲੱਖ ਗੱਡੀਆਂ ਵਾਪਸ ਮੰਗਵਾਈਆਂ
Monday, Jun 06, 2022 - 03:19 PM (IST)

ਨਵੀਂ ਦਿੱਲੀ - ਦੁਨੀਆ ਦੀ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਮਰਸੀਡੀਜ਼ ਨੇ ਦੁਨੀਆ ਭਰ ਤੋਂ ਆਪਣੀਆਂ 10 ਲੱਖ ਗੱਡੀਆਂ ਵਾਪਸ ਮੰਗਵਾਈਆਂ ਹਨ। ਫੈਡਰਲ ਟਰਾਂਸਪੋਰਟ ਅਥਾਰਟੀ (ਕੇਬੀਏ) ਨੇ 1 ਜੂਨ ਨੂੰ ਇਹ ਜਾਣਕਾਰੀ ਦਿੱਤੀ। ਜਰਮਨ ਮੀਡੀਆ ਮੁਤਾਬਕ, ਮਰਸਡੀਜ਼ ਨੇ 2004 ਤੋਂ 2015 ਦਰਮਿਆਨ ਬਣਾਏ ਗਏ ਵਾਹਨਾਂ ਨੂੰ ਵਾਪਸ ਮੰਗਵਾਇਆ ਹੈ। ਕੰਪਨੀ ਨੂੰ ਡਰ ਹੈ ਕਿ ਇਸ ਦੌਰਾਨ ਬਣਾਏ ਗਏ ਵਾਹਨਾਂ ਦੇ ਬ੍ਰੇਕਿੰਗ ਸਿਸਟਮ 'ਚ ਖਰਾਬੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, 2004 ਤੋਂ 2015 ਦੇ ਵਿਚਕਾਰ ਨਿਰਮਿਤ ਮਰਸੀਡੀਜ਼ ਦੀ SUV ਸੀਰੀਜ਼ ਵਿੱਚ ML, GL ਅਤੇ R-ਕਲਾਸ ਦੀਆਂ ਲਗਜ਼ਰੀ ਮਿੰਨੀ ਵੈਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਕੰਪਨੀ ਨੇ ਵਾਪਸ ਬੁਲਾ ਲਿਆ ਹੈ।
ਇਹ ਵੀ ਪੜ੍ਹੋ : PAN-ਆਧਾਰ ਲਿੰਕ ਕਰਨ ਦਾ ਆਖ਼ਰੀ ਮੌਕਾ! ਨਹੀਂ ਤਾਂ ਭਰਨਾ ਪਵੇਗਾ ਦੁੱਗਣਾ ਜੁਰਮਾਨਾ
9,93,407 ਵਿੱਚੋਂ 70 ਹਜ਼ਾਰ ਵਾਹਨ ਸਿਰਫ਼ ਜਰਮਨੀ ਵਿੱਚ ਮੌਜੂਦ
ਕੇਬੀਏ ਨੇ ਕਿਹਾ ਕਿ ਵਾਹਨਾਂ ਦੇ ਬ੍ਰੇਕ ਬੂਸਟਰਾਂ 'ਤੇ ਜੰਗਾਲ ਲੱਗਣਾ ਇੱਕ ਚਿੰਤਾ ਦਾ ਵਿਸ਼ਾ ਹੈ, ਜੋ ਕਿ ਇੱਕ ਮਾੜੀ ਸਥਿਤੀ ਵਿੱਚ ਬ੍ਰੇਕ ਪੈਡਲ ਅਤੇ ਬ੍ਰੇਕਿੰਗ ਪ੍ਰਣਾਲੀ ਦੇ ਵਿਚਕਾਰ ਕਨੈਕਸ਼ਨ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਕਾਰਨ ਸਰਵਿਸ ਬ੍ਰੇਕ ਕੰਮ ਕਰਨਾ ਬੰਦ ਕਰ ਸਕਦੀ ਹੈ। KBA ਅਨੁਸਾਰ, ਮਰਸਡੀਜ਼ ਨੇ ਕੁੱਲ 9,93,407 ਅਜਿਹੇ ਵਾਹਨ ਵਾਪਸ ਮੰਗਵਾਏ ਹਨ ਅਤੇ ਇਨ੍ਹਾਂ ਵਿੱਚੋਂ ਲਗਭਗ 70 ਹਜ਼ਾਰ ਵਾਹਨ ਸਿਰਫ ਜਰਮਨੀ ਵਿੱਚ ਹਨ।
ਇਹ ਵੀ ਪੜ੍ਹੋ : 71 ਫ਼ੀਸਦੀ ਭਾਰਤੀਆਂ ਦੀ ਪਹੁੰਚ ਤੋਂ ਬਾਹਰ ਪੌਸ਼ਟਿਕ ਆਹਾਰ , ਖ਼ੁਰਾਕ ਦੀ ਕਮੀ ਕਾਰਨ ਹੋ ਰਹੇ ਬਿਮਾਰੀਆਂ ਦਾ ਸ਼ਿਕਾਰ
ਮਰਸਡੀਜ਼ ਗੱਡੀਆਂ ਨੂੰ ਵਾਪਸ ਮੰਗਵਾਉਣ ਬਾਰੇ ਕੀ ਕਿਹਾ
ਮਰਸੀਡੀਜ਼ ਨੇ AFP ਨੂੰ ਦਿੱਤੇ ਬਿਆਨ ਵਿੱਚ ਵਾਪਸ ਬੁਲਾਉਣ ਦੀ ਪੁਸ਼ਟੀ ਕੀਤੀ। ਕੰਪਨੀ ਨੇ ਕਿਹਾ ਕਿ ਵੱਖ-ਵੱਖ ਰਿਪੋਰਟਾਂ ਦੇ ਆਧਾਰ 'ਤੇ ਜਾਂਚ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਮਰਸਡੀਜ਼ ਨੇ ਕਿਹਾ ਕਿ ਬ੍ਰੇਕਿੰਗ ਸਿਸਟਮ ਵਿਚ ਨਾ ਦੇ ਬਰਾਬਰ ਗੰਭੀਰ ਜੰਗਾਲ ਲਗਦਾ ਹੈ, ਪਰ ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਬ੍ਰੇਕਾਂ ਨੂੰ ਸਖਤ ਕਰਨ ਦਾ ਕਾਰਨ ਬਣ ਸਕਦਾ ਹੈ, ਜਿਸ ਕਾਰਨ ਮਕੈਨੀਕਲ ਨੁਕਸਾਨ ਬ੍ਰੇਕ ਬੂਸਟਰ ਤੱਕ ਪਹੁੰਚ ਸਕਦਾ ਹੈ। ਜਿਸ ਕਾਰਨ ਬ੍ਰੇਕ ਪੈਡਲ ਅਤੇ ਬ੍ਰੇਕ ਸਿਸਟਮ ਵਿਚਕਾਰ ਕਨੈਕਸ਼ਨ ਫੇਲ ਹੋ ਸਕਦਾ ਹੈ।
ਇਹ ਵੀ ਪੜ੍ਹੋ : LIC ਨਿਵੇਸ਼ਕਾਂ ਨੂੰ 94,116 ਕਰੋੜ ਰੁਪਏ ਦਾ ਨੁਕਸਾਨ , ਹੇਠਲੇ ਪੱਧਰ 'ਤੇ ਪਹੁੰਚੇ ਸ਼ੇਅਰ
ਗਾਹਕਾਂ ਨੂੰ ਸੰਪਰਕ ਕਰਕੇ ਗੱਡੀ ਨਾ ਚਲਾਉਣ ਦੀ ਅਪੀਲ ਕਰੇਗੀ ਮਰਸਡੀਜ਼
ਕੰਪਨੀ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਵਾਹਨ ਦੀ ਸਪੀਡ ਨੂੰ ਘੱਟ ਕਰਨਾ ਸੰਭਵ ਨਹੀਂ ਹੁੰਦਾ ਹੈ। ਇਸ ਲਈ, ਹਾਦਸਿਆਂ ਅਤੇ ਸੱਟਾਂ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੱਡੀਆਂ ਨੂੰ ਵਾਪਸ ਲਿਆਉਣ ਦਾ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਲਈ ਉਹ ਆਪਣੇ ਗਾਹਕਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਵਾਹਨ ਦੇ ਬ੍ਰੇਕਿੰਗ ਸਿਸਟਮ ਦੀ ਜਾਂਚ ਕਰਨ ਤੋਂ ਬਾਅਦ ਜਿੱਥੇ ਕਿਸੇ ਪਾਰਟ ਨੂੰ ਬਦਲਣ ਦੀ ਲੋੜ ਹੈ, ਉਸ ਨੂੰ ਬਦਲ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਵਾਹਨਾਂ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ ਉਹ ਆਪਣੇ ਗਾਹਕਾਂ ਨੂੰ ਵਾਹਨ ਨਾ ਚਲਾਉਣ ਦੀ ਅਪੀਲ ਕਰਨਗੇ।
ਇਹ ਵੀ ਪੜ੍ਹੋ : ਟਾਟਾ ਬਣਾਏਗੀ ਇੰਟਰਨੈਸ਼ਨਲ ਏਅਰਪੋਰਟ, ਦਿੱਗਜ਼ ਕੰਪਨੀਆਂ ਨੂੰ ਪਛਾੜ ਕੇ ਹਾਸਲ ਕੀਤਾ ਠੇਕਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।