ਮਰਸਿਡੀਜ਼-ਬੈਂਜ ਦੀ ਵਿਕਰੀ 36 ਫ਼ੀਸਦੀ ਵਧੀ

Wednesday, Apr 12, 2023 - 03:08 PM (IST)

ਮਰਸਿਡੀਜ਼-ਬੈਂਜ ਦੀ ਵਿਕਰੀ 36 ਫ਼ੀਸਦੀ ਵਧੀ

ਨਵੀਂ ਦਿੱਲੀ- ਦੇਸ਼ 'ਚ ਮਰਸਿਡੀਜ਼-ਬੈਂਜ ਦੀ ਵਿਕਰੀ ਇਸ ਤੋਂ ਜ਼ਿਆਦਾ ਮਹਿੰਗੇ ਵਾਹਨਾਂ ਦੀ ਜ਼ਿਅਦਾ ਮੰਗ ਦੇ ਵਿਚਾਲੇ ਸਾਲ 2022-23 'ਚ 36.67 ਫ਼ੀਸਦੀ ਵਧ ਕੇ 16,497 ਇਕਾਈਆਂ 'ਤੇ ਪਹੁੰਚਣ ਦੀ ਉਮੀਦ ਹੈ। ਭਾਰਤ 'ਚ ਇਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੰਤੋਸ਼ ਅਈਅਰ ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਉਨ੍ਹਾਂ ਨੇ ਦੱਸਿਆ ਕਿ ਇਹ ਕਿਸੇ ਵੀ ਵਿੱਤੀ ਸਾਲ 'ਚ ਕੰਪਨੀ ਦੁਆਰਾ ਰਿਕਾਰਡ ਕੀਤੀ ਗਈ ਸਭ ਤੋਂ ਵੱਧ ਵਿਕਰੀ ਹੈ। ਦੇਸ਼ ਦੇ ਲਗਜ਼ਰੀ ਕਾਰਾਂ ਦੇ ਹਿੱਸੇ 'ਚ ਮਰਸਿਡੀਜ਼-ਬੈਂਜ ਲਗਭਗ 42 ਫ਼ੀਸਦੀ ਹਿੱਸੇਦਾਰੀ ਦੇ ਨਾਲ ਮਾਰਕੀਟ ਲੀਡਰ ਹੈ। ਅਈਅਰ ਨੇ ਬਿਜ਼ਨੈੱਸ ਸਟੈਂਡਰਡ ਨੂੰ ਇੱਕ ਗੱਲਬਾਤ 'ਚ ਦੱਸਿਆ, 'ਅਸੀਂ ਟੀ.ਈ.ਵੀ (ਇਕ ਕਰੋੜ ਰੁਪਏ ਤੋਂ ਵੱਧ ਦੀ ਐਕਸ-ਸ਼ੋਰੂਮ ਕੀਮਤ ਵਾਲੇ ਟਾਪ-ਐਂਡ ਵਾਹਨ) ਸੈਗਮੈਂਟ 'ਚ ਸਭ ਤੋਂ ਵੱਧ ਵਾਧਾ ਦੇਖਿਆ ਹੈ, ਜਿਸ 'ਚ ਸਾਲ 2022-23 'ਚ 107 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਭਾਰਤ 'ਚ ਗਾਹਕ ਦੇ ਬਦਲਦੇ ਹੋਏ ਪ੍ਰੋਫਾਈਲ ਦੀ ਵਿਆਖਿਆ ਕਰਦਾ ਹੈ। ਗਾਹਕ ਦੂਜੀਆਂ ਕਾਰਾਂ ਨਾਲੋਂ ਟੀ.ਈ.ਵੀ. ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਦੇਸ਼ 'ਚ ਕੁੱਲ 24 ਮਾਡਲਾਂ 'ਚੋਂ ਇਸ ਦੇ ਸੱਤ ਟੀ.ਈ.ਵੀ ਮਾਡਲ ਹਨ।

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਕੰਪਨੀ ਟੀ.ਈ.ਵੀ ਦੇ 8,000 ਗਾਹਕਾਂ ਲਈ ਸਮਰਪਿਤ ਮੁੱਖ ਖਾਤਾ ਪ੍ਰਬੰਧਕਾਂ ਦੀ ਨਿਯੁਕਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਟੀ.ਈ.ਵੀ. ਦੇ ਗਾਹਕਾਂ ਲਈ ਅਜਿਹੇ ਹੋਰ ਪ੍ਰਬੰਧਕ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਜਰਮਨ ਕਾਰ ਨਿਰਮਾਤਾ ਦੇ ਭਾਰਤ 'ਚ ਸਭ ਤੋਂ ਵੱਧ ਵਿਕਣ ਵਾਲੇ ਮਾਡਲ ਇਸ ਦੀਆਂ ਸੇਡਾਨ-ਈ ਕਲਾਸ ਅਤੇ ਸੀ ਕਲਾਸ ਸਨ ਅਤੇ ਉਨ੍ਹਾਂ ਨੇ ਵਿੱਤੀ ਸਾਲ 23 ਦੌਰਾਨ 27 ਫ਼ੀਸਦੀ ਦੀ ਮਜ਼ਬੂਤ ​​ਵਾਧਾ ਦੇਖਿਆ ਹੈ।

ਇਹ ਵੀ ਪੜ੍ਹੋ- ਸੇਬੀ ਨੇ AIF ਨੂੰ ਨਿਵੇਸ਼ਕਾਂ ਨੂੰ ‘ਡਾਇਰੈਕਟ ਪਲਾਨ’ ਦਾ ਬਦਲ ਦੇਣ ਲਈ ਕਿਹਾ
ਵਿੱਤੀ ਸਾਲ 20 ਅਤੇ ਵਿੱਤੀ ਸਾਲ 21 ਦੇ ਦੌਰਾਨ ਆਪਣੀ ਵਿਕਰੀ 'ਚ ਗਿਰਾਵਟ ਦੇਖਣ ਤੋਂ ਬਾਅਦ ਕੰਪਨੀ ਨੇ ਵਿੱਤੀ ਸਾਲ 22 ਅਤੇ ਵਿੱਤੀ ਸਾਲ 23 'ਚ ਇੱਕ ਮਹੱਤਵਪੂਰਨ ਉਛਾਲ ਦੇਖਿਆ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ 'ਚ ਮਜ਼ਬੂਤੀ ਜਾਰੀ ਹੈ। ਅਸੀਂ ਇਸ ਸਾਲ ਦੋ ਵਾਰ ਕੀਮਤਾਂ ਵਧਾਈਆਂ ਹਨ ਪਰ ਅਸੀਂ ਦੇਖ ਰਹੇ ਹਾਂ ਕਿ ਮੰਗ ਲਗਾਤਾਰ ਬਣੀ ਹੋਈ ਹੈ। ਵਿਆਜ ਦਰਾਂ 'ਚ ਵਾਧਾ ਨਹੀਂ ਹੋਇਆ ਹੈ, ਇਸ ਲਈ ਇਹ ਸਰਕਾਰ ਵੱਲੋਂ ਵਧੇਰੇ ਖਪਤ ਲਈ ਜ਼ੋਰ ਦੇਣ ਲਈ ਇੱਕ ਸਖ਼ਤ ਰੁਖ ਹੈ। ਇਸ ਦੇ ਨਾਲ, ਸਾਨੂੰ ਸਾਲ 2023 'ਚ ਦੋਹਰੇ ਅੰਕ 'ਚ ਵਾਧਾ ਹੋਣ ਦਾ ਭਰੋਸਾ ਹੈ। ਇਸ ਸਾਲ ਦੀ ਸ਼ੁਰੂਆਤ 'ਚ ਕੰਪਨੀ ਨੇ ਘੋਸ਼ਣਾ ਕੀਤੀ ਸੀ ਕਿ ਉਹ ਸਾਲ 2023 ਦੌਰਾਨ ਭਾਰਤ 'ਚ 10 ਨਵੇਂ ਮਾਡਲ ਪੇਸ਼ ਕਰੇਗੀ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News