ਮਰਸੀਡੀਜ਼-ਬੈਂਜ ਇੰਡੀਆ ਦੇ ਵਾਹਨ ਨਵੇਂ ਸਾਲ ਤੋਂ 3 ਫੀਸਦੀ ਤੱਕ ਹੋਣਗੇ ਮਹਿੰਗੇ

Saturday, Nov 16, 2024 - 12:24 AM (IST)

ਮਰਸੀਡੀਜ਼-ਬੈਂਜ ਇੰਡੀਆ ਦੇ ਵਾਹਨ ਨਵੇਂ ਸਾਲ ਤੋਂ 3 ਫੀਸਦੀ ਤੱਕ ਹੋਣਗੇ ਮਹਿੰਗੇ

ਨਵੀਂ ਦਿੱਲੀ, (ਭਾਸ਼ਾ)- ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਮਰਸੀਡੀਜ਼-ਬੈਂਜ ਨੇ ਕਿਹਾ ਕਿ ਉਹ ਇਕ ਜਨਵਰੀ, 2025 ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ’ਚ 3 ਫੀਸਦੀ ਤੱਕ ਦਾ ਵਾਧਾ ਕਰੇਗੀ। ਕੰਪਨੀ ਨੇ ਕਿਹਾ ਕਿ ਲਾਗਤ ’ਚ ਵਾਧਾ, ਮਹਿੰਗਾਈ ਦੇ ਦਬਾਅ ਅਤੇ ਉੱਚ ਸੰਚਾਲਨ ਖਰਚ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ।

ਮਰਸੀਡੀਜ਼-ਬੈਂਜ ਇੰਡੀਆ ਨੇ ਕਿਹਾ ਕਿ ਭਾਰਤ ’ਚ ਮਰਸੀਡੀਜ਼-ਬੈਂਜ ਕਾਰਾਂ ਦੀਆਂ ਕੀਮਤਾਂ ਜੀ. ਐੱਲ. ਸੀ. ਲਈ 2 ਲੱਖ ਅਤੇ ਮਰਸੀਡੀਜ਼-ਮੇਬੈਕ ਐਸ 680 ਲਗਜ਼ਰੀ ਲਿਮੋਸਿਨ ਲਈ 9 ਲੱਖ ਰੁਪਏ ਤੱਕ ਵਧਾਈ ਜਾਣਗੀਆਂ। ਮਰਸੀਡੀਜ਼-ਬੈਂਜ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੰਤੋਸ਼ ਅਈਅਰ ਨੇ ਕਿਹਾ,‘‘ਪਿੱਛਲੀਆਂ ਤਿੰਨ ਤਿਮਾਹੀਆਂ ਤੋਂ ਅਸੀਂ ਆਪਣੀ ਲਾਗਤ ਸੰਰਚਨਾ ਅਤੇ ਵਧਦੇ ਦਬਾਅ ਦਾ ਸਾਹਮਣਾ ਕਰ ਰਹੇ ਹਾਂ। ਅਜਿਹਾ ਮੁੱਖ ਰੂਪ ਨਾਲ ਕੱਚੇ ਮਾਲ ਦੀ ਵਧਦੀ ਲਾਗਤ, ਜਿਣਸ ਕੀਮਤਾਂ ’ਚ ਉਤਰਾਅ-ਚੜ੍ਹਾਅ, ਲਾਜਿਸਟਿਕ ਖਰਚਿਆਂ ’ਚ ਵਾਧਾ ਅਤੇ ਮਹਿੰਗਾਈ ਕਾਰਨ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਾਰੋਬਾਰ ਦੀ ਸਥਿਰਤਾ ਯਕੀਨੀ ਕਰਨ ਲਈ ਅਸੀਂ ਕੀਮਤਾਂ ’ਚ ਮਾਮੂਲੀ ਵਾਧੇ ਦਾ ਫੈਸਲਾ ਕੀਤਾ ਹੈ।


author

Rakesh

Content Editor

Related News