ਰਾਸ਼ਨ ਦੀਆਂ ਦੁਕਾਨਾਂ ''ਚ ਵੀ ਮਿਲੇਗਾ ਮੱਕਾ, ਜਵਾਰ ਅਤੇ ਬਾਜਰਾ

Tuesday, Nov 28, 2017 - 03:33 PM (IST)

ਰਾਸ਼ਨ ਦੀਆਂ ਦੁਕਾਨਾਂ ''ਚ ਵੀ ਮਿਲੇਗਾ ਮੱਕਾ, ਜਵਾਰ ਅਤੇ ਬਾਜਰਾ

ਨਵੀਂ ਦਿੱਲੀ—ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.) ਜ਼ਰੀਏ ਮੋਟਾ ਅਨਾਜ ਵੰਡਣ ਦੀ ਯੋਜਨਾ ਬਣਾ ਰਹੀ ਹੈ। ਖੇਤੀ ਸਕੱਤਰ ਐੱਸ. ਕੇ. ਪਟਨਾਇਕ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੋਟੇ ਅਨਾਜ ਦੀ ਬ੍ਰਾਂਡਿੰਗ 'ਪੋਸ਼ਕ ਭੋਜਨ' ਦੇ ਰੁਪ 'ਚ ਕਰਦੇ ਹੋਏ ਦੇਸ਼ ਭਰ 'ਚ ਇਨ੍ਹਾਂ ਨੂੰ ਉਤਸ਼ਾਹਿਤ ਕੀਤੇ ਜਾਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਮੱਕਾ, ਜਵਾਰ ਅਤੇ ਬਾਜਰਾ ਵਰਗੇ ਅਨਾਜ ਮੋਟੇ ਅਨਾਜ ਦੇ ਦਾਅਰੇ 'ਚ ਆਉਂਦੇ ਹਨ। 
ਪਟਨਾਇਕ ਨੇ ਦਿੱਲੀ 'ਚ ਇਕ ਪ੍ਰੋਗਰਾਮ 'ਚ ਕਿਹਾ ਕਿ ਅਸੀਂ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੋਟੇ ਅਨਾਜ ਨੂੰ ਜਨਤਕ ਵੰਡ ਪ੍ਰਣਾਲੀ ਪੀ. ਡੀ. ਐੱਸ. ਵਰਗੀਆਂ ਯੋਜਨਾਵਾਂ ਦੇ ਦਾਇਰੇ 'ਚ ਲਿਆਂਦਾ ਜਾਵੇ। ਨੀਤੀ ਕਮਿਸ਼ਨ ਨੇ ਸੁਝਾਅ ਦਿੱਤਾ ਹੈ ਕਿ ਇਹ ਪੀ. ਡੀ. ਐੱਸ. ਦਾ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ਹੋਰ ਅਨਾਜ ਦੀ ਤੁਲਨਾ 'ਚ ਮੋਟਾ ਅਨਾਜ ਜ਼ਿਆਦਾ ਪੋਸ਼ਕ ਹੁੰਦਾ ਹੈ। 
ਉਨ੍ਹਾਂ ਕਿਹਾ ਕਿ ਰਾਗੀ 'ਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਸਰਕਾਰ ਉਸ ਪੋਸ਼ਕ ਅਨਾਜ ਦੇ ਰੂਪ 'ਚ ਵਾਧਾ ਦੇਣ ਦੀ ਸੋਚ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿਮਨ ਉਤਪਾਦਕਾ ਅਤੇ ਭੰਡਾਰਣ ਵਰਗੇ ਮੁੱਦਿਆਂ 'ਤੇ ਧਿਆਨ ਦਿੱਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਮੋਟੇ ਅਨਾਜ ਦੀ ਉਤਪਾਦਕਾ ਕਾਫੀ ਘੱਟ ਹੈ। ਉਤਪਾਦਕ ਵਧਾਉਣ ਲਈ ਸਾਨੂੰ ਉੱਚ ਉਤਪਾਦਕਾ ਵਾਲੀਆਂ ਕਿਸਮਾਂ ਦੀ ਲੋੜ ਹੈ।


Related News