ਇੰਝ ਖਾਓ ਮੀਟ, ਆਂਡਾ ਤਾਂ ਨਹੀਂ ਹੋਵੇਗਾ ਇੰਫੈਕਸ਼ਨ ਦਾ ਖ਼ਤਰਾ, FSSAI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
Friday, Jan 22, 2021 - 09:50 AM (IST)
ਨਵੀਂ ਦਿੱਲੀ : ਫੂਡ ਸੇਫਟੀ ਐਂਡ ਸਟੈਂਡਰਸ ਅਥਾਰਿਟੀ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਨੇ ਦੇਸ਼ ਵਿਚ ਬਰਡ ਫਲੂ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਕੁੱਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਪੋਲਟਰੀ ਮੀਟ ਅਤੇ ਆਂਡੇ ਖਾਣ ਵਿਚ ਇੰਫੈਕਸ਼ਨ ਦਾ ਖ਼ਤਰਾ ਨਹੀਂ ਹੈ।
ਇਹ ਵੀ ਪੜ੍ਹੋ: ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਵਿਰਾਟ ਕੋਹਲੀ ਨਾਲ ਨਜ਼ਰ ਆਈ ਅਨੁਸ਼ਕਾ ਸ਼ਰਮਾ, ਤਸਵੀਰਾਂ ਵਾਇਰਲ
ਦਿਸ਼ਾ-ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਬਰਡ ਫਲੂ ਫੈਲਿਆ ਹੋਇਆ ਹੈ, ਉਥੋਂ ਪੋਲਟਰੀ ਉਤਪਾਦ ਨਾ ਖ਼ਰੀਦੋ। ਇਸ ਦੇ ਇਲਾਵਾ ਜ਼ਿੰਦਾ ਪੋਲਟਰੀ ਅਤੇ ਕੱਚੇ ਮਾਸ ਨੂੰ ਹੈਂਡਲ ਕਰਨ ਵਾਲੇ ਲੋਕਾਂ ਨੂੰ ਵੀ ਹੱਥਾਂ ’ਤੇ ਦਸਤਾਨੇ ਅਤੇ ਚਿਹਰੇ ’ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਉਪਭੋਗਤਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਖ਼ਰੀਦ ਕੇ ਲਿਆਉਣ ਦੇ ਬਾਅਦ ਮਾਸ ਨੂੰ ਧੋਣ ਅਤੇ ਪਕਾਉਂਦੇ ਸਮੇਂ ਸਾਵਧਾਨੀ ਰੱਖਣ। ਮਾਸ ਨੂੰ ਪਾਣੀ ਦੀ ਟੂਟੀ ਚਲਾ ਕੇ ਉਸ ਦੇ ਹੇਠਾਂ ਨਹੀਂ ਧੋਣਾ ਚਾਹੀਦਾ। ਇਸ ਦੌਰਾਨ ਹੱਥਾਂ ’ਤੇ ਦਸਤਾਨੇ ਪਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਕੰਗਾਰੂਆਂ ਨੂੰ ਹਰਾ ਟੀਮ ਪਰਤੀ ਭਾਰਤ, ਰਹਾਣੇ ਦਾ ਮੁੰਬਈ ’ਚ ਢੋਲ ਢਮੱਕਿਆਂ ਨਾਲ ਸ਼ਾਨਦਾਰ ਸਵਾਗਤ (ਵੀਡੀਓ)
ਐਫ.ਐਸ.ਐਸ.ਏ.ਆਈ. ਨੇ ਦੱਸਿਆ ਕਿ ਮਾਸ ਪਕਾਉਣ ਦੌਰਾਨ ਪੂਰੀ ਤਰ੍ਹਾਂ ਨਾਲ ਉਬਲਣ ’ਤੇ ਬਰਡ ਫਲੂ ਦਾ ਵਾਇਰਸ ਆਪਣੇ-ਆਪ ਮਰ ਜਾਂਦਾ ਹੈ। ਇਸ ਲਈ ਪਕੇ ਹੋਏ ਮਾਸ ਨਾਲ ਇੰਫੈਕਸ਼ਨ ਦਾ ਖ਼ਤਰਾ ਨਹੀਂ ਰਹਿੰਦਾ। ਪਕਾਉਣ ਦੇ ਬਾਅਦ ਮਾਸ ਜਾਂ ਆਂਡੇ ਨੂੰ ਉਸੇ ਭਾਂਡੇ ਵਿਚ ਨਾ ਰੱਖੋ, ਜਿਸ ਵਿਚ ਪਕਾਉਣ ਤੋਂ ਪਹਿਲਾਂ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ: IPL 2021 : ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੀ ਜਗ੍ਹਾ ਅਤੇ ਕਿਹੜੇ ਖਿਡਾਰੀ ਹੋਏ ਬਾਹਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।