ਜਹਾਜ਼ਾਂ ਨੂੰ ਪੰਛੀਆਂ ਨਾਲ ਟਕਰਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ: ਸਿੰਧੀਆ

02/09/2023 4:43:25 PM

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਕਿਹਾ ਕਿ ਹਵਾਈ ਅੱਡਿਆਂ 'ਤੇ ਪੰਛੀਆਂ ਨਾਲ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਉਪਾਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ ਨੂੰ ਸਾਫ਼ ਰੱਖਣ ਦੀ ਲੋੜ ਹੈ। ਮੰਤਰੀ ਨੇ ਕਿਹਾ ਕਿ ਜਹਾਜ਼ਾਂ ਨਾਲ ਪੰਛੀਆਂ ਦੇ ਟਕਰਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹਵਾਈ ਜਹਾਜ਼ਾਂ ਦੇ ਲੈਂਡਿੰਗ ਦੌਰਾਨ ਅਜਿਹੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ।

ਇਹ ਵੀ ਪੜ੍ਹੋ : ਯੂਜ਼ਰਸ ਲਈ ਵੱਡੀ ਖ਼ਬਰ, ਭਾਰਤ 'ਚ ਸ਼ੁਰੂ ਹੋਈ Twitter Blue ਸਰਵਿਸ, ਹਰ ਮਹੀਨੇ ਦੇਣੀ ਪਵੇਗੀ ਇੰਨੀ ਕੀਮਤ

ਸਿੰਧੀਆ ਨੇ ਕਿਹਾ, “ਅਸੀਂ ਹਵਾਈ ਅੱਡਿਆਂ 'ਤੇ ਪੰਛੀਆਂ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੇ ਮਾਮਲਿਆਂ ਨੂੰ ਰੋਕਣ ਲਈ ਸਾਰੇ ਉਪਾਅ ਕੀਤੇ ਹਨ। ਇਨ੍ਹਾਂ ਉਪਾਵਾਂ ਵਿੱਚ ਪੰਛੀਆਂ ਨੂੰ ਭਜਾਉਣ ਵਾਲੇ ਸਾਜ਼ੋ -ਸਮਾਨ, ਆਵਾਜ਼ ਵਾਲੀ ਬੰਦੂਕ ਅਤੇ ਹੋਰ ਤਰੀਕੇ ਸ਼ਾਮਲ ਹਨ। ਸਿੰਧੀਆ ਨੇ ਇੱਥੇ ਪੱਤਰਕਾਰਾਂ ਨੂੰ ਜੰਗਲੀ ਜੀਵ ਸੁਰੱਖਿਆ ਲਈ ਪਿਛਲੇ ਕਰੀਬ ਨੌਂ ਸਾਲਾਂ ਵਿੱਚ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਸ ਨੇ ਕਿਹਾ, “ਪੰਛੀ ਕੁਝ ਥਾਵਾਂ, ਖਾਸ ਕਰਕੇ ਹਵਾਈ ਅੱਡਿਆਂ 'ਤੇ ਇਸ ਲਈ ਆਉਂਦੇ ਹਨ ਕਿਉਂਕਿ ਉਹ ਉਸ ਜਗ੍ਹਾ 'ਤੇ ਆਪਣਾ ਘਰ ਬਣਾਉਣ ਦੀ ਬਜਾਏ ਕੁਝ ਚੀਜ਼ਾਂ ਵੱਲ ਆਕਰਸ਼ਿਤ ਹੁੰਦੇ ਹਨ। ਇਸ ਲਈ ਅਜਿਹੇ ਸਥਾਨਾਂ ਦਾ ਸਾਫ਼-ਸੁਥਰਾ ਰੱਖਣਾ ਮਹੱਤਵਪੂਰਨ ਹੈ। ਪੰਛੀਆਂ ਨੂੰ ਆਉਣ ਤੋਂ ਰੋਕਣ ਲਈ ਲੌੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਜਹਾਜ਼ ਅਤੇ ਕਈ ਯਾਤਰੀਆਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਫ੍ਰਾਂਸ ਦੀ ਟੋਟਲ ਐਨਰਜੀਜ਼ ਨੇ ਅਡਾਨੀ ਸਮੂਹ ਨਾਲ ਹਾਈਡ੍ਰੋਜਨ ਸਾਂਝੇਦਾਰੀ ਰੋਕੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News