ED ਨੇ ਏਮਾਰ MGF ਦੇ ਸਾਬਕਾ ਐੱਮ.ਡੀ. ਦੀ ਸੰਪਤੀ ਕੀਤੀ ਜ਼ਬਤ

12/16/2018 9:34:40 AM

ਨਵੀਂ ਦਿੱਲੀ—ਈ.ਡੀ. ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਦਿੱਗਜ ਰਿਐਲਟੀ ਕੰਪਨੀ ਏਮਾਰ ਐੱਮ.ਜੀ.ਐੱਫ. ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਸ਼ਰਵਣ ਗੁਪਤਾ ਦੀ 10.28 ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ। ਈ.ਡੀ. ਨੇ ਇਹ ਕਾਰਵਾਈ ਕੁਝ ਸਾਲ ਪਹਿਲਾਂ ਪ੍ਰਕਾਸ਼ 'ਚ ਆਈ ਐੱਚ.ਐੱਸ.ਬੀ.ਸੀ. ਦੀ ਕਾਲਾਧਨ ਸੂਚੀ ਨਾਲ ਜੁੜੀ ਜਾਂਚ ਦੇ ਸਿਲਸਿਲੇ 'ਚ ਕੀਤੀ ਹੈ। 
ਕੇਂਦਰੀ ਜਾਂਚ ਏਜੰਸੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਵਿਦੇਸ਼ੀ ਮੁਦਰਾ ਪ੍ਰਬੰਧਕ ਐਕਟ (ਫੇਮਾ) ਦੇ ਤਹਿਤ ਗੁਪਤਾ ਦੇ ਖਿਲਾਫ ਇਹ ਕਾਰਵਾਈ ਕੀਤੀ ਹੈ। ਸਵਿਟਜ਼ਰਲੈਂਡ 'ਚ ਹਾਂਗਕਾਂਗ ਐਂਡ ਸ਼ੰਘਾਈ ਬੈਂਕਿੰਗ ਕਾਰਪੋਰੇਸ਼ਨ ਦੀ ਬ੍ਰਾਂਚ 'ਚ ਆਪਣੇ ਖਾਤੇ 'ਚ 15,40,650 ਡਾਲਰ ਰੱੱਖਣ ਨੂੰ ਲੈ ਕੇ ਏਮਾਰ ਐੱਮ.ਜੀ.ਐੱਫ. ਦੇ ਸਾਬਕਾ ਅਧਿਕਾਰੀ ਖਿਲਾਫ ਇਹ ਕਦਮ ਚੁੱਕਿਆ ਗਿਆ ਹੈ। 
ਈ.ਡੀ. ਨੇ ਕਿਹਾ ਕਿ ਉਸ ਨੇ ਦਿੱਲੀ ਦੇ ਬਿਜਵਾਸਨ ਇਲਾਕੇ 'ਚ ਗੁਪਤਾ ਦੀ 10.27 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੀ ਖੇਤੀਬਾੜੀ ਭੂਮੀ ਨੂੰ ਕੁਰਕ ਕਰ ਲਿਆ ਹੈ। ਇਹ ਵਿਦੇਸ਼ 'ਚ ਰੱਖੀ ਗਈ ਉਸ ਦੀ ਸੰਪਤੀ ਦੇ ਬਰਾਬਰ ਮੁੱਲ ਦੀ ਹੈ।


Aarti dhillon

Content Editor

Related News