ਮੈਕਸ ਲਾਈਫ-ਯੈੱਸ ਬੈਂਕ ਦੇ ਨਾਲ ਮਿਲ ਕੇ 15 ਸਾਲ ''ਚ ਵੇਚੀ 2.8 ਲੱਖ ਪਾਲਿਸੀ

Sunday, Mar 01, 2020 - 09:47 AM (IST)

ਮੈਕਸ ਲਾਈਫ-ਯੈੱਸ ਬੈਂਕ ਦੇ ਨਾਲ ਮਿਲ ਕੇ 15 ਸਾਲ ''ਚ ਵੇਚੀ 2.8 ਲੱਖ ਪਾਲਿਸੀ

ਨਵੀਂ ਦਿੱਲੀ—ਜੀਵਨ ਬੀਮਾ ਕੰਪਨੀ ਮੈਕਸ ਲਾਈਫ ਇੰਫੋਰੈਂਸ ਕੰਪਨੀ ਲਿਮਟਿਡ ਨੇ ਯੈੱਸ ਬੈਂਕ ਨਾਲ ਮਿਲ ਕੇ ਪਿਛਲੇ 15 ਸਾਲ 'ਚ 2.8 ਲੱਖ ਬੀਮਾ ਪਾਲਿਸੀ ਦੀ ਵਿਕਰੀ ਕੀਤੀ ਹੈ | ਕੰਪਨੀ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਯੈੱਸ ਬੈਂਕ ਦੇ ਨਾਲ ਉਸ ਦੇ ਸਾਂਝੇਦਾਰੀ ਦੇ 15 ਸਾਲ ਪੂਰੇ ਹੋ ਗਏ ਹਨ | ਦੋਵਾਂ ਦੀ ਸਾਂਝੇਦਾਰੀ ਫਰਵਰੀ 2005 'ਚ ਸ਼ੁਰੂ ਹੋਈ  ਸੀ | ਇਸ ਦੌਰਾਨ ਹੁਣ ਤੱਕ ਦੋਵਾਂ ਨੇ ਮਿਲ ਕੇ 34,500 ਕਰੋੜ ਰੁਪਏ ਦੀ 2.8 ਲੱਖ ਬੀਮਾ ਪਾਲਿਸੀ ਦੀ ਵਿਕਰੀ ਕੀਤੀ ਸੀ | ਕੰਪਨੀ ਨੇ ਕਿਹਾ ਕਿ ਉਸ ਨੇ ਹੁਣ ਤੱਕ ਬੀਮਾਧਾਰਕ ਦੀ ਮੌਤ ਦੀ ਸਥਿਤੀ 'ਚ 70 ਕਰੋੜ ਰੁਪਏ ਤੋਂ ਜ਼ਿਆਦਾ ਦੇ ਦਾਵਿਆਂ ਦਾ ਭੁਗਤਾਨ ਕੀਤਾ ਹੈ | ਮੈਕਸ ਲਾਈਫ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਪ੍ਰਬੰਧ ਨਿਰਦੇਸ਼ਕ ਪ੍ਰਸ਼ਾਂਤ ਤਿ੍ਪਾਠੀ ਨੇ ਕਿਹਾ ਕਿ ਯੈੱਸ ਬੈਂਕ ਦੇ ਨਾਲ ਸਾਂਝੇਦਾਰੀ ਦੇ 15 ਸਾਲ ਪੂਰੇ ਹੋਣੇ ਕਾਰੋਬਾਰ ਲਈ ਮੀਲ ਦਾ ਪੱਥਰ ਹੈ | ਆਉਣ ਵਾਲੇ ਸਾਲਾਂ 'ਚ ਅਸੀਂ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਨਾਲ ਤਕਨੀਕ, ਨਵੇਂ ਉਤਪਾਦਾਂ ਦੇ ਵਿਕਾਸ ਅਤੇ ਗਾਹਕ ਸੇਵਾ ਦੇ ਖੇਤਰ 'ਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਾਂ | ਯੈੱਸ ਬੈਂਕ ਦੇ ਸੀਨੀਅਰ ਗਰੁੱਪ ਪ੍ਰਧਾਨ ਰਾਜਨ ਪੇਂਟਲ ਨੇ ਕਿਹਾ ਕਿ ਰਣਨੀਤਿਕ ਸਾਂਝੇਦਾਰੀ ਅਤੇ ਲੰਬੇ ਸਮੇਂ ਤੋਂ ਚੱੱਲਿਆ ਆ ਰਿਹਾ ਸੰਬੰਧ ਯੈੱਸ ਬੈਂਕ 'ਚ ਮੁੱਖ ਆਧਾਰ ਬਣੇ ਰਹਿਣਗੇ | 


author

Aarti dhillon

Content Editor

Related News