ਮਾਰੂਤੀ Vitara Brezza ਦਾ ਸਪੋਰਟਸ ਐਡੀਸ਼ਨ ਲਾਂਚ, ਜਾਣ ਕੀਮਤ ਤੇ ਖੂਬੀਆਂ

Saturday, May 25, 2019 - 01:03 PM (IST)

ਮਾਰੂਤੀ Vitara Brezza ਦਾ ਸਪੋਰਟਸ ਐਡੀਸ਼ਨ ਲਾਂਚ, ਜਾਣ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਪ੍ਰਸਿੱਧ ਕਾਰ Vitara Brezza ਦਾ ਨਵਾਂ ਸਪੋਰਟਸ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਇਸ ਵਿਚ ਕਈ ਕਾਸਮੈਟਿਕ ਅਪਡੇਟਸ ਕੀਤੇ ਗਏ ਹਨ ਅਤੇ ਇਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਟਾਈਲਿਸ਼ ਬਣਾਇਾ ਗਿਆ ਹੈ। ਸਪੋਰਟਸ ਲਿਮਟਿਡ ਵਰਜਨ ਨਵੇਂ ਐਕਸੈਸਰੀਜ਼ ਪੈਕੇਜ, ਸਪੋਰਟੀ ਇੰਟੀਰੀਅਰ ਅਤੇ ਬੋਲਡ ਡਿਜ਼ਾਈਨ ਦੇ ਨਾਲ ਆਏਗਾ। 

ਦੱਸ ਦੇਈਏ ਕਿ Maruti Vitara Brezza ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸਬ-ਕੰਪੈਕਟ ਐੱਸ.ਯੂ.ਵੀ. ਹੈ। ਸਾਲ 2016 ’ਚ ਲਾਂਚਿੰਗ ਤੋਂ ਬਾਅਦ ਹੁਣ ਤਕ 4.35 ਲੱਖ ਤੋਂ ਜ਼ਿਆਦਾ ਬ੍ਰੇਜ਼ਾ ਦੀ ਵਿਕਰੀ ਹੋ ਚੁੱਕੀ ਹੈ। ਇਹ ਐੱਸ.ਯੂ.ਵੀ. ਸਿਰਫ ਡੀਜ਼ਲ ਇੰਜਣ ’ਚ ਉਪਲੱਬਧ ਹੈ। 

PunjabKesari

ਕੀਮਤ
ਨਵੀਂ ਮਾਰੂਤੀ ਵਿਟਾਰਾ ਬ੍ਰੇਜ਼ਾ ਦੇ ਸਪੋਰਟਸ ਲਿਮਟਿਡ ਐਡੀਸ਼ਨ ਦੀ ਕੀਮਤ 7.98 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਹ ਕੀਮਤ ਰੈਗੁਲਰ ਮਾਡਲ ਦੇ ਮੁਕਾਬਲੇ 30 ਹਜ਼ਾਰ ਰੁਪਏ ਜ਼ਿਆਦਾ ਹੈ। 

ਖੂਬੀਆਂ
ਬ੍ਰੇਜ਼ਾ ਸਪੋਰਟਸ ਐਡੀਸ਼ਨ ’ਚ ਐਕਸਟੀਰੀਅਰ ਤੋਂ ਲੈ ਕੇ ਇੰਟੀਰੀਅਰ ਤਕ ਸ਼ਾਨਦਾਰ ਐਕਸੈਸਰੀ ਬੈਕੇਜ ਦਿੱਤਾ ਗਿਆ ਹੈ। ਇਸ ਪੈਕੇਜ ’ਚ ਨਵੇਂ ਸੀਟ ਕਵਰ, ਡਿਜ਼ਾਈਨਰ ਮੈਟਸ, ਸਾਈਡ ਕਲੈਡਿੰਗ, ਬਾਡੀ ਗ੍ਰਾਫਿਕਸ, ਫਰੰਟ ਅਤੇ ਰੀਅਰ ਗਾਰਨਿਸ਼, ਲੈਦਰ ਸਟੀਅਰਿੰਗ ਕਵਰ, ਡੋਲ ਸਿਲ-ਗਾਰਡ, ਵ੍ਹੀਲ ਆਰਕ ਕਿਟ ਅਤੇ ਨੇਕ ਕੁਸ਼ਨ ਆਦਿ ਸ਼ਾਮਲ ਹਨ। 

ਖਾਸ ਗੱਲ ਇਹ ਹੈ ਕਿ ਵਿਟਾਰਾ ਬ੍ਰੇਜ਼ਾ ਨੂੰ ਇਸਤੇਮਾਲ ਕਰ ਰਹੇ ਗਾਹਕ ਇਸ ਨੂੰ 29,990 ਰੁਪਏ ਦੇ ਕੇ ਸਪੋਰਟਸ ਲਿਮਟਿਡ ਐਡੀਸ਼ਨ ’ਚ ਬਦਲ ਸਕਦੇ ਹਨ। ਇਸ ਵਿਚ ਗਾਹਕ ਕਈ ਐਕਸੈਸਰੀਜ਼ ਨੂੰ ਆਪਣੀ ਪਸੰਦ ਅਨੁਸਾਰ ਚੁਣ ਸਕਦੇ ਹਨ। 

ਪਾਵਰ
ਮਾਰੂਤੀ ਵਿਟਾਰਾ ਬ੍ਰੇਜ਼ਾ ’ਚ 1.3-ਲੀਟਰ ਦਾ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 89 bhp ਪਾਵਰ ਅਤੇ 200Nm ਪੀਕ ਟਾਰਕ ਪੈਦਾ ਕਰਦਾ ਹੈ। ਇਸ ਦੀ ਮਾਈਲੇਜ਼ 24.3 ਕਿਲੋਮੀਟਰ ਪ੍ਰਤੀ ਲੀਟਰ ਹੈ।


Related News