ਮਾਰੂਤੀ-ਸੁਜ਼ੂਕੀ ਨੇ ਵੈਗਨ-ਆਰ ਦੇ 2 ਨਵੇਂ ਸੀ. ਐੱਨ. ਜੀ. ਮਾਡਲ ਕੀਤੇ ਪੇਸ਼

03/06/2019 8:56:36 PM

ਨਵੀਂ ਦਿੱਲੀ- ਮਾਰੂਤੀ-ਸੁਜ਼ੂਕੀ ਇੰਡੀਆ ਨੇ ਹਾਲ ਹੀ 'ਚ ਪੇਸ਼ ਹੈਚਬੈਕ ਵੈਗਨ-ਆਰ ਦੇ 2 ਨਵੇਂ ਸੀ. ਐੱਨ. ਜੀ. ਮਾਡਲ ਪੇਸ਼ ਕੀਤੇ। ਕੰਪਨੀ ਨੇ ਕਿਹਾ ਕਿ ਫੈਕਟਰੀ ਨਾਲ ਹੀ ਸੀ. ਐੱਨ. ਜੀ. ਕਿੱਟ ਲੱਗੀ ਹੋਈ ਵੈਗਨ-ਆਰ ਐੱਸ. ਐੱਲ. ਐੱਕਸ. ਆਈ. ਤੇ ਐੱਲ. ਐੱਕਸ. ਆਈ. (ਓ) ਮਾਡਲ 'ਚ ਉਪਲਬਧ ਹੋਵੇਗੀ।

PunjabKesari
ਕੰਪਨੀ ਨੇ ਦਾਅਵਾ ਕੀਤਾ ਕਿ ਇਹ ਸੀ. ਐੱਨ. ਜੀ. ਮਾਡਲ 33.54 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਸਭ ਤੋਂ ਵਧੀਆ ਮਾਈਲੇਜ ਦੇਵੇਗੀ। ਕੰਪਨੀ ਦੇ ਉੱਚ ਕਾਰਜਕਾਰੀ ਨਿਰਦੇਸ਼ਕ (ਵਿਕਰੀ ਤੇ ਮਾਰਕੀਟਿੰਗ) ਆਰ. ਐੱਸ. ਕਲਸੀ ਨੇ ਕਿਹਾ, ''ਵੈਗਨ-ਆਰ ਐੱਸ ਸੀ. ਐੱਨ. ਜੀ. ਖਪਤਕਾਰਾਂ ਨੂੰ ਪੁਰਾਣੀ ਸੀ. ਐੱਨ. ਜੀ. ਵੈਗਨ-ਆਰ ਦੇ ਮੁਕਾਬਲੇ 'ਚ ਈਂਧਨ ਦੀ 26 ਫੀਸਦੀ ਜ਼ਿਆਦਾ ਬੱਚਤ ਦੇਵੇਗੀ। ਇਸ 'ਚ ਵਧੀਆ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਤੇ ਇਹ ਭਰੋਸੇਯੋਗ ਅਤੇ ਵਾਤਾਵਰਣ ਦੇ ਅਨੁਕੂਲ ਹੈ।''

PunjabKesari


Karan Kumar

Content Editor

Related News