ਮਾਰੂਤੀ ਸੁਜ਼ੂਕੀ ਨੇ ਬਲੇਨੋ ਦੇ ਇਸ ਮਾਡਲ ਨੂੰ ਬੁਲਾਇਆ ਵਾਪਸ, ਜਾਣੋ ਕੀ ਹੈ ਕਾਰਨ
Saturday, Apr 22, 2023 - 03:40 PM (IST)
ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਬਲੇਨੋ ਆਰ ਐੱਸ ਮਾਡਲ ਦੀਆਂ 7,213 ਯੂਨਿਟਾਂ ਵਾਪਸ ਮੰਗਵਾ ਰਹੀ ਹੈ। ਕੰਪਨੀ ਨੂੰ ਸ਼ੱਕ ਹੈ ਕਿ ਇਸ ਕਾਰ ਦੇ ਵੈਕਿਊਮ ਪੰਪ (ਬ੍ਰੇਕ ਫੰਕਸ਼ਨ 'ਚ ਮਦਦ ਲੈਣ ਵਾਲਾ ਪੁਰਜ਼ਾ) 'ਚ ਨੁਕਸ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ 27 ਅਕਤੂਬਰ 2016 ਤੋਂ ਇਕ ਨਵੰਬਰ 2019 ਦਰਮਿਆਨ ਨਿਰਮਿਤ ਇਸ ਮਾਡਲ ਦੇ ਵਾਹਨਾਂ ਨੂੰ ਵਾਪਸ ਬੁਲਾਇਆ ਜਾਵੇਗਾ।
ਇਹ ਵੀ ਪੜ੍ਹੋ- ਦੇਸ਼ ’ਚ ਪ੍ਰਮੁੱਖ ਬੰਦਰਗਾਹਾਂ ਨੇ ਰਿਕਾਰਡ 79.5 ਕਰੋੜ ਟਨ ਮਾਲ ਸੰਭਾਲਿਆ
ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ, “ਇਹ ਸ਼ੱਕ ਹੈ ਕਿ ਵੈਕਿਊਮ ਪੰਪ 'ਚ ਕੋਈ ਖਰਾਬੀ ਹੋ ਸਕਦੀ ਹੈ ਜੋ ਬ੍ਰੇਕ ਫੰਕਸ਼ਨ 'ਚ ਮਦਦ ਕਰਦਾ ਹੈ। ਪ੍ਰਭਾਵਿਤ ਵਾਹਨ ਨੂੰ ਬ੍ਰੇਕ ਪੈਡਲ ਨੂੰ ਦਬਾਉਣ 'ਚ ਵੀ ਮੁਸ਼ਕਲ ਆ ਸਕਦੀ ਹੈ।” ਕੰਪਨੀ ਨੇ ਕਿਹਾ ਕਿ ਪ੍ਰਭਾਵਿਤ ਵਾਹਨਾਂ ਦੇ ਮਾਲਕਾਂ ਨੂੰ ਮਾਰੂਤੀ ਸੁਜ਼ੂਕੀ ਦੀ ਅਧਿਕਾਰਤ ਡੀਲਰ ਵਰਕਸ਼ਾਪਾਂ ਤੋਂ ਖਰਾਬ ਪੁਰਜ਼ਿਆਂ ਨੂੰ ਬਦਲਣ ਬਾਰੇ ਜਾਣਕਾਰੀ ਮਿਲੇਗੀ। ਇਨ੍ਹਾਂ ਨੂੰ ਮੁਫ਼ਤ 'ਚ ਬਦਲਿਆ ਜਾਵੇਗਾ।
ਇਹ ਵੀ ਪੜ੍ਹੋ- ਵਾਲਟ ਡਿਜ਼ਨੀ 'ਚ ਇਕ ਵਾਰ ਫਿਰ ਹੋਵੇਗੀ ਛਾਂਟੀ, ਇਸ ਵਾਰ 15 ਫ਼ੀਸਦੀ ਲੋਕਾਂ ਦੀ ਜਾਵੇਗੀ ਨੌਕਰੀ
ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਕ ਪੋਸਟ 'ਚ ਇਹ ਵੀ ਕਿਹਾ ਕਿ ਉਹ 24 ਜੂਨ 2022 ਤੋਂ 7 ਜੁਲਾਈ, 2022 ਦਰਮਿਆਨ ਨਿਰਮਿਤ ਅਰਟਿਗਾ ਅਤੇ ਐਕਸ ਐੱਲ 6 ਮਾਡਲਾਂ ਦੇ 676 ਵਾਹਨਾਂ ਲਈ ਸੇਵਾ ਮੁਹਿੰਮ ਵੀ ਚਲਾਏਗੀ, ਉਸ 'ਚ ਵੀ ਅੱਗੇ ਦੇ ਡਰਾਈਵਸ਼ਾਫਟ 'ਚ ਖਰਾਬੀ ਹੋਣ ਦਾ ਵੀ ਸ਼ੱਕ ਹੈ। ਇਸ ਸਾਲ ਜਨਵਰੀ 'ਚ ਕੰਪਨੀ ਨੇ ਏਅਰਬੈਗ ਕੰਟਰੋਲਰ 'ਚ ਖਰਾਬੀ ਕਾਰਨ ਆਲਟੋ ਕੇ 10, ਐੱਸ-ਪ੍ਰੈਸੋ, ਬ੍ਰੇਜਾ, ਬਲੇਨੋ ਅਤੇ ਗ੍ਰਾਂਡ ਵਿਟਾਰਾ ਦੀਆਂ 17,362 ਯੂਨਿਟਾਂ ਵਾਪਸ ਲਈਆਂ ਸਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।