ਮਾਰੂਤੀ ਸੁਜ਼ੂਕੀ ਇੰਡੀਆ ਨੂੰ ਛੋਟੀ ਕਾਰ ਸ਼੍ਰੇਣੀ ਨੂੰ ਨਵੇਂ ਉਤਪਾਦਾਂ ਨਾਲ ‘ਐਨਰਜੀਡ’ ਰੱਖਣ ਦੀ ਲੋੜ : ਤਾਕੇਯੂਚੀ
Thursday, Aug 18, 2022 - 07:47 PM (IST)
ਨਵੀਂ ਦਿੱਲੀ (ਭਾਸ਼ਾ)–ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦਾ ਮੰਨਣਾ ਹੈ ਕਿ ਛੋਟੀ ਕਾਰ ਸੈਗਮੈਂਟ ਨੂੰ ਨਵੇਂ ਉਤਪਾਦਾਂ ਨਾਲ ‘ਐਨਰਜੀਡ’ ਬਣਾਈ ਰੱਖਣ ਦੀ ਲੋੜ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਿਸਾਸ਼ੀ ਤਾਕੇਯੂਚੀ ਨੇ ਇਹ ਗੱਲ ਕਹੀ।
ਤਾਕੇਯੂਚੀ ਨੇ ਕਿਹਾ ਕਿ ਐੱਸ. ਯੂ. ਵੀ. ਦੀ ਵਿਕਰੀ ’ਚ ਵਾਧੇ ਦੇ ਬਾਵਜੂਦ ਗਾਹਕਾਂ ਦਾ ਇਕ ਵੱਡਾ ਵਰਗ ਹਾਲੇ ਵੀ ਹੈਚਬੈਕ ਨੂੰ ਪਸੰਦ ਕਰਦਾ ਹੈ। ਐੱਮ. ਐੱਸ. ਆਈ. ਨੇ ਆਪਣੀ ਛੋਟੀ ਕਾਰਨ ‘ਆਲਟੋ ਕੇ10’ ਦਾ ਬਿਲਕੁਲ ਨਵਾਂ ਵੇਰੀਐਂਟ ਬਾਜ਼ਾਰ ’ਚ ਉਤਾਰਿਆ ਹੈ।
ਇਹ ਵੀ ਪੜ੍ਹੋ : ਹਾਂਗਕਾਂਗ 'ਚ ਦਮਨਕਾਰੀ ਕਾਰਵਾਈ ਦਰਮਿਆਨ ਸਿਆਸੀ ਕਾਰਕੁਨਾਂ ਨੇ ਆਪਣਾ ਅਪਰਾਧ ਕੀਤਾ ਸਵੀਕਾਰ
ਇਸ ਦੀ ਸ਼ੋਅਰੂਮ ਕੀਮਤ 3.99 ਤੋਂ 5.83 ਲੱਖ ਰੁਪਏ ਦਰਮਿਆਨ ਨਿਰਧਾਰਤ ਕੀਤੀ ਗਈ ਹੈ। ਕੰਪਨੀ ਉੱਨਤ ਤਕਨੀਕ ਅਤੇ ਵਧੇਰੇ ਫੀਚਰ ਵਾਲੇ ਉਤਪਾਦ ਲਿਆਉਣ ਤੱਕ ਆਪਣੀ ਤਾਜ਼ਾ ਸ਼੍ਰੇਣੀ ਸਮੇਤ ਸਾਰੀਆਂ ਸ਼੍ਰੇਣੀਆਂ ’ਤੇ ਧਿਆਨ ਦੇਣਾ ਜਾਰੀ ਰੱਖੇਗੀ। ਐੱਮ.ਐੱਸ.ਆਈ. ਮੁਖੀ ਨੇ ਕਿਹਾ ਕਿ ਭਾਰਤ 'ਚ ਗਾਹਕਾਂ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਥਾਂ-ਥਾਂ ਦੇ ਹਿਸਾਬ ਨਾਲ ਬਦਲਦੀਆਂ ਰਹਿੰਦੀਆਂ ਹਨ। ਹਾਲਾਂਕਿ ਐੱਸ.ਯੂ.ਵੀ. ਨੇ ਹਾਲ ਦੇ ਦਿਨਾਂ 'ਚ ਯਕੀਨੀ ਰੂਪ ਨਾਲ ਪ੍ਰਸਿੱਧੀ ਹਾਸਲ ਕੀਤੀ ਹੈ ਪਰ ਗਾਹਕਾਂ ਦਾ ਇਕ ਵੱਡਾ ਵਰਗ ਅਝੇ ਵੀ ਹੈਚਬੈਕ ਨੂੰ ਹੀ ਪਸੰਦ ਕਰਦਾ ਹੈ। ਉਨ੍ਹਾਂ ਅਗੇ ਕਿਹਾ ਕਿ ਪਿਛਲੇ ਵਿੱਤ ਸਾਲ 2021-22 'ਚ ਅਸੀਂ 11.5 ਲੱਖ ਤੋਂ ਜ਼ਿਆਦਾ ਹੈਚਬੈਕ ਵੇਚੇ ਸਨ।
ਇਹ ਵੀ ਪੜ੍ਹੋ : ਜ਼ਿੰਬਾਬਵੇ 'ਚ ਖਸਰੇ ਨਾਲ ਪੀੜਤ 157 ਬੱਚਿਆਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ