ਲਾਕਡਾਊਨ ''ਚ ਛੋਟ ਮਿਲਣ ਤੋਂ ਬਾਅਦ ਮਾਰੂਤੀ ਨੇ ਹੁਣ ਤਕ ਡਲਿਵਰ ਕੀਤੀਆਂ 5000 ਕਾਰਾਂ
Monday, May 18, 2020 - 11:08 PM (IST)
ਨਵੀਂ ਦਿੱਲੀ -ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਕੋਰੋਨਾ ਲਾਕਡਾਊਨ 'ਚ ਰਾਹਤ ਮਿਲਣ ਤੋਂ ਬਾਅਦ ਉਸ ਨੇ ਹੁਣ ਤਕ 5000 ਕਾਰਾਂ ਦੀ ਡਲਿਵਰੀ ਕਰ ਦਿੱਤੀ ਹੈ। ਲਾਕਡਾਊਨ-3 'ਚ ਹੀ ਮਾਰੂਤੀ ਦੇ ਸ਼ੋਅਰੂਮ ਖੁੱਲ੍ਹ ਗਏ ਸਨ। ਇਸ ਦੌਰਾਨ ਕੰਪਨੀ ਨੇ ਆਨਲਾਈਨ ਵਿਕਰੀ ਲਈ ਡਿਜ਼ੀਟਲ ਪ੍ਰੋਸੈੱਸ ਵੀ ਸ਼ੁਰੂ ਕੀਤਾ। ਇਸ ਦੀ ਮਦਦ ਨਾਲ ਗਾਹਕ ਸ਼ੋਅਰੂਮ ਗਏ ਬਿਨਾਂ ਕਾਰ ਖਰੀਦ ਸਕਦੇ ਹਨ। ਕੰਪਨੀ ਵੱਲੋਂ ਕਾਰ ਦੀ ਹੋਮ ਡਲਿਵਰੀ ਕੀਤੀ ਜਾ ਰਹੀ ਹੈ।
ਐੱਸ.ਓ.ਪੀ. ਦਾ ਵਿਸ਼ੇਸ਼ ਧਿਆਨ
ਮੌਜੂਦਾ ਸਮੇਂ 'ਚ ਪੂਰੇ ਦੇਸ਼ 'ਚ ਮਾਰੂਤੀ ਦੇ 1350 ਸ਼ੋਅਰੂਮ ਅਤੇ 300 ਵੈਲਿਊ ਆਊਟਲੈੱਟਸ ਹਨ, ਜਿੱਥੇ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀ.) ਨੂੰ ਧਿਆਨ 'ਚ ਰੱਖਦੇ ਹੋਏ ਕਾਰੋਬਾਰ ਜਾਰੀ ਹੈ। ਸਾਰੇ ਸ਼ੋਅਰੂਮ 'ਚ ਸੋਸ਼ਲ ਡਿਸਟੈਂਸਿੰਗ ਅਤੇ ਹਾਇਜੀਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਸ਼ੋਅਰੂਮ ਨੂੰ ਅੰਦਰੋ ਅਤੇ ਬਾਹਰੋ ਲਗਾਤਾਰ ਸੈਨੇਟਾਈਜ਼ੇਸ਼ਨ ਕੀਤਾ ਜਾ ਰਿਹਾ ਹੈ।
ਮਾਨੇਸਰ ਪਲਾਂਟ 'ਚ 12 ਮਈ ਤੋਂ ਕੰਮ ਜਾਰੀ
ਹਰਿਆਣਾ ਦੇ ਮਾਨੇਸਰ ਸਥਿਤ ਮਾਰੂਤੀ ਪਲਾਂਟ 'ਚ 12 ਮਈ ਤੋਂ ਮੈਨੂਫੈਕਚਰਿੰਗ ਦਾ ਕੰਮ ਵੀ ਜਾਰੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀ. ਈ. ਓ. ਕੇਨਿਚੀ ਆਯੁਕਾਵਾ ਨੇ ਕਿਹਾ ਕਿ ਜੋ ਕਸਟਮਰ ਕਾਰ ਦੀ ਹੋਮ ਡਲਿਵਰੀ ਚਾਹੁੰਦੇ ਹਨ, ਅਸੀਂ ਉਨ੍ਹਾਂ ਦੀ ਸੇਵਾ ਕਰ ਕੇ ਖੁਸ਼ ਹਾਂ। ਕਾਰ ਖਰੀਦਣ ਦਾ ਅਨੁਭਵ ਬਿਲਕੁੱਲ ਸੁਰੱਖਿਅਤ ਅਤੇ ਸ਼ਾਨਦਾਰ ਰਹੇ, ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ।
ਸਾਰੇ ਨਿਯਮਾਂ ਦਾ ਪਾਲਣ
ਮਾਰੂਤੀ ਕੇਂਦਰ ਅਤੇ ਸੂਬੇ ਦੇ ਸਾਰੇ ਨਿਯਮਾਂ ਦੀ ਪਾਲਣਾ ਕਰ ਰਹੀ ਹੈ। ਅਸੀਂ ਆਪਣੇ ਕਸਟਮਰਸ ਤੋਂ ਉਮੀਦ ਕਰਦੇ ਹਾਂ ਕਿ ਉਹ ਆਨਲਾਈਨ ਸੇਵਾ ਦਾ ਲਾਭ ਉਠਾਉਣ ਅਤੇ ਘਰ ਬੈਠੇ ਆਪਣੀ ਕਾਰ ਪਸੰਦ ਕਰਨ। ਉਨ੍ਹਾਂ ਦੇ ਘਰ ਤਕ ਕਾਰ ਦੀ ਡਲਿਵਰੀ ਸਾਡੀ ਜ਼ਿੰਮੇਦਾਰੀ ਹੈ।
ਅਪ੍ਰੈਲ 'ਚ ਇਕ ਵੀ ਕਾਰ ਨਹੀਂ ਵਿਕੀ ਸੀ
ਜਾਣਕਾਰੀ ਲਈ ਦੱਸ ਦੇਈਏ ਕਿ ਅਪ੍ਰੈਲ ਦੇ ਮਹੀਨੇ 'ਚ ਲਾਕਡਾਊਨ ਦੇ ਕਾਰਣ ਮਾਰੂਤੀ ਸਮੇਤ ਕੋਈ ਵੀ ਆਟੋਮੋਬਾਇਲ ਕੰਪਨੀ ਦੇਸ਼ 'ਚ ਇਕ ਵੀ ਕਾਰ ਨਹੀਂ ਵੇਚ ਪਾਈ ਸੀ। 4 ਮਈ ਤੋਂ ਲਾਕਡਾਊਨ ਤਿੰਨ ਦੀ ਸ਼ੁਰੂਆਤ ਹੋਈ ਸੀ, ਜਿਸ 'ਚ ਇਨ੍ਹਾਂ ਨੂੰ ਕਾਰੋਬਾਰ ਦੋਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਮਿਲੀ ਸੀ, ਜਿਸ ਤੋਂ ਬਾਅਦ ਮਾਰੂਤੀ ਸਮੇਤ ਤਮਾਮ ਆਟੋ ਕੰਪਨੀਆਂ ਨੇ ਸ਼ੋਰੂਮ ਅਤੇ ਮੈਨਿਊਫੈਕਚਰਿੰਗ ਯੂਨਿਟ 'ਚ ਕੰਮਕਾਜ ਸ਼ੁਰੂ ਕਰ ਦਿੱਤਾ ਹੈ।