ਮਾਰੂਤੀ ਸੁਜ਼ੂਕੀ ਦੀ ਸੌਗਾਤ, ਹੁਣ ਨਵੀਂ ਕਾਰ ਹੋਵੇਗੀ ਸੌਖੀ ਫਾਈਨਾਂਸ

Thursday, May 28, 2020 - 06:45 PM (IST)

ਮਾਰੂਤੀ ਸੁਜ਼ੂਕੀ ਦੀ ਸੌਗਾਤ, ਹੁਣ ਨਵੀਂ ਕਾਰ ਹੋਵੇਗੀ ਸੌਖੀ ਫਾਈਨਾਂਸ

ਨਵੀਂ ਦਿੱਲੀ— ਵਿਕਰੀ ਵਧਾਉਣ ਲਈ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਨਵੀਂ ਕਾਰ ਦੇ ਖਰੀਦਦਾਰਾਂ ਲਈ ਲਚਕਦਾਰ ਫਾਈਨਾਂਸ ਸਕੀਮਾਂ ਪੇਸ਼ ਕਰਨ ਲਈ ਐੱਚ. ਡੀ. ਐੱਫ. ਸੀ. ਬੈਂਕ ਨਾਲ ਹੱਥ ਮਿਲਾਇਆ ਹੈ। ਇਸ ਤੋਂ ਪਹਿਲਾਂ ਕੰਪਨੀ ਆਈ. ਸੀ. ਆਈ. ਸੀ. ਆਈ. ਬੈਂਕ ਨੂੰ ਵੀ ਪਾਰਟਨਰ ਬਣਾ ਚੁੱਕੀ ਹੈ। ਭਾਰਤ 'ਚ ਆਟੋਮੋਬਾਇਲ ਦੀ ਵਿਕਰੀ 'ਚ ਫਾਈਨਾਂਸ ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ, ਲਗਭਗ 80 ਫੀਸਦੀ ਕਾਰਾਂ ਦੀ ਵਿਕਰੀ ਇਸੇ ਜ਼ਰੀਏ ਹੁੰਦੀ ਹੈ।

ਮਾਰਕੀਟਿੰਗ ਅਤੇ ਵਿਕਰੀ ਲਈ ਕਾਰਜਕਾਰੀ ਡਾਇਰੈਕਟਰ ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ, “ਸਾਨੂੰ ਭਰੋਸਾ ਹੈ ਕਿ ਆਸਾਨ ਰਿਟੇਲ ਫਾਈਨਾਂਸ ਮੁਹੱਈਆ ਕਰਵਾਉਣ ਲਈ ਐੱਚ. ਡੀ. ਐੱਫ. ਸੀ. ਬੈਂਕ ਨਾਲ ਸਾਡੀ ਸਾਂਝੇਦਾਰੀ ਸਾਡੇ ਗਾਹਕਾਂ ਨੂੰ ਫਾਇਦਾ ਪਹੁੰਚਏਗੀ।''
ਮਾਰੂਤੀ ਸੁਜ਼ੂਕੀ ਦੇ 1,964 ਕਸਬਿਆਂ ਅਤੇ ਸ਼ਹਿਰਾਂ 'ਚ 3,086 ਸ਼ੋਅਰੂਮ ਸ਼ਾਮਲ ਹਨ। ਕੰਪਨੀ ਨੇ ਆਪਣੇ ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਸਵੱਛਤਾ ਅਤੇ ਰੋਗਾਣੂ ਮੁਕਤੀ ਨੂੰ ਯਕੀਨੀ ਬਣਾਉਣ ਲਈ ਦੇਸ਼ ਭਰ 'ਚ ਡੀਲਰਸ਼ਿਪਾਂ ਲਈ ਇਕ ਵਿਆਪਕ ਮਿਆਰੀ ਓਪਰੇਟਿੰਗ ਵਿਧੀ ਲਾਗੂ ਕੀਤੀ ਹੈ। ਜ਼ਿਕਰਯੋਗ ਹੈ ਕਿ ਮਾਰੂਤੀ ਕਾਰਾਂ ਦੇ ਖਰੀਦਦਾਰਾਂ ਲਈ ਨਿੱਜੀ ਖੇਤਰ ਦਾ ਆਈ. ਸੀ. ਆਈ. ਸੀ. ਆਈ. ਬੈਂਕ ਵੀ ਫਲੈਕਸੀ ਈ. ਐੱਮ. ਆਈ. ਸਕੀਮ ਪੇਸ਼ ਕਰ ਰਿਹਾ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਐਮ. ਐਂਡ ਐੱਸ. ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਮੌਜੂਦਾ ਕੋਵਿਡ-19 ਸੰਕਟ ਦਾ ਸਾਹਮਣਾ ਕਰਨ ਦੌਰਾਨ ਸਾਨੂੰ ਗਾਹਕਾਂ ਦੀ ਮਦਦ ਲਈ ਆਕਰਸ਼ਕ ਆਟੋ ਰਿਟੇਲ ਫਾਈਨਾਂਸ ਦੀ ਵੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਨਿਸ਼ਚਿਤ ਤੌਰ 'ਤੇ ਗਾਹਕਾਂ ਨੂੰ ਫਾਇਦਾ ਹੋਵੇਗਾ।


author

Sanjeev

Content Editor

Related News