ਮਾਰੂਤੀ ਨੇ ਚੋਣਵੇਂ ਮਾਡਲਾਂ ਦੇ ਮੁੱਲ 10,000 ਰੁਪਏ ਤੱਕ ਵਧਾਏ

01/28/2020 1:00:03 AM

ਨਵੀਂ ਦਿੱਲੀ (ਭਾਸ਼ਾ)-ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਆਪਣੇ ਕੁਝ ਮਾਡਲਾਂ ਦੇ ਮੁੱਲ ਤੁਰੰਤ ਪ੍ਰਭਾਵ ਨਾਲ 10,000 ਰੁਪਏ ਤੱਕ ਵਧਾ ਦਿੱਤੇ ਹਨ। ਕੰਪਨੀ ਨੇ ਕੱਚੇ ਮਾਲ ਦੀ ਵਧੀ ਲਾਗਤ ਦੀ ਪੂਰਤੀ ਲਈ ਇਹ ਕਦਮ ਚੁੱਕਿਆ ਹੈ। ਐੱਮ. ਐੱਸ. ਆਈ. ਨੇ ਕਿਹਾ ਕਿ ਕੀਮਤ ’ਚ ਵਾਧਾ ਵੱਖ-ਵੱਖ ਮਾਡਲਾਂ ’ਤੇ ਵੱਖ-ਵੱਖ ਹੈ। ਕੀਮਤਾਂ ’ਚ (ਦਿੱਲੀ ’ਚ ਐਕਸ-ਸ਼ੋਅਰੂਮ ਕੀਮਤ) ’ਤੇ 4.7 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਨਵੇਂ ਮੁੱਲ 27 ਜਨਵਰੀ 2020 ਤੋਂ ਲਾਗੂ ਹੋ ਗਏ ਹਨ।

ਆਲਟੋ ਮਾਡਲ ਦੇ ਮੁੱਲ ’ਚ 6,000 ਤੋਂ 9,000 ਰੁਪਏ, ਐੱਸ ਪ੍ਰੈਸੋ ਦੇ ਮੁੱਲ ’ਚ 1,500 ਤੋਂ 8,000 ਰੁਪਏ, ਵੈਗਨ ਆਰ ’ਚ 1,500 ਤੋਂ 4,000 ਰੁਪਏ ਤੱਕ ਦਾ ਵਾਧਾ ਹੋਇਆ ਹੈ। ਕੰਪਨੀ ਨੇ ਬਹੁ-ਮੰਤਵੀ ਵਾਹਨ ਅਰਟਿਗਾ ਦੇ ਮੁੱਲ ’ਚ ਵੀ 4,000 ਤੋਂ 10,000 ਰੁਪਏ, ਬਲੈਨੋ ਦੀ ਕੀਮਤ 3,000 ਤੋਂ 8,000 ਅਤੇ ਐਕਸ ਐੱਲ 6 ਦੇ ਮੁੱਲ ’ਚ 5,000 ਰੁਪਏ ਤੱਕ ਦਾ ਵਾਧਾ ਕੀਤਾ ਹੈ। ਵਧੀਆਂ ਹੋਈਆਂ ਇਹ ਸਾਰੀਆਂ ਕੀਮਤਾਂ ਦਿੱਲੀ (ਐੱਕਸ-ਸ਼ੋਅਰੂਮ) ਦੀਆਂ ਹਨ। ਫਿਲਹਾਲ, ਕੰਪਨੀ ਸ਼ੁਰੂਆਤੀ ਪੱਧਰ ਦੀ ਆਲਟੋ ਕਾਰ ਤੋਂ ਲੈ ਕੇ ਪ੍ਰੀਮੀਅਮ ਬਹੁ-ਮੰਤਵੀ ਵਾਹਨ ਐਕਸ ਐੱਲ 6 ਤੱਕ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਦੀ ਵਿਕਰੀ ਕਰਦੀ ਹੈ। ਜਿੱਥੇ ਆਲਟੋ ਦੀ ਸ਼ੁਰੂਆਤੀ ਕੀਮਤ 2.89 ਲੱਖ ਰੁਪਏ ਹੈ ਉਥੇ ਹੀ ਐੱਕਸ ਐੱਲ 6 ਦਾ ਮੁੱਲ 11.47 ਲੱਖ ਰੁਪਏ (ਐੱਕਸ ਸ਼ੋਅਰੂਮ ਦਿੱਲੀ) ਹੈ।


Karan Kumar

Content Editor

Related News