ਕੋਰੋਨਾ ਸੰਕਟ : ਮਾਰੂਤੀ ਸੁਜ਼ੂਕੀ ਨੇ ਗਾਹਕਾਂ ਲਈ ਬਣਾਏ ਮਾਸਕ, ਦਸਤਾਨੇ
Thursday, Jun 04, 2020 - 02:27 PM (IST)
ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਕੋਰੋਨਾ ਵਾਇਰਸ ਦੌਰਾਨ ਆਪਣੇ ਗਾਹਕਾਂ ਲਈ ਮਾਸਕ, ਦਸਤਾਨੇ, ਮੂੰਹ ਢਕਣ ਲਈ ਉਪਕਰਣ (ਫੇਸ਼ ਸ਼ੀਲਡ) ਸਮੇਤ ਹੋਰ ਉਤਪਾਦ ਬਣਾਏ ਹਨ।
ਕੰਪਨੀ ਦੇ 'ਸਿਹਤ ਅਤੇ ਸਫਾਈ' ਨਾਲ ਜੁੜੇ ਇਹ ਉਤਪਾਦ ਕਾਰ ਅਤੇ ਵਿਅਕਤੀਗਤ ਸੁਰੱਖਿਆ ਲਈ ਹਨ। ਇਸ ਦੀ ਕੀਮਤ 10 ਰੁਪਏ ਤੋਂ ਲੈ 650 ਰੁਪਏ ਤੱਕ ਹੈ। ਉਤਪਾਦਾਂ ਵਿਚ ਫੇਸ ਮਾਸਕ, ਬੂਟ ਢਕਣ ਲਈ ਕਵਰ, ਦਸਤਾਨੇ ਅਤੇ 'ਫੇਸ ਸ਼ੀਲਡ' ਸ਼ਾਮਲ ਹਨ। ਗਾਹਕ ਨੇੜੇ ਦੇ ਮਾਰੂਤੀ ਦੇ ਸ਼ੋਅ ਰੂਮ ਵਿਚ ਜਾ ਕੇ ਜਾਂ ਵੈੱਬਸਾਈਟ 'ਤੇ ਆਨਲਾਈਨ ਇਨ੍ਹਾਂ ਨਵੇਂ ਉਤਪਾਦਾਂ ਦੀ ਜਾਣਕਾਰੀ ਲੈ ਸਕਦੇ ਹਨ। ਕੰਪਨੀ ਨੇ ਕਿਹਾ ਕਿ ਗਾਹਕਾਂ ਵਿਚ ਭਰੋਸਾ ਮਜ਼ਬੂਤ ਕਰਨ ਲਈ ਉਹ ਆਪਣੇ 'ਸਿਹਤ ਅਤੇ ਸਫਾਈ' ਸ਼੍ਰੇਣੀ ਵਿਚ ਹੋਰ ਉਤਪਾਦ ਲਿਆਏਗੀ।