ਮਾਰੂਤੀ ਸੁਜ਼ੂਕੀ ਦੀ ਕੁੱਲ ਵਿਕਰੀ ਅਗਸਤ ''ਚ ਚਾਰ ਫੀਸਦੀ ਘੱਟ ਕੇ 1,81,782 ਇਕਾਈ ਰਹੀ

Sunday, Sep 01, 2024 - 03:32 PM (IST)

ਨਵੀਂ ਦਿੱਲੀ (ਭਾਸ਼ਾ) - ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਅਗਸਤ ਵਿਚ ਕੁੱਲ ਵਿਕਰੀ ਚਾਰ ਫੀਸਦੀ ਘਟ ਕੇ 1,81,782 ਇਕਾਈ ਰਹਿ ਗਈ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ 1,89,082 ਵਾਹਨ ਵੇਚੇ ਸਨ। ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ ਅਗਸਤ 'ਚ ਅੱਠ ਫੀਸਦੀ ਘੱਟ ਕੇ 1,43,075 ਇਕਾਈ ਰਹਿ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 1,56,114 ਇਕਾਈ ਸੀ।

ਆਲਟੋ ਅਤੇ ਐੱਸ-ਪ੍ਰੇਸੋ ਵਰਗੀਆਂ ਛੋਟੀਆਂ ਕਾਰਾਂ ਦੀ ਵਿਕਰੀ ਅਗਸਤ 'ਚ ਘਟ ਕੇ 10,648 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 12,209 ਇਕਾਈਆਂ ਸੀ। ਬਲੇਨੋ, ਸੇਲੇਰੀਓ, ਡਿਜ਼ਾਇਰ, ਇਗਨਿਸ ਅਤੇ ਸਵਿਫਟ ਵਰਗੀਆਂ ਕੰਪੈਕਟ ਕਾਰਾਂ ਦੀ ਵਿਕਰੀ ਅਗਸਤ 'ਚ 20 ਫੀਸਦੀ ਘੱਟ ਕੇ 58,051 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 72,451 ਇਕਾਈ ਸੀ। ਗ੍ਰੈਂਡ ਵਿਟਾਰਾ, ਬ੍ਰੇਜ਼ਾ, ਅਰਟਿਗਾ, ਇਨਵਿਕਟੋ, ਫਰੰਟਐਕਸ ਅਤੇ ਐਕਸਐਲ6 ਵਰਗੇ ਉਪਯੋਗੀ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 62,684 ਯੂਨਿਟ ਰਹੀ, ਜਦੋਂ ਕਿ ਇਸ ਤੋਂ ਪਹਿਲਾਂ ਇਸੇ ਮਹੀਨੇ 58,746 ਯੂਨਿਟਸ ਸੀ।

ਈਕੋ ਦੀ ਵਿਕਰੀ ਪਿਛਲੇ ਮਹੀਨੇ 10,985 ਇਕਾਈ ਰਹੀ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ ਇਹ 11,859 ਇਕਾਈ ਸੀ। ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦੀ ਵਿਕਰੀ ਅਗਸਤ ਵਿੱਚ 2,495 ਯੂਨਿਟ ਰਹੀ, ਜੋ ਪਿਛਲੇ ਸਾਲ ਇਸੇ ਮਹੀਨੇ ਵਿੱਚ 2,564 ਯੂਨਿਟ ਸੀ। ਕੰਪਨੀ ਨੇ ਕਿਹਾ ਕਿ ਅਗਸਤ 'ਚ ਉਸ ਦਾ ਨਿਰਯਾਤ ਵਧ ਕੇ 26,003 ਯੂਨਿਟ ਹੋ ਗਿਆ, ਜੋ ਪਿਛਲੇ ਸਾਲ ਇਸੇ ਮਹੀਨੇ 24,614 ਯੂਨਿਟ ਸੀ।
ਇਹ ਵੀ ਪੜ੍ਹੋ:-


Harinder Kaur

Content Editor

Related News