ਡੀਜ਼ਲ ਵਾਹਨਾਂ ਤੋਂ ਦੂਰੀ ਕਾਇਮ ਰੱਖੇਗੀ ਮਾਰੂਤੀ, ਪੈਟਰੋਲ ਕਾਰਾਂ ਨੂੰ ਵਧੇਰੇ ਈਂਧਨ ਸਮਰੱਥ ਬਣਾਏਗੀ
Monday, Nov 22, 2021 - 10:52 AM (IST)
ਨਵੀਂ ਦਿੱਲੀ, (ਭਾਸ਼ਾ)– ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਡੀਜ਼ਲ ਸੈਗਮੈਂਟ ’ਚ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ 2023 ’ਚ ਨਿਕਾਸੀ ਮਾਪਦੰਡਾਂ ਦੇ ਅਗਲੇ ਪੜਾਅ ਦੀ ਸ਼ੁਰੂਆਤ ਨਾਲ ਅਜਿਹੇ ਵਾਹਨਾਂ ਦੀ ਵਿਕਰੀ ’ਚ ਹੋਰ ਕਮੀ ਆਵੇਗੀ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਦਾ ਮੰਨਣਾ ਹੈ ਕਿ ਨਿਕਾਸੀ ਮਾਪਦੰਡਾਂ ਦੇ ਅਗਲੇ ਪੜਾਅ ਨਾਲ ਵਾਹਨਾਂ ਦੀ ਲਾਗਤ ਵਧ ਜਾਵੇਗੀ, ਜਿਸ ਨਾਲ ਬਾਜ਼ਾਰ ’ਚ ਉਨ੍ਹਾਂ ਦੀ ਵਿਕਰੀ ਹੋਰ ਘਟੇਗੀ। ਇਸੇ ਕਾਰਨ ਪਿਛਲੇ ਕੁੱਝ ਸਾਲ ਦੌਰਾਨ ਪੈਟਰੋਲ ਕਾਰਾਂ ਵੱਲ ਬਦਲਾਅ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ– ਦੇਸ਼ ’ਚ EV ਦੀ ਸੇਲ 234 ਫੀਸਦੀ ਵਧੀ, ਇਹ ਹੈ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ
ਮਾਰੂਤੀ ਸੁਜ਼ੂਕੀ ਇੰਡੀਆ ਦੇ ਮੁੱਖ ਤਕਨੀਕੀ ਅਧਿਕਾਰੀ ਸੀ. ਵੀ. ਰਮਨ ਨੇ ਕਿਹਾ ਕਿ ਅਸੀਂ ਡੀਜ਼ਲ ਖੇਤਰ ’ਚ ਨਹੀਂ ਜਾ ਰਹੇ ਹਾਂ। ਅਸੀਂ ਪਹਿਲਾਂ ਸੰਕੇਤ ਦਿੱਤਾ ਸੀ ਕਿ ਅਸੀਂ ਇਸ ਦਾ ਅਧਿਐਨ ਕਰਾਂਗੇ ਅਤੇ ਗਾਹਕਾਂ ਦੀ ਮੰਗ ਹੋਵੇਗੀ ਤਾਂ ਅਸੀਂ ਵਾਪਸੀ ਕਰ ਸਕਦੇ ਹਾਂ ਪਰ ਅਸੀਂ ਇਸ ਵੱਲ ਵਾਪਸ ਨਹੀਂ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਗੇ ਸਖਤ ਨਿਕਾੀ ਨਿਯਮ ਲਾਗੂ ਹੋਣ ਜਾ ਰਹੇ ਹਨ। ਇਹ ਇਕ ਪ੍ਰਮੁੱਖ ਕਾਰਨ ਹੈ ਕਿ ਕੰਪਨੀ ਡੀਜ਼ਲ ਕਾਰਾਂ ਤੋਂ ‘ਬਚਣਾ’ ਚਾਹ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 2023 ’ਚ ਨਿਕਾਸੀ ਮਾਪਦੰਡਾਂ ਦਾ ਨਵਾਂ ਪੜਾਅ ਆਵੇਗਾ, ਜਿਸ ਨਾਲ ਲਾਗਤ ਵਧਣ ਦੀ ਸੰਭਾਵਨਾ ਹੈ। ਇਸ ਲਈ ਅਸੀਂ ਮੰਨਦੇ ਹਾਂ ਕਿ ਡੀਜ਼ਲ ਵਾਹਨਾਂ ਦੇ ਫੀਸਦੀ ’ਚ ਹੋਰ ਕਮੀ ਆ ਸਕਦੀ ਹੈ। ਅਸੀਂ ਮੁਕਾਬਲੇਬਾਜ਼ੀ ਬਾਰੇ ਨਹੀਂ ਜਾਣਦੇ ਹਾਂ ਪਰ ਮਾਰੂਤੀ ਦਾ ਇਸ ’ਚ ਹਿੱਸਾ ਲੈਣ ਦਾ ਕੋਈ ਇਰਾਦਾ ਨਹੀਂ ਹੈ।
ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ
2013-14 ਦੀ ਤੁਲਨਾ ’ਚ ਡੀਜ਼ਲ ਵਾਹਨਾਂ ਦੀ ਵਿਕਰੀ ’ਚ ਭਾਰੀ ਗਿਰਾਵਟ
ਉਦਯੋਗ ਦੇ ਅਨੁਮਾਨ ਮੁਤਾਬਕ ਡੀਜ਼ਲ ਵਾਹਨਾਂ ਦੀ ਹਿੱਸੇਦਾਰੀ ਮੌਜੂਦਾ ਸਮੇਂ ’ਚ ਕੁੱਲ ਯਾਤਰੀ ਵਾਹਨ (ਪੀ. ਵੀ.) ਦੀ ਵਿਕਰੀ ’ਚ 17 ਫੀਸਦੀ ਤੋਂ ਵੀ ਘੱਟ ਹੈ। ਇਹ 2013-14 ਦੀ ਤੁਲਨਾ ’ਚ ਭਾਰੀ ਗਿਰਾਵਟ ਹੈ ਜਦੋਂ ਕੁੱਲ ਵਿਕਰੀ ’ਚ ਡੀਜ਼ਲ ਕਾਰਾਂ ਦੀ ਹਿੱਸੇਦਾਰੀ 60 ਫੀਸਦੀ ਸੀ। ਇਕ ਅਪ੍ਰੈਲ 2020 ਤੋ ਭਾਰਤ ਪੜਾਅ-ਛੇ (ਬੀ. ਐੱਸ.-6) ਨਿਕਾਸੀ ਦੌਰ ਦੀ ਸ਼ੁਰੂਆਤ ਨਾਲ ਦੇਸ਼ ’ਚ ਕਈ ਵਾਹਨ ਨਿਰਮਾਤਾਵਾਂ ਨੇ ਆਪਣੇ ਸਬੰਧਤ ਪੋਰਟਫੋਲੀਓ ’ਚ ਡੀਜ਼ਲ ਮਾਡਲਾਂ ਨੂੰ ਘੱਟ ਕਰ ਦਿੱਤਾ ਹੈ। ਮਾਰੂਤੀ ਨੇ ਤਾਂ ਭਾਰਤ ਪੜਾਅ-ਛੇ ਮਾਪਦੰਡ ਲਾਗੂ ਹੋਣ ਨਾਲ ਆਪਣੇ ਪੋਰਟਫੋਲੀਓ ’ਚ ਡੀਜ਼ਲ ਮਾਡਲ ਨੂੰ ਬੰਦ ਕਰ ਦਿੱਤਾ ਸੀ। ਕੰਪਨੀ ਦੀ ਸੰਪੂਰਨ ਮਾਡਲ ਰੇਂਜ ’ਚ ਹਾਲੇ ਬੀ. ਐੱਸ.-6 ਪਾਲਣਾ ਵਾਲੇ ਇਕ ਲਿਟਰ, 1.2 ਲਿਟਰ ਅਤੇ 1.5 ਲਿਟਰ ਵਾਲੇ ਪੈਟਰੋਲ ਮਾਡਲ ਹਨ। ਇਸ ਤੋਂ ਇਲਾਵਾ ਕੰਪਨੀ ਆਪਣੇ 7 ਮਾਡਲਾਂ ’ਚ ਸੀ. ਐੱਨ. ਜੀ. ਐਡੀਸ਼ਨ ਦੀ ਵੀ ਪੇਸ਼ਕਸ਼ ਕਰਦੀ ਹੈ।
ਇਹ ਵੀ ਪੜ੍ਹੋ– ਕਿਸਾਨਾਂ ’ਤੇ ਪਵੇਗੀ ਮਹਿੰਗਾਈ ਦੀ ਮਾਰ! ਇਸ ਕੰਪਨੀ ਨੇ ਕੀਤਾ ਟ੍ਰੈਕਟਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ