ਫਰਵਰੀ ’ਚ ਮਾਰੂਤੀ ਅਤੇ ਹੁੰਡਈ ਦੀ ਬਾਜ਼ਾਰ ਹਿੱਸੇਦਾਰੀ ਘਟੀ, ਪ੍ਰਚੂਨ ਵਿਕਰੀ ਵਧੀ : ਫਾਡਾ
Wednesday, Mar 08, 2023 - 10:55 AM (IST)
ਨਵੀਂ ਦਿੱਲੀ– ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਅਤੇ ਹੁੰਡਈ ਮੋਟਰ ਇੰਡੀਆ (ਐੱਚ. ਐੱਮ. ਆਈ.) ਦੀ ਬਾਜ਼ਾਰ ਹਿੱਸੇਦਾਰੀ ਫਰਵਰੀ, 2023 ’ਚ ਘਟੀ ਹੈ ਜਦ ਕਿ ਟਾਟਾ ਮੋਟਰਜ਼, ਮਹਿੰਦਰਾ ਅਤੇ ਕੀਆ ਇੰਡੀਆ ਦੀ ਬਾਜ਼ਾਰ ਹਿੱਸੇਦਾਰੀ ’ਚ ਸਾਲਾਨਾ ਆਧਾਰ ’ਤੇ ਵਾਧਾ ਹੋਇਆ ਹੈ। ਵਾਹਨ ਡੀਲਰ ਸੰਘਾਂ ਦੇ ਮਹਾਸੰਘ (ਫਾਡਾ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਫਾਡਾ ਵਲੋਂ ਜਾਰੀ ਪ੍ਰਚੂਨ ਵਿਕਰੀ ਦੇ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਮਾਰੂਤੀ ਸੁਜ਼ੂਕੀ ਦੀ ਪ੍ਰਚੂਨ ਵਿਕਰੀ ਵਧ ਕੇ 1,18,892 ਇਕਾਈ ਰਹੀ। ਫਰਵਰੀ 2022 ’ਚ ਉਸ ਦੀ ਵਿਕਰੀ 1,09,611 ਇਕਾਈਆਂ ਦੀ ਸੀ। ਹਾਲਾਂਕਿ ਐੱਮ. ਐੱਸ. ਈ. ਦੀ ਬਾਜ਼ਾਰ ਹਿੱਸੇਦਾਰੀ ਫਰਵਰੀ ’ਚ ਮਾਮੂਲੀ ਗਿਰਾਵਟ ਨਾਲ 41.40 ਫੀਸਦੀ ਹੋ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 42.36 ਫੀਸਦੀ ਰਹੀ ਸੀ। ਇਸ ਤਰ੍ਹਾਂ ਹੁੰਡਈ ਮੋਟਰ ਇੰਡੀਆ ਦੀ ਬਾਜ਼ਾਰ ਹਿੱਸੇਦਾਰੀ ਪਿਛਲੇ ਮਹੀਨੇ 14.95 ਤੋਂ ਘਟ ਕੇ 13.62 ਫੀਸਦੀ ਰਹਿ ਗਈ। ਕੰਪਨੀ ਨੇ ਪਿਛਲੇ ਮਹੀਨੇ 39,106 ਇਕਾਈਆਂ ਦੀ ਵਿਕਰੀ ਕੀਤੀ। ਫਰਵਰੀ 2022 ’ਚ ਕੰਪਨੀ ਨੇ 38,688 ਵਾਹਨ ਵੇਚੇ ਸਨ।
ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਅੰਕੜਿਆਂ ਮੁਤਾਬਕ ਟਾਟਾ ਮੋਟਰਜ਼ ਦੀ ਪ੍ਰਚੂਨ ਵਿਕਰੀ ਫਰਵਰੀ ’ਚ ਵਧ ਕੇ 38,965 ਇਕਾਈ ਹੋ ਗਈ। ਪਿਛਲੇ ਸਾਲ ਫਰਵਰੀ ’ਚ ਇਹ 34,055 ਇਕਾਈਆਂ ਸੀ। ਉੱਥੇ ਹੀ ਪਿਛਲੇ ਮਹੀਨੇ ਇਸ ਦੀ ਬਾਜ਼ਾਰ ਹਿੱਸੇਦਾਰੀ ਵੀ 13.16 ਫੀਸਦੀ ਤੋਂ ਵਧ ਕੇ 13.57 ਫੀਸਦੀ ਹੋ ਗਈ। ਇਸ ਤਰ੍ਹਾਂ ਮਹਿੰਦਰਾ ਐਂਡ ਮਹਿੰਦਰਾ ਦੀ ਬਾਜ਼ਾਰ ਹਿੱਸੇਦਾਰੀ ਪਿਛਲੇ ਮਹੀਨੇ ਸਾਲਾਨਾ ਆਧਾਰ ’ਤੇ ਵਧ ਕੇ 10.22 ਫੀਸਦੀ ਹੋ ਗਈ। ਫਰਵਰੀ 2022 ’ਚ ਇਹ ਅੰਕੜਾ 7.06 ਫੀਸਦੀ ਰਿਹਾ ਸੀ। ਕੰਪਨੀ ਦੀ ਪ੍ਰਚੂਨ ਵਿਕਰੀ ਵੀ ਫਰਵਰੀ ’ਚ 18,264 ਇਕਾਈ ਤੋਂ ਵਧ ਕੇ 29,356 ਇਕਾਈ ਹੋ ਗਈ।
ਇਹ ਵੀ ਪੜ੍ਹੋ- ਘਰ ਤੋਂ ਦੂਰ ਰੱਖਣੀ ਹੈ ਨੈਗੇਟਿਵ ਐਨਰਜੀ ਤਾਂ ਇੰਟੀਰੀਅਰ ਕਰਦੇ ਹੋਏ ਰੱਖੋ ਇਨ੍ਹਾਂ Vastu Tips ਦਾ ਧਿਆਨ
ਉੱਥੇ ਹੀ ਕੀਆ ਇੰਡੀਆ ਦੀ ਪ੍ਰਚੂਨ ਵਿਕਰੀ ਵੀ ਫਰਵਰੀ 2022 ਦੇ ਵਿਕਰੀ ਅੰਕੜੇ 13,623 ਇਕਾਈਆਂ ਤੋਂ ਵਧ ਕੇ 19,554 ਇਕਾਈ ਹੋ ਗਈ। ਇਸ ਦੀ ਬਾਜ਼ਾਰ ਹਿੱਸੇਦਾਰੀ ਵੀ 5.27 ਫੀਸਦੀ ਤੋਂ ਵਧ ਕੇ 6.81 ਫੀਸਦੀ ਰਹੀ। ਇਸ ਤਰ੍ਹਾਂ ਹੋਰ ਵਾਹਨ ਕੰਪਨੀਆਂ ਟੋਯੋਟਾ ਕਿਰਲੋਸਕਰ ਮੋਟਰ ਅਤੇ ਸਕੋਡਾ ਆਟੋ ਫਾਕਸਵੈਗਨ ਸਮੂਹ ਦੀ ਵੀ ਬਾਜ਼ਾਰ ਹਿੱਸੇਦਾਰੀ ਫਰਵਰੀ ’ਚ ਸਾਲਾਨਾ ਆਧਾਰ ’ਤੇ ਵਧੀ ਹੈ। ਹਾਲਾਂਕਿ ਹੌਂਡਾ ਕਾਰਸ, ਰੇਨੋ, ਐੱਮ. ਜੀ. ਮੋਟਰ ਇੰਡੀਆ ਅਤੇ ਨਿਸਾਨ ਮੋਟਰ ਇੰਡੀਆ ਦੀ ਬਾਜ਼ਾਰ ਹਿੱਸੇਦਾਰੀ ਪਿਛਲੇ ਮਹੀਨੇ ਘਟੀ ਹੈ। ਫਾਡਾ ਨੇ ਦੇਸ਼ ਭਰ ਦੇ 1,434 ਆਰ. ਟੀ. ਓ. (ਖੇਤਰੀ ਟਰਾਂਸਪੋਰਟ ਦਫਤਰਾਂ) ’ਚੋਂ 1,348 ਤੋਂ ਰਜਿਸਟ੍ਰੇਸ਼ਨ ਅੰਕੜੇ ਇਕੱਠੇ ਕੀਤੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।