ਮਾਰੂਤੀ ਦੀ ਵਾਹਨ ਵਿਕਰੀ ਫਰਵਰੀ ''ਚ ਇਕ ਫੀਸਦੀ ਘੱਟ ਕੇ 1,47,110 ਇਕਾਈ ''ਤੇ

Sunday, Mar 01, 2020 - 01:46 PM (IST)

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਦੀ ਫਰਵਰੀ 'ਚ ਵਿਕਰੀ 1.1 ਫੀਸਦੀ ਘੱਟ ਕੇ 1,47,110 ਇਕਾਈ ਰਹਿ ਗਈ ਹੈ | ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ ਕੰਪਨੀ ਨੇ 1,48,682 ਵਾਹਨ ਵੇਚੇ ਸਨ | ਮਾਰੂਤੀ ਨੇ ਐਤਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਫਰਵਰੀ 2020 'ਚ ਉਸ ਦੀ ਘਰੇਲੂ ਵਿਕਰੀ 1.6 ਫੀਸਦੀ ਘੱਟ ਕੇ 1,36,849  ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ 1,39,100 ਇਕਾਈ ਰਹੀ ਸੀ | ਸਮੀਖਿਆਧੀਨ ਮਹੀਨੇ 'ਚ ਕੰਪਨੀ ਦੀਆਂ ਛੋਟੀਆਂ ਕਾਰਾਂ, ਆਲਟੋ ਅਤੇ ਵੈਗਨ ਆਰ ਦੀ ਵਿਕਰੀ 11.1 ਫੀਸਦੀ ਵਧ ਕੇ 27,499 ਇਕਾਈ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ 24,751 ਇਕਾਈ ਸੀ | ਉੱਧਰ ਕਾਮਪੈਕਟ ਖੰਡ ਦੀ ਸਵਿਫਟ, ਸੈਲੇਰਿਓ, ਇਨਗਸ, ਬਲੇਨੋ ਅਤੇ ਡਿਜ਼ਾਇਰ ਦੀ ਵਿਕਰੀ 3.9 ਫੀਸਦੀ ਘੱਟ ਕੇ 69,828 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ 72,678 ਇਕਾਈ ਰਹੀ ਸੀ | ਮਾਧਿਅਮ ਵਾਹਨ ਖੰਡ 'ਚ ਕੰਪਨੀ ਦੀ ਸਿਆਜ ਕਾਰ ਦੀ ਵਿਕਰੀ ਘੱਟ ਕੇ 2,544 ਇਕਾਈ ਰਹੀ ਜੋ ਫਰਵਰੀ 2019 'ਚ 3,084 ਇਕਾਈ ਰਹੀ ਸੀ | ਹਾਲਾਂਕਿ ਸਮੀਖਿਆਧੀਨ ਮਿਆਦ 'ਚ ਕੰਪਨੀ ਦੇ ਯੂਟੀਲਿਟੀ ਵਾਹਨਾਂ ਵਿਟਾਰਾ ਬ੍ਰੇਜਾ, ਐੱਸ ਕਰਾਸ ਅਤੇ ਅਰਟਿਗਾ ਦੀ ਵਿਕਰੀ 3.5 ਫੀਸਦੀ ਵਧ ਕੇ 22,604 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਸਮਾਨ ਮਿਆਦ 'ਚ 21,834 ਇਕਾਈ ਰਹੀ ਸੀ | ਫਰਵਰੀ 'ਚ ਕੰਪਨੀ ਦਾ ਨਿਰਯਾਤ 7.1 ਫੀਸਦੀ ਵਧ ਕੇ 10,261 ਇਕਾਈ 'ਤੇ ਪਹੁੰਚ ਗਿਆ | ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ ਕੰਪਨੀ ਨੇ 9,582 ਵਾਹਨਾਂ ਦਾ ਨਿਰਯਾਤ ਕੀਤਾ ਸੀ |


Aarti dhillon

Content Editor

Related News