3 ਮਹੀਨੇ ਦੀ ਉਚਾਈ 'ਤੇ ਬਾਜ਼ਾਰ, ਬੈਂਕ ਸ਼ੇਅਰ ਚਮਕੇ ਤੇ ਬ੍ਰਿਟਾਨੀਆ ਸਿਖਰ 'ਤੇ
Wednesday, Jun 03, 2020 - 10:29 AM (IST)
ਮੁੰਬਈ — ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਬੁੱਧਵਾਰ ਨੂੰ ਵੀ ਸ਼ੇਅਰ ਬਾਜ਼ਾਰ 'ਚ ਵਾਧੇ ਦਾ ਸਿਲਸਿਲਾ ਜਾਰੀ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 1.57 ਫੀਸਦੀ ਦੀ ਤੇਜ਼ੀ ਨਾਲ 531.35 ਅੰਕ ਉੱਪਰ 34356.88 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਵਿਚ ਵੀ ਵਾਧਾ ਦੇਖਿਆ ਜਾ ਰਿਹਾ ਹੈ। ਇਹ 1.63 ਫੀਸਦੀ ਦੇ ਵਾਧੇ ਨਾਲ 162.75 ਅੰਕਾਂ ਦੇ ਵਾਧੇ ਨਾਲ 10141.85 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਬ੍ਰਿਟਾਨੀਆ ਦੇ ਨਤੀਜੇ ਉਮੀਦ ਮੁਤਾਬਕ ਦਰਜ ਕੀਤੇ ਗਏ ਹਨ। ਟੈਕਸ ਖਰਚਿਆਂ ਵਿਚ ਕਮੀ ਨੇ ਮੁਨਾਫ਼ੇ ਵਿਚ 26 ਫੀਸਦੀ ਦੀ ਵਾਧਾ ਦਰ ਦਰਸਾਈ ਹੈ। ਕੰਪਨੀ ਨੂੰ ਉਮੀਦ ਹੈ ਕਿ ਅਗਲੀ ਤਿਮਾਹੀ ਵਿਚ ਕਾਰਗੁਜ਼ਾਰੀ ਵਿਚ ਸੁਧਾਰ ਹੋਏਗਾ। ਇਸ ਦੌਰਾਨ ਇੰਡੀਗੋ ਨੂੰ ਚੌਥੀ ਤਿਮਾਹੀ ਵਿਚ 871 ਕਰੋੜ ਦਾ ਘਾਟਾ ਪਿਆ।
ਗਲੋਬਲ ਬਾਜ਼ਾਰਾਂ ਦਾ ਹਾਲ
ਮੰਗਲਵਾਰ ਨੂੰ ਗਲੋਬਲ ਬਾਜ਼ਾਰ ਵਾਧੇ ਨਾਲ ਬੰਦ ਹੋਏ ਸਨ ਜਿਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਪਿਆ। ਅਮਰੀਕਾ ਦਾ ਡਾਓ ਜੋਂਸ 1.05 ਫੀਸਦੀ ਦੇ ਵਾਧੇ ਨਾਲ 267.63 ਅੰਕ ਉੇੱਪਰ 25,742.70 'ਤੇ ਬੰਦ ਹੋਇਆ ਸੀ। ਨੈਸਡੈਕ 56.33 ਅੰਕ ਯਾਨੀ ਕਿ 0.59 ਫੀਸਦੀ ਦੇ ਵਾਧੇ ਨਾਲ 9,608.38 'ਤੇ ਬੰਦ ਹੋਇਆ ਸੀ। ਐਸਐਂਡਪੀ 25.09 ਅੰਕ ਯਾਨੀ ਕਿ 0.82 ਫੀਸਦੀ ਦੇ ਵਾਧੇ ਨਾਲ 3,080.82 'ਤੇ ਬੰਦ ਹੋਇਆ ਸੀ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.34 ਫੀਸਦੀ ਦੇ ਵਾਧੇ ਨਾਲ 10.00 ਅੰਕ ਉੱਪਰ 2,931.39 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਇਟਲੀ, ਜਰਮਨੀ ਅਤੇ ਫਰਾਂਸ ਦੇ ਬਾਜ਼ਾਰ ਵੀ ਵਾਧੇ 'ਚ ਰਹੇ।
ਟਾਪ ਗੇਨਰਜ਼
ਬ੍ਰਿਟਾਨੀਆ,ਬਜਾਜ ਫਾਇਨਾਂਸ, ਐਕਸਿਸ ਬੈਂਕ, ਐਚ ਡੀ ਐਫ ਸੀ ਬੈਂਕ, ਟਾਟਾ ਮੋਟਰਜ਼, ਆਈ ਸੀ ਆਈ ਸੀ ਆਈ ਬੈਂਕ, ਇੰਡਸਇੰਡ ਬੈਂਕ, ਬਜਾਜ ਫਿਨਸਰਵ, ਜ਼ੀ ਲਿਮਟਿਡ, ਇੰਡਸਇੰਡ ਬੈਂਕ ਅਤੇ ਗੇਲ
ਸੈਕਟਰਲ ਇੰਡੈਕਸ ਦਾ ਹਾਲ
ਸੈਕਟਰਲ ਇੰਡੈਕਸ ਦੀ ਗੱਲ ਕਰੀਏ, ਤਾਂ ਅੱਜ ਸਾਰੇ ਸੈਕਟਰ ਹਰੇ ਭਰੇ ਨਿਸ਼ਾਨ 'ਤੇ ਖੁੱਲ੍ਹੇ ਹਨ। ਇਨ੍ਹਾਂ ਵਿਚ ਆਟੋ, ਮੀਡੀਆ, ਫਾਰਮਾ, ਰੀਅਲਟੀ, ਬੈਂਕ, ਪ੍ਰਾਈਵੇਟ ਬੈਂਕ, ਧਾਤ, ਆਈਟੀ, ਐਫਐਮਸੀਜੀ ਅਤੇ ਪੀਐਸਯੂ ਬੈਂਕ ਸ਼ਾਮਲ ਹਨ।