ਨਵੀਂਆਂ ਉਚਾਈਆਂ ''ਤੇ ਪੁੱਜਾ ਸ਼ੇਅਰ ਬਾਜ਼ਾਰ , ਸੈਂਸੈਕਸ 500 ਅੰਕ ਚੜ੍ਹਿਆ ਤੇ ਨਿਫਟੀ 19,700 ਤੋਂ ਪਾਰ
Monday, Jul 17, 2023 - 04:50 PM (IST)
ਮੁੰਬਈ (ਵਾਰਤਾ) - ਗਲੋਬਲ ਬਾਜ਼ਾਰ 'ਚ ਗਿਰਾਵਟ ਦੇ ਬਾਵਜੂਦ ਸਥਾਨਕ ਪੱਧਰ 'ਤੇ ਕੰਪਨੀਆਂ ਦੇ ਮਜ਼ਬੂਤ ਤਿਮਾਹੀ ਨਤੀਜਿਆਂ 'ਤੇ ਐੱਸ.ਬੀ.ਆਈ., ਵਿਪਰੋ, ਐੱਚ.ਡੀ.ਐੱਫ.ਸੀ. ਬੈਂਕ ਅਤੇ ਰਿਲਾਇੰਸ ਸਮੇਤ 18 ਪ੍ਰਮੁੱਖ ਕੰਪਨੀਆਂ 'ਚ ਜ਼ਬਰਦਸਤ ਖਰੀਦਦਾਰੀ ਕਾਰਨ ਅੱਜ ਇਕ ਵਾਰ ਫਿਰ ਸੈਂਸੈਕਸ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 529.03 ਅੰਕ ਵਧ ਕੇ 66,589.93 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 146.95 ਅੰਕ ਵਧ ਕੇ 19,711.45 ਅੰਕਾਂ 'ਤੇ ਰਿਹਾ।
ਇਹ ਵੀ ਪੜ੍ਹੋ : ਜਲਦੀ ਤੋਂ ਜਲਦੀ ਫਾਈਲ ਕਰੋ ITR, ਤੇਜ਼ੀ ਨਾਲ ਨੇੜੇ ਆ ਰਹੀ ਆਖ਼ਰੀ ਤਾਰੀਖ਼
ਇਸੇ ਤਰ੍ਹਾਂ ਬੀਐਸਈ ਮਿਡਕੈਪ 0.29 ਫੀਸਦੀ ਵਧ ਕੇ 29,477.41 ਅੰਕ ਅਤੇ ਸਮਾਲਕੈਪ 0.85 ਫੀਸਦੀ ਵਧ ਕੇ 33,986.98 ਅੰਕ 'ਤੇ ਪਹੁੰਚ ਗਿਆ। ਇਸ ਸਮੇਂ ਦੌਰਾਨ, ਬੀ.ਐੱਸ.ਈ. 'ਤੇ ਕੁੱਲ 3856 ਕੰਪਨੀਆਂ ਦੇ ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਨ੍ਹਾਂ 'ਚੋਂ 2072 ਖਰੀਦੇ ਗਏ, 1602 ਵੇਚੇ ਗਏ, ਜਦਕਿ 182 'ਚ ਕੋਈ ਬਦਲਾਅ ਨਹੀਂ ਹੋਇਆ।
ਇਸੇ ਤਰ੍ਹਾਂ ਨਿਫਟੀ ਦੀਆਂ 29 ਕੰਪਨੀਆਂ ਹਰੇ ਰੰਗ 'ਚ ਰਹੀਆਂ, ਬਾਕੀ ਦੀਆਂ 20 ਕੰਪਨੀਆਂ ਲਾਲ ਨਿਸ਼ਾਨ 'ਤੇ ਰਹੀਆਂ, ਜਦਕਿ ਇਕ ਸਥਿਰ ਰਹੀ। ਬੀਐਸਈ ਦੇ 16 ਸਮੂਹਾਂ ਵਿੱਚ ਤੇਜ਼ੀ ਰਹੀ।
ਇਸ ਦੌਰਾਨ ਐਚਡੀਐਫਸੀ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਸ਼ੁੱਧ ਲਾਭ ਵਿੱਚ 30 ਪ੍ਰਤੀਸ਼ਤ ਦੀ ਛਾਲ ਦਰਜ ਕੀਤੀ, ਜਿਸ ਨਾਲ ਬੈਂਕਿੰਗ ਸਮੂਹ ਨੂੰ 1.45 ਪ੍ਰਤੀਸ਼ਤ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਵਸਤੂਆਂ 0.72, ਊਰਜਾ 0.62, ਵਿੱਤੀ ਸੇਵਾਵਾਂ 1.11, ਹੈਲਥਕੇਅਰ 0.81, ਉਦਯੋਗਿਕ 0.47, ਆਈ.ਟੀ. 0.26, ਕੈਪੀਟਲ ਗੁਡਜ਼ 0.19, ਧਾਤੂ 0.17, ਆਇਲ ਐਂਡ ਗੈਸ 0.38, ਪਾਵਰ 0.28 ਫੀਸਦੀ ਅਤੇ ਪਾਵਰ 0.28 ਫੀਸਦੀ ਵਧੇ।
ਅੰਤਰਰਾਸ਼ਟਰੀ ਪੱਧਰ 'ਤੇ ਗਿਰਾਵਟ ਦਾ ਰੁਝਾਨ ਰਿਹਾ। ਇਸ ਦੌਰਾਨ ਬ੍ਰਿਟੇਨ ਦਾ FTSE 0.29, ਜਰਮਨੀ ਦਾ DAX 0.35, ਜਾਪਾਨ ਦਾ Nikkei 0.09 ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.87 ਫੀਸਦੀ ਡਿੱਗਿਆ। ਦੂਜੇ ਪਾਸੇ ਹਾਂਗਕਾਂਗ ਦੇ ਹੈਂਗ ਸੇਂਗ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਟਮਾਟਰਾਂ ਦੀਆਂ ਕੀਮਤਾਂ ਨੂੰ ਲੈ ਕੇ ਆਈ ਖ਼ੁਸ਼ਖ਼ਬਰੀ, ਦਿੱਲੀ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ 'ਚ ਵੀ 80 ਰੁਪਏ ਕਿਲੋ ਵੇਚੇਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711