ਬਾਜ਼ਾਰ ਨੇ ਗੁਆਇਆ ਵਾਧਾ, ਨਿਫਟੀ 9630 'ਤੇ ਬੰਦ

06/22/2017 4:27:33 PM

ਨਵੀਂ ਦਿੱਲੀ—ਆਖਰੀ ਘੰਟੇ 'ਚ ਭਾਰੀ ਬਿਕਵਾਲੀ ਘਰੇਲੂ ਸ਼ੇਅਰ ਬਾਜ਼ਾਰਾਂ 'ਤੇ ਭਾਰੀ ਪਈ ਹੈ। ਸਵੇਰੇ ਬਾਜ਼ਾਰ ਚੰਗੀ ਤੇਜ਼ੀ ਦੇ ਨਾਲ ਖੁੱਲ੍ਹਿਆ ਅਤੇ ਸੈਂਸੈਕਸ 31522,.87 ਦੇ ਨਵੇਂ ਸਿਖਰ 'ਤੇ ਪਹੁੰਚ ਗਿਆ। ਨਿਫਟੀ ਵੀ 9700 ਦੇ ਕਰੀਬ ਜਾ ਪਹੁੰਚਿਆ। ਪਰ ਆਖਰੀ ਘੰਟੇ 'ਚ ਜ਼ੋਰਦਾਰ ਬਿਕਵਾਲੀ ਨਾਲ ਸੈਂਸਕਸ ਅਤੇ ਨਿਫਟੀ ਲਾਲ ਨਿਸ਼ਾਨ 'ਚ ਫਿਸਲ ਗਏ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 7.10 ਅੰਕ ਯਾਨੀ 0.02 ਫੀਸਦੀ ਵੱਧ ਕੇ 31,290.74 'ਤੇ ਅਤੇ ਨਿਫਟੀ 3.60 ਯਾਨੀ 0.04 ਅੰਕ ਘੱਟ ਕੇ 9,630.00 'ਤੇ ਬੰਦ ਹੋਇਆ ਹੈ। 
ਮਿਡਕੈਪ ਇੰਡੈਕਸ ਰਿਹਾ ਕਮਜ਼ੋਰ
ਅੱਜ ਦੇ ਕਾਰੋਬਾਰ 'ਚ ਬੀ.ਐਸ.ਈ. ਦਾ ਮਿਡਕੈਪ ਇੰਡੈਕਸ 14943 ਦੇ ਪੱਧਰ 'ਤੇ ਪਹੁੰਚਿਆ ਸੀ। ਨਿਫਟੀ ਦਾ ਮਿਡਕੈਪ 100 ਇੰਡੈਕਸ 0.75 ਫੀਸਦੀ ਦੀ ਕਮਜ਼ੋਰੀ ਦੇ ਨਾਲ 17908 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਨਿਫਟੀ ਦਾ ਮਿਡਕੈਪ 100 ਇੰਡੈਕਸ 18150 ਦੇ ਉੱਪਰ ਪਹੁੰਚਣ 'ਚ ਕਾਮਯਾਬ ਹੋਇਆ ਸੀ। ਬੀਐਸਈ ਦਾ ਸਮਾਲਕੈਪ ਇੰਡੈਕਸ ਕਰੀਬ 0.6 ਫੀਸਦੀ ਦੀ ਗਿਰਾਵਟ ਦੇ ਨਾਲ 15609.5 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀਐਸਈ ਦਾ ਸਮਾਲਕੈਪ ਇੰਡੈਕਸ 15811 ਤੱਕ ਪਹੁੰਚਿਆ ਸੀ। 
ਪਾਵਰ ਸ਼ੇਅਰਾਂ 'ਚ ਬਿਕਵਾਲੀ
ਮੈਟਲ, ਰਿਐਲਟੀ, ਆਈ.ਟੀ. ਐਫਐਮਸੀਜੀ, ਆਇਲ ਐਂਡ ਗੈਸ, ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ 'ਚ ਬਿਕਵਾਲੀ ਨਾਲ ਬਾਜ਼ਾਰ 'ਤੇ ਦਬਾਅ ਬਣਿਆ ਹੈ। ਨਿਫਟੀ ਦੇ ਮੈਟਲ ਇੰਡੈਕਸ 'ਚ 1.4 ਫੀਸਦੀ ਆਈ.ਟੀ. ਇੰਡੈਕਸ 'ਚ 0.25 ਫੀਸਦੀ ਅਤੇ ਐਫ.ਐਮ.ਸੀ.ਜੀ. ਇੰਡੈਕਸ 'ਚ 1.8 ਫੀਸਦੀ, ਕੈਪੀਟਲ ਗੁਡਸ ਇੰਡੈਕਸ 'ਚ 0.75 ਫੀਸਦੀ ਅਤੇ ਪਾਵਰ ਇੰਡੈਕਸ 'ਚ 0.8 ਫੀਸਦੀ ਦੀ ਕਮਜ਼ੋਰੀ ਆਈ ਹੈ। 
ਬੈਂਕ ਨਿਫਟੀ 'ਚ ਮਾਮੂਲੀ ਵਾਧਾ
ਬੈਂਕ ਨਿਫਟੀ 0.1 ਫੀਸਦੀ ਦਾ ਮਾਮੂਲੀ ਵਾਧੇ ਦੇ ਨਾਲ 23,736 ਦੇ ਪੱਧਰ 'ਤੇਬੰਦ ਹੋਇਆ ਹੈ। ਹਾਲਾਂਕਿ ਅੱਜ ਦੇ ਕਾਰੋਬਾਰ 'ਚ ਬੈਂਕ ਨਿਫਟੀ 23897.85 ਦੇ ਨਵੇਂ ਸਿਖਰ 'ਤੇ ਪਹੁੰਚਣ 'ਚ ਕਾਮਯਾਬ ਹੋਇਆ ਸੀ। ਪੀ.ਐਸ.ਯੂ. ਬੈਂਕ ਅਤੇ ਫਾਰਮਾ ਸ਼ੇਅਰਾਂ 'ਚ ਥੋੜ੍ਹੀ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸੈਂਸੈਕਸ 7 ਅੰਕ ਦੇ ਵਾਧੇ ਦੇ ਨਾਲ 31,291 ਦੇ ਪੱਧਰ 'ਤੇ ਸਪਾਟ ਹੋ ਕੇ ਬੰਦ ਹੋਇਆ ਹੈ। ਉਧਰ ਐਨ.ਐਸ.ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 3.6 ਅੰਕ ਡਿੱਗ ਕੇ 9,630 ਦੇ ਪੱਧਰ 'ਤੇ ਬੰਦ ਹੋਇਆ ਹੈ। ਦਿਨ ਦੇ ਉੱਪਰੀ ਪੱਧਰਾਂ ਤੋਂ ਸੈਂਸੈਕਸ ਨੇ 230 ਅੰਕਾਂ ਤੋਂ ਜ਼ਿਆਦਾ ਦੀ ਤੇਜ਼ੀ ਗਵਾਈ ਹੈ, ਤਾਂ ਨਿਫਟੀ ਦੀ ਕਰੀਬ 70 ਅੰਕਾਂ ਦੀ ਮਜ਼ਬੂਤੀ ਗਾਇਬ ਹੋ ਗਈ ਹੈ।


Related News