ਸੈਂਸੈਕਸ ਦੀਆਂ ਚੋਟੀ ਦੀਆਂ 10 ''ਚੋਂ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 67,859.77 ਕਰੋੜ ਰੁਪਏ ਵਧਿਆ

Sunday, Apr 16, 2023 - 01:57 PM (IST)

ਸੈਂਸੈਕਸ ਦੀਆਂ ਚੋਟੀ ਦੀਆਂ 10 ''ਚੋਂ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 67,859.77 ਕਰੋੜ ਰੁਪਏ ਵਧਿਆ

ਮੁੰਬਈ- ਸੈਂਸੈਕਸ ਦੀਆਂ ਚੋਟੀ ਦੀਆਂ 10 'ਚੋਂ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) 'ਚ ਪਿਛਲੇ ਹਫ਼ਤੇ ਸਮੂਹਿਕ ਤੌਰ 'ਤੇ 67,859.77 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸਭ ਤੋਂ ਵੱਧ ਲਾਭ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐੱਚ.ਡੀ.ਐੱਫ.ਸੀ. ਬੈਂਕ ਨੂੰ ਹੋਇਆ। ਪਿਛਲੇ ਹਫ਼ਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 598.03 ਅੰਕ ਜਾਂ 0.99 ਫ਼ੀਸਦੀ ਵਧ ਗਿਆ। ਸ਼ੇਅਰ ਬਾਜ਼ਾਰ ਸ਼ੁੱਕਰਵਾਰ (14 ਅਪ੍ਰੈਲ) ਨੂੰ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਬੰਦ ਸਨ।

ਇਹ ਵੀ ਪੜ੍ਹੋ-ਭਾਰਤ ’ਚ 12 ਹਜ਼ਾਰ ਵੈੱਬਸਾਈਟਸ ’ਤੇ ਹਮਲਾ ਕਰ ਰਹੇ ਹੈਕਰਸ
ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐੱਚ.ਡੀ.ਐੱਫ.ਸੀ., ਆਈ.ਟੀ.ਸੀ., ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਅਤੇ ਭਾਰਤੀ ਏਅਰਟੈੱਲ ਲਾਭ 'ਚ ਰਹੀਆਂ। ਦੂਜੇ ਪਾਸੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.), ਹਿੰਦੁਸਤਾਨ ਯੂਨੀਲੀਵਰ ਅਤੇ ਇੰਫੋਸਿਸ ਦੇ ਬਾਜ਼ਾਰ ਮੁਲਾਂਕਣ 'ਚ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਪਿਛਲੇ ਹਫ਼ਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) 17,188.25 ਕਰੋੜ ਰੁਪਏ ਵਧ ਕੇ 6,27,940.23 ਕਰੋੜ ਰੁਪਏ ਤੱਕ ਪਹੁੰਚ ਗਿਆ। ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਮੁਲਾਂਕਣ 15,065.31 ਕਰੋੜ ਰੁਪਏ ਵਧ ਕੇ 9,44,817.85 ਕਰੋੜ ਰੁਪਏ ਰਿਹਾ। ਐੱਚ.ਡੀ.ਐੱਫ.ਸੀ. ਦਾ ਮਾਰਕੀਟ ਕੈਪ 10,557.84 ਕਰੋੜ ਰੁਪਏ ਵਧ ਕੇ 5,11,436.51 ਕਰੋੜ ਰੁਪਏ ਹੋ ਗਿਆ, ਜਦੋਂ ਕਿ ਆਈ.ਟੀ.ਸੀ. ਦਾ ਮੁਲਾਂਕਣ 10,190.97 ਕਰੋੜ ਰੁਪਏ ਵਧ ਕੇ 4,91,465.96 ਕਰੋੜ ਰੁਪਏ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁਲਾਂਕਣ 9,911.59 ਕਰੋੜ ਰੁਪਏ ਵਧ ਕੇ 15,93,736.01 ਕਰੋੜ ਰੁਪਏ ਰਿਹਾ। ਐੱਸ.ਬੀ.ਆਈ. ਦਾ ਮਾਰਕੀਟ ਕੈਪ 4,640.8 ਕਰੋੜ ਰੁਪਏ ਵਧ ਕੇ 4,75,815.69 ਕਰੋੜ ਰੁਪਏ ਅਤੇ ਭਾਰਤੀ ਏਅਰਟੈੱਲ ਦਾ 305.01 ਕਰੋੜ ਰੁਪਏ ਵਧ ਕੇ 4,27,416.08 ਕਰੋੜ ਰੁਪਏ ਹੋ ਗਿਆ। ਇਸ ਰੁਝਾਨ ਦੇ ਉਲਟ, ਇੰਫੋਸਿਸ ਦਾ ਬਾਜ਼ਾਰ ਮੁੱਲ 13,897.67 ਕਰੋੜ ਰੁਪਏ ਘਟ ਕੇ 5,76,069.05 ਕਰੋੜ ਰੁਪਏ ਰਹਿ ਗਿਆ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News