ਸੈਂਸੈਕਸ ਦੀਆਂ ਸਿਖਰ 10 ’ਚੋਂ 9 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.03 ਲੱਖ ਕਰੋੜ ਰੁਪਏ ਘਟਿਆ

Monday, Feb 14, 2022 - 10:32 AM (IST)

ਨਵੀਂ ਦਿੱਲੀ (ਭਾਸ਼ਾ) - ਸੈਂਸੈਕਸ ਦੀਆਂ ਸਿਖਰਲੀਆਂ 10 ’ਚੋਂ 9 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ’ਚ ਬੀਤੇ ਹਫ਼ਤੇ ਸਮੂਹਿਕ ਰੂਪ ’ਚ 1,03,532.08 ਕਰੋੜ ਰੁਪਏ ਦੀ ਗਿਰਾਵਟ ਆਈ। ਸਭ ਤੋਂ ਜ਼ਿਆਦਾ ਨੁਕਸਾਨ ਟਾਟਾ ਕੰਸਲਟੈਂਸੀ ਸਰਵਿਸਿਜ (ਟੀ. ਸੀ. ਐੱਸ.) ਨੂੰ ਹੋਇਆ। ਬੀਤੇ ਹਫ਼ਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 491.90 ਅੰਕ ਭਾਵ 0.83 ਫ਼ੀਸਦੀ ਹੇਠਾਂ ਆਇਆ। ਸਿਖਰਲੀਆਂ 10 ਕੰਪਨੀਆਂ ’ਚ ਸਿਰਫ ਰਿਲਾਇੰਸ ਇੰਡਸਟਰੀਜ਼ ਦੇ ਬਾਜ਼ਾਰ ਪੂੰਜੀਕਰਨ ’ਚ ਵਾਧਾ ਹੋਇਆ।

ਸਮੀਖਿਆ ਅਧੀਨ ਹਫ਼ਤੇ ’ਚ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁਲਾਂਕਣ 30,474.79 ਕਰੋੜ ਰੁਪਏ ਵਧ ਕੇ 16,07,857.69 ਕਰੋੜ ਰੁਪਏ ’ਤੇ ਪਹੁੰਚ ਗਿਆ। ਉੱਥੇ ਹੀ ਦੂਜੇ ਪਾਸੇ ਟੀ. ਸੀ. ਐੱਸ. ਦੇ ਬਾਜ਼ਾਰ ਪੂੰਜੀਕਰਨ ’ਚ 44,037.2 ਕਰੋੜ ਰੁਪਏ ਦੀ ਗਿਰਾਵਟ ਆਈ ਅਤੇ ਇਹ 13,67,021.43 ਕਰੋੜ ਰੁਪਏ ’ਤੇ ਆ ਗਿਆ। ਐੱਚ. ਡੀ. ਐੱਫ. ਸੀ. ਦੀ ਬਾਜ਼ਾਰ ਹੈਸੀਅਤ 13,772.72 ਕਰੋੜ ਰੁਪਏ ਦੇ ਨੁਕਸਾਨ ਨਾਲ 4,39,459.25 ਕਰੋੜ ਰੁਪਏ ਰਹਿ ਗਈ। ਹਿੰਦੁਸਤਾਨ ਯੂਨਿਲੀਵਰ ਦਾ ਬਾਜ਼ਾਰ ਪੂੰਜੀਕਰਨ 11,818.45 ਕਰੋੜ ਰੁਪਏ ਦੇ ਨੁਕਸਾਨ ਨਾਲ 5,30,443.72 ਕਰੋੜ ਰੁਪਏ ’ਤੇ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ 9,574.95 ਕਰੋੜ ਰੁਪਏ ਘਟ ਕੇ 5,49,434.46 ਕਰੋੜ ਰੁਪਏ ’ਤੇ ਆ ਗਿਆ।

ਬਜਾਜ ਫਾਇਨਾਂਸ ਦਾ ਬਾਜ਼ਾਰ ਮੁਲਾਂਕਣ 8,987.52 ਕਰੋਡ਼ ਰੁਪਏ ਦੇ ਨੁਕਸਾਨ ਨਾਲ 4,22,938.56 ਕਰੋਡ਼ ਰੁਪਏ ’ਤੇ ਅਤੇ ਇਨਫੋਸਿਸ ਦਾ 8,386.79 ਕਰੋਡ਼ ਰੁਪਏ ਦੀ ਗਿਰਾਵਟ ਦੇ ਨਾਲ 7,23,790.27 ਕਰੋਡ਼ ਰੁਪਏ ਰਹਿ ਗਿਆ। ਸਮੀਖਿਆ ਅਧੀਨ ਹਫ਼ਤੇ ’ਚ ਭਾਰਤੀ ਏਅਰਟੈੱਲ ਨੂੰ 3,157.91 ਕਰੋਡ਼ ਰੁਪਏ ਦਾ ਘਾਟਾ ਹੋਇਆ ਅਤੇ ਉਸ ਦਾ ਬਾਜ਼ਾਰ ਪੂੰਜੀਕਰਨ 3,92,377.89 ਕਰੋਡ਼ ਰੁਪਏ ’ਤੇ ਆ ਗਿਆ।

ਐੱਚ. ਡੀ. ਐੱਫ. ਸੀ. ਬੈਂਕ ਦੀ ਬਾਜ਼ਾਰ ਹੈਸੀਅਤ 2,993.33 ਕਰੋਡ਼ ਰੁਪਏ ਘਟ ਕੇ 8,41,929.20 ਕਰੋਡ਼ ਰੁਪਏ ਰਹਿ ਗਈ। ਇਸੇ ਤਰ੍ਹਾਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਮੁਲਾਂਕਣ 803.21 ਕਰੋਡ਼ ਰੁਪਏ ਘਟ ਕੇ 4,72,379.69 ਕਰੋਡ਼ ਰੁਪਏ ’ਤੇ ਆ ਗਿਆ।

ਸਿਖਰਲੀਆਂ 10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟਰੀਜ ਪਹਿਲੇ ਸਥਾਨ ’ਤੇ ਕਾਇਮ ਰਹੀ। ਉਸ ਤੋਂ ਬਾਅਦ ਕ੍ਰਮਵਾਰ ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਇਨਫੋਸਿਸ, ਆਈ. ਸੀ. ਆਈ. ਸੀ. ਆਈ. ਬੈਂਕ, ਹਿੰਦੁਸਤਾਨ ਯੂਨਿਲੀਵਰ, ਐੱਸ. ਬੀ. ਆਈ., ਐੱਚ. ਡੀ. ਐੱਫ. ਸੀ., ਬਜਾਜ ਫਾਇਨਾਂਸ ਅਤੇ ਭਾਰਤੀ ਏਅਰਟੈੱਲ ਦਾ ਸਥਾਨ ਰਿਹਾ।

 


Harinder Kaur

Content Editor

Related News