NSE ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਪਹਿਲੀ ਵਾਰ 4 ਲੱਖ ਕਰੋੜ ਡਾਲਰ ਤੋਂ ਪਾਰ
Monday, Dec 04, 2023 - 12:05 PM (IST)
ਨਵੀਂ ਦਿੱਲੀ (ਭਾਸ਼ਾ) - ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਬੀਤੇ ਸ਼ੁੱਕਰਵਾਰ ਨੂੰ ਨਿਫਟੀ ਦੇ ਆਪਣੇ ਕੁੱਲ-ਵਕਤੀ ਉੱਚੇ ਪੱਧਰ ’ਤੇ ਪਹੁੰਚਣ ਦੇ ਨਾਲ ਪਹਿਲੀ ਵਾਰ 4 ਲੱਖ ਕਰੋੜ ਡਾਲਰ (334.72 ਲੱਖ ਕਰੋੜ ਰੁਪਏ) ਦਾ ਅੰਕੜਾ ਪਾਰ ਕਰ ਗਿਆ। ਐੱਨ. ਐੱਸ. ਈ. ਦਾ ਬੈਂਚਮਾਰਕ ਇੰਡੈਕਸ ਨਿਫਟੀ ਸ਼ੁੱਕਰਵਾਰ ਨੂੰ 134.75 ਅੰਕ ਭਾਵ 0.67 ਫੀਸਦੀ ਦੇ ਵਾਧੇ ਨਾਲ 20,267.90 ਦੇ ਕੁੱਲ-ਵਕਤੀ ਉੱਚੇ ਪੱਧਰ ’ਤੇ ਬੰਦ ਹੋਇਆ।
ਇਹ ਵੀ ਪੜ੍ਹੋ : 2000 ਦੇ ਨੋਟਾਂ ਨੂੰ ਲੈ ਕੇ RBI ਦੀ ਵੱਡੀ ਅਪਡੇਟ, ਜਾਣੋ ਕਿੱਥੇ ਬਦਲੇ ਜਾ ਸਕਦੇ ਹਨ ਨੋਟ
ਕਾਰੋਬਾਰ ਦੌਰਾਨ ਨਿਫਟੀ ਨੇ 20,291.55 ਦੇ ਰਿਕਾਰਡ ਪੱਧਰ ਨੂੰ ਵੀ ਛੂਹਿਆ। ਤੇਜ਼ੀ ਦੇ ਇਸ ਦੌਰ ’ਚ ਨਿਫਟੀ-500 ਸੂਚਕ ਅੰਕ ਵੀ 18,141.65 ਦੇ ਕੁੱਲ-ਵਕਤੀ ਉੱਚੇ ਪੱਧਰ ’ਤੇ ਪਹੁੰਚ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਸਟਾਕ ਮਾਰਕੀਟ ’ਚ ਉਛਾਲ ਸਿਰਫ ਵੱਡੀਆਂ ਕੰਪਨੀਆਂ ਤੱਕ ਹੀ ਸੀਮਤ ਨਹੀਂ ਹੈ। ਐੱਨ. ਐੱਸ. ਈ. ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ, ‘‘ਇਹ ਵੱਡੀ ਪ੍ਰਾਪਤੀ ‘ਅੰਮ੍ਰਿਤ ਕਾਲ’ ਲਈ ਦਰਸਾਏ ਗਏ ਦ੍ਰਿਸ਼ਟੀਕੋਣ ਦਾ ਸਬੂਤ ਹੈ, ਜਿਸ ’ਚ ਮਜ਼ਬੂਤ ਜਨਤਕ ਵਿੱਤ ਦੇ ਨਾਲ ਤਕਨਾਲੋਜੀ-ਸੰਚਾਲਿਤ ਅਤੇ ਗਿਆਨ-ਆਧਾਰਿਤ ਅਰਥਵਿਵਸਥਾ ਅਤੇ ਇਕ ਮਜ਼ਬੂਤ ਵਿੱਤੀ ਖੇਤਰ ਸ਼ਾਮਲ ਹੈ।’’
ਇਹ ਵੀ ਪੜ੍ਹੋ : ਓਰੀਐਂਟਲ ਇੰਸ਼ੋਰੈਂਸ ਕੰਪਨੀ ਨੂੰ ਗੋਦਾਮ ’ਚ ਲੱਗੀ ਅੱਗ ਦਾ 7 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ
ਬਿਆਨ ਅਨੁਸਾਰ ਐੱਨ. ਐੱਸ. ਈ. ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 2 ਲੱਖ ਕਰੋੜ ਡਾਲਰ (ਜੁਲਾਈ, 2017 ’ਚ) ਤੋਂ 3 ਲੱਖ ਕਰੋੜ ਡਾਲਰ (ਮਈ, 2021 ’ਚ) ਤੱਕ ਪਹੁੰਚਣ ਦਾ ਸਫ਼ਰ 46 ਮਹੀਨਿਆਂ ’ਚ ਪੂਰਾ ਹੋਇਆ ਸੀ। ਉੱਥੇ ਹੀ 3 ਲੱਖ ਕਰੋੜ ਤੋਂ 4 ਲੱਖ ਕਰੋੜ ਡਾਲਰ ਦਾ ਸਫਰ ਸਿਰਫ 30 ਮਹੀਨਿਆਂ ’ਚ ਪੂਰਾ ਹੋ ਗਿਆ।
ਇਹ ਵੀ ਪੜ੍ਹੋ : ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8