ਰਿਲਾਇੰਸ ਸਮੇਤ 9 ਕੰਪਨੀਆਂ ਦਾ Mcap ਡਿੱਗਾ, ਇੰਨੇ ਕਰੋੜ ਦਾ ਲੱਗਾ ਝਟਕਾ
Sunday, May 12, 2019 - 11:21 AM (IST)

ਨਵੀਂ ਦਿੱਲੀ— 10 ਸਭ ਤੋਂ ਟਾਪ ਕੰਪਨੀਆਂ 'ਚੋਂ ਨੌ ਦੇ ਬਾਜ਼ਾਰ ਪੂੰਜੀਕਰਨ 'ਚ ਪਿਛਲੇ ਹਫਤੇ 1.60 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ। ਸਭ ਤੋਂ ਵੱਧ ਝਟਕਾ ਰਿਲਾਇੰਸ ਇੰਡਸਟਰੀਜ਼ ਨੂੰ ਲੱਗਾ। ਬੀਤੇ ਸ਼ੁੱਕਰਵਾਰ ਨੂੰ ਖਤਮ ਹਫਤੇ ਦੌਰਾਨ 10 ਕੰਪਨੀਆਂ 'ਚੋਂ ਸਿਰਫ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਇਕਮਾਤਰ ਫਾਇਦੇ 'ਚ ਰਹਿਣ ਵਾਲੀ ਕੰਪਨੀ ਰਹੀ, ਜਦੋਂ ਕਿ ਨੌ ਹੋਰਾਂ ਦੇ ਬਾਜ਼ਾਰ ਪੂੰਜੀਕਰਨ 'ਚ ਗਿਰਾਵਟ ਦਰਜ ਕੀਤੀ ਗਈ।
ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 99,212.9 ਕਰੋੜ ਰੁਪਏ ਡਿੱਗ ਕੇ 7,92,680.96 ਕਰੋੜ ਰੁਪਏ ਰਿਹਾ ਅਤੇ ਟੀ. ਸੀ. ਐੱਸ. ਇਸ ਨੂੰ ਪਛਾੜ ਇਕ ਵਾਰ ਫਿਰ ਵੱਡੀ ਕੰਪਨੀ ਬਣ ਗਈ।
ਉੱਥੇ ਹੀ ਐੱਚ. ਡੀ. ਐੱਫ. ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 19,634 ਕਰੋੜ ਰੁਪਏ ਘੱਟ ਕੇ 6,25,874.51 ਕਰੋੜ ਰੁਪਏ 'ਤੇ ਰਿਹਾ, ਜਦੋਂ ਕਿ ਐੱਚ. ਡੀ. ਐੱਫ. ਸੀ. ਦੀ ਬਾਜ਼ਾਰ ਵੈਲਿਊ 13,573.5 ਕਰੋੜ ਰੁਪਏ ਡਿੱਗ ਕੇ 3,32,435.38 ਕਰੋੜ ਰੁਪਏ ਹੋ ਗਈ। ਦਿੱਗਜ ਨਿੱਜੀ ਖੇਤਰ ਦੀ ਆਈ. ਸੀ. ਆਈ. ਸੀ. ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ (ਐੱਮ. ਕੈਪ.) 10,974.8 ਕਰੋੜ ਰੁਪਏ ਘੱਟ ਕੇ 2,48,112.25 ਕਰੋੜ ਰੁਪਏ ਅਤੇ ਆਈ. ਟੀ. ਸੀ. ਦਾ ਐੱਮ. ਕੈਪ. 7,232.6 ਕਰੋੜ ਰੁਪਏ ਦੀ ਗਿਰਾਵਟ ਨਾਲ 3,64,939.46 ਕਰੋੜ ਰੁਪਏ ਰਿਹਾ। ਇਸ ਦੇ ਇਲਾਵਾ ਕੋਟਕ ਮਹਿੰਦਰਾ ਬੈਂਕ ਦਾ ਪੂੰਜੀਕਰਨ 4,409.41 ਕਰੋੜ ਰੁਪਏ ਘੱਟ ਕੇ 2,66,292.11 ਕਰੋੜ ਰੁਪਏ ਅਤੇ ਇਨਫੋਸਿਸ ਦਾ ਬਾਜ਼ਾਰ ਪੂੰਜੀਕਰਨ 3,364.07 ਕਰੋੜ ਰੁਪਏ ਘੱਟ ਹੋ ਕੇ 3,12,837.34 ਕਰੋੜ ਰੁਪਏ ਰਿਹਾ। ਇਸੇ ਤਰ੍ਹਾਂ ਦਾ ਹਿੰਦੋਸਤਾਨ ਯੂਨੀਲੀਵਰ ਲਿਮਟਿਡ (ਐੱਚ. ਯੂ. ਐੱਲ.) ਨੂੰ 1,233.88 ਕਰੋੜ, ਭਾਰਤੀ ਸਟੇਟ ਬੈਂਕ ਨੂੰ 981.71 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉੱਥੇ ਹੀ, ਇਸ ਦੌਰਾਨ ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਨ 1,144.48 ਕਰੋੜ ਰੁਪਏ ਵਧ ਕੇ 8,01,340.52 ਕਰੋੜ ਰੁਪਏ ਰਿਹਾ।