ਬਾਜ਼ਾਰ ''ਚ ਬੁੱਲ ਰਨ ਜਾਰੀ, ਰਿਕਾਰਡ ਪੱਧਰ ''ਤੇ ਬੰਦ ਹੋਏ ਸੈਂਸੈਕਸ ਅਤੇ ਨਿਫਟੀ

Thursday, Dec 01, 2022 - 05:08 PM (IST)

ਮੁੰਬਈ—ਬਾਜ਼ਾਰ 'ਚ ਰਿਕਾਰਡ ਤੇਜ਼ੀ ਦਾ ਦੌਰ ਜਾਰੀ ਹੈ। ਸੈਂਸੈਕਸ, ਨਿਫਟੀ ਦੀ ਰਿਕਾਰਡ ਕਲੋਜ਼ਿੰਗ ਹੋਈ। ਹਾਲਾਂਕਿ ਰਿਕਾਰਡ ਉਚਾਈ ਤੋਂ ਬਾਅਦ ਨਿਫਟੀ ਬੈਂਕ 'ਚ ਮੁਨਾਫਾ ਵਸੂਲੀ ਦੇਖਣ ਨੂੰ ਮਿਲੀ। ਅੱਜ ਦੇ ਕਾਰੋਬਾਰ 'ਚ ਆਈ.ਟੀ., ਮੈਟਲ, ਰਿਐਲਿਟੀ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਰਹੀ ਜਦਕਿ ਐਨਰਜੀ, ਐੱਫ.ਐੱਮ.ਸੀ.ਜੀ., ਆਟੋ ਸ਼ੇਅਰਾਂ 'ਚ ਗਿਰਾਵਟ ਰਹੀ। ਰਲੇ-ਮਿਲੇ ਵਿਕਰੀ ਅੰਕੜਿਆਂ ਕਾਰਨ ਆਟੋ ਸ਼ੇਅਰਾਂ 'ਤੇ ਦਬਾਅ ਰਿਹਾ। ਐਨਰਜੀ, ਐੱਫ.ਐੱਮ.ਸੀ.ਜੀ, ਆਟੋ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 20 ਪੈਸੇ ਮਜ਼ਬੂਤ ​​ਹੋ ਕੇ 81.22 ਦੇ ਪੱਧਰ 'ਤੇ ਬੰਦ ਹੋਇਆ ਹੈ।
ਕਾਰੋਬਾਰ ਦੇ ਅੰਤ 'ਚ ਸੈਂਸੈਕਸ 184.54 ਅੰਕ ਭਾਵ 0.29 ਫੀਸਦੀ ਦੇ ਵਾਧੇ ਨਾਲ 63,284.19 ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 54.15 ਅੰਕ ਯਾਨੀ 0.29 ਫੀਸਦੀ ਦੇ ਵਾਧੇ ਨਾਲ 18812.50 ਦੇ ਪੱਧਰ 'ਤੇ ਬੰਦ ਹੋਇਆ ਹੈ।


Aarti dhillon

Content Editor

Related News