US ਮਾਰਕੀਟ ਮਜਬੂਤੀ ਵਿਚ ਬੰਦ, ASIA ਸਟਾਕਸ 'ਚ ਵੀ ਬੜ੍ਹਤ
Thursday, Dec 12, 2019 - 08:53 AM (IST)

ਵਾਸ਼ਿੰਗਟਨ— ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਦਰਾਂ ਨੂੰ ਬਰਕਰਾਰ ਰੱਖਣ ਤੇ ਸਾਲ 2020 'ਚ ਦਰਾਂ 'ਚ ਵਾਧਾ ਨਾ ਕਰਨ ਦੇ ਸੰਕੇਤ ਮਿਲਣ ਨਾਲ ਅਮਰੀਕੀ ਬਾਜ਼ਾਰ ਮਜਬੂਤੀ 'ਚ ਬੰਦ ਹੋਏ ਹਨ।
ਡਾਓ ਜੋਂਸ 29.58 ਅੰਕ ਯਾਨੀ 0.1 ਫੀਸਦੀ ਵੱਧ ਕੇ 27,911.30 ਦੇ ਪੱਧਰ 'ਤੇ ਬੰਦ ਹੋਇਆ ਹੈ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.3 ਫੀਸਦੀ ਦੀ ਮਦਬੂਤੀ ਨਾਲ 3,141.63 ਦੇ ਪੱਧਰ ਤੇ ਨੈਸਡੈਕ ਕੰਪੋਜ਼ਿਟ 0.4 ਫੀਸਦੀ ਦੀ ਬੜ੍ਹਤ ਨਾਲ 8,654.05 ਦੇ ਪੱਧਰ 'ਤੇ ਬੰਦ ਹੋਇਆ ਹੈ।
ਉੱਥੇ ਹੀ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਹਾਲਾਂਕਿ 2.98 ਅੰਕ ਯਾਨੀ 0.10 ਫੀਸਦੀ ਦੀ ਗਿਰਾਵਟ ਨਾਲ 2,921 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਵਿਚਕਾਰ ਐੱਸ. ਜੀ. ਐਕਸ. ਨਿਫਟੀ 49 ਅੰਕ ਯਾਨੀ 0.41 ਫੀਸਦੀ ਵੱਧ ਕੇ 11,998 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਪਾਨ ਦਾ ਬਾਜ਼ਾਰ ਨਿੱਕੇਈ ਤਕਰੀਬਨ 50 ਅੰਕ ਯਾਨੀ 0.2 ਫੀਸਦੀ ਦੀ ਮਜਬੂਤੀ ਨਾਲ 23,443 'ਤੇ ਕਾਰੋਬਾਰ ਕਰ ਰਿਹਾ ਹੈ।
ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 351 ਅੰਕ ਯਾਨੀ 1.32 ਫੀਸਦੀ ਦੀ ਤੇਜ਼ੀ ਨਾਲ 26,996 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 27 ਅੰਕ ਯਾਨੀ 1.3 ਫੀਸਦੀ ਦੀ ਮਜਬੂਤੀ ਨਾਲ 2,132 ਦੇ ਪੱਧਰ 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 26 ਅੰਕ ਯਾਨੀ 0.85 ਫੀਸਦੀ ਦੀ ਬੜ੍ਹਤ ਨਾਲ 3,199 'ਤੇ ਕਾਰੋਬਾਰ ਕਰ ਰਿਹਾ ਹੈ।