ਮਹੱਤਵਪੂਰਣ ਖ਼ਬਰ: ਅੱਜ ਰਾਤ ਬੰਦ ਰਹਿਣਗੀਆਂ ਇੰਟਰਨੈਟ ਬੈਂਕਿੰਗ ਸਮੇਤ SBI ਦੀਆਂ ਕਈ ਸੇਵਾਵਾਂ

Friday, May 21, 2021 - 02:43 PM (IST)

ਨਵੀਂ ਦਿੱਲੀ - ਜੇ ਤੁਹਾਡਾ ਖਾਤਾ ਵੀ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਵਿਚ ਹੈ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਦੀਆਂ ਡਿਜੀਟਲ ਬੈਂਕਿੰਗ ਸੇਵਾਵਾਂ ਅੱਜ ਰਾਤ ਕੁਝ ਘੰਟਿਆਂ ਲਈ ਉਪਲਬਧ ਨਹੀਂ ਹੋਣਗੀਆਂ। ਐਸ.ਬੀ.ਆਈ. ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਸਮੇਂ ਦੌਰਾਨ ਤੁਸੀਂ ਸਟੇਟ ਬੈਂਕ ਦੀਆਂ ਇੰਟਰਨੈਟ ਬੈਕਿੰਗ ਸੇਵਾਵਾਂ, ਯੋਨੋ, ਯੋਨੋ ਲਾਈਟ ਅਤੇ ਯੂਪੀਆਈ ਸੇਵਾਵਾਂ ਦਾ ਲਾਭ ਨਹੀਂ ਲੈ ਸਕੋਗੇ।

ਇਹ ਵੀ ਪੜ੍ਹੋ : LPG ਉਪਭੋਗਤਾਵਾਂ ਲਈ ਖੁਸ਼ਖਬਰੀ, IOCL ਨੇ ਦਿੱਤੀਆਂ ਇਹ ਸਹੂਲਤਾਂ

21 ਮਈ ਤੋਂ 23 ਮਈ ਵਿਚਕਾਰ ਰੁਕੀ ਰਹੇਗੀ ਸਰਵਿਸ

ਸਟੇਟ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਕਿਹਾ ਕਿ ਗਾਹਕਾਂ ਨੂੰ ਬਿਨਾਂ ਰੁਕਾਵਟ ਦੇ ਵਧੇਰੇ ਬੈਂਕਿੰਗ ਦਾ ਤਜ਼ੁਰਬਾ ਪ੍ਰਦਾਨ ਕਰਨ ਲਈ 21 ਮਈ ਨੂੰ ਰਾਤ 10:45 ਤੋਂ 22 ਮਈ ਦੀ ਰਾਤ 1:15 ਵਜੇ ਤੱਕ ਖ਼ਾਤਾਧਾਰਕਾਂ ਲਈ ਬੈਂਕਿੰਗ ਸਹੂਲਤਾਂ ਉਪਲਬਧ ਨਹੀਂ ਹਨ। ਇਸ ਤੋਂ ਬਾਅਦ ਫਿਰ 22 ਮਈ ਖ਼ਤਮ ਹੋਣ ਦੇ ਬਾਅਦ 23 ਮਈ 2021 ਨੂੰ ਰਾਤ 2.40 ਵਜੇ ਤੋਂ ਸਵੇਰੇ 6.10 ਵਜੇ ਤੱਕ ਰੱਖ-ਰਖਾਅ ਦਾ ਫ਼ੈਸਲਾ ਕੀਤਾ ਜਾਵੇਗਾ। ਇੰਟਰਨੈਟ ਬੈਂਕਿੰਗ ਸੇਵਾਵਾਂ, ਯੋਨੋ, ਯੋਨੋ ਲਾਈਟ ਅਤੇ ਯੂ.ਪੀ.ਆਈ. ਸੇਵਾਵਾਂ ਵੀ ਇਸ ਮਿਆਦ ਦੇ ਦੌਰਾਨ ਗਾਹਕਾਂ ਲਈ ਉਪਲਬਧ ਨਹੀਂ ਹੋਣਗੀਆਂ।


 

ਸੱਤ ਅਤੇ ਅੱਠ ਮਈ ਨੂੰ ਵੀ ਪ੍ਰਭਾਵਤ ਹੋਈਆਂ ਸਨ ਸੇਵਾਵਾਂ 

ਇਸ ਤੋਂ ਪਹਿਲਾਂ 7 ਮਈ ਅਤੇ 8 ਮਈ, 2021 ਨੂੰ ਐਸ.ਬੀ.ਆਈ. ਦੀਆਂ ਕੁਝ ਸੇਵਾਵਾਂ ਰੱਖ-ਰਖਾਅ ਨਾਲ ਜੁੜੇ ਕੰਮਾਂ ਕਾਰਨ ਪ੍ਰਭਾਵਤ ਹੋਈਆਂ ਸਨ। 7 ਮਈ, 2021 ਨੂੰ ਰਾਤ 10.15 ਵਜੇ ਤੋਂ 8 ਮਈ, 2021 ਨੂੰ ਰਾਤ 1.45 ਵਜੇ ਤੱਕ ਹੋਈਆਂ ਸਨ। ਇਸ ਸਮੇਂ ਦੌਰਾਨ ਇੰਟਰਨੈਟ ਬੈਕਿੰਗ ਸੇਵਾਵਾਂ, ਯੋਨੋ, ਯੋਨੋ ਲਾਈਟ, ਯੂ ਪੀ ਆਈ ਸੇਵਾਵਾਂ ਉਪਲਬਧ ਨਹੀਂ ਸਨ।

ਤੁਹਾਨੂੰ ਦੱਸ ਦੇਈਏ ਕਿ ਐਸ.ਬੀ.ਆਈ. ਦੀਆਂ ਦੇਸ਼ ਭਰ ਵਿਚ 22,000 ਤੋਂ ਜ਼ਿਆਦਾ ਬ੍ਰਾਂਚਾਂ ਅਤੇ 57,889 ਏ.ਟੀ.ਐਮ. ਹਨ। ਬੈਂਕ ਦੇ ਇੰਟਰਨੈਟ ਬੈਂਕਿੰਗ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 8.5 ਕਰੋੜ ਹੈ ਅਤੇ ਮੋਬਾਈਲ ਬੈਂਕਿੰਗ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ 1.9 ਕਰੋੜ ਹੈ। ਬੈਂਕ ਦੀ ਯੂ.ਪੀ.ਆਈ. ਸੇਵਾ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ 13.5 ਕਰੋੜ ਹੈ। 

ਇਹ ਵੀ ਪੜ੍ਹੋ : ਘਰ 'ਚ ਪਏ ਸੋਨੇ ਦੀ ਟ੍ਰੇਡਿੰਗ ਨਾਲ ਮੁਨਾਫ਼ਾ ਕਮਾਉਣ ਦਾ ਸੁਨਹਿਰੀ ਮੌਕਾ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News