ਮੰਗ ਵਧਣ ਕਾਰਨ ਨਵੇਂ ਇਲਾਕਿਆਂ ਵਿਚ ਸਟੋਰ ਖੋਲ੍ਹ ਰਹੀਆਂ ਕਈ ਵੱਡੀਆਂ ਰਿਟੇਲ ਕੰਪਨੀਆਂ
Thursday, Aug 25, 2022 - 02:24 PM (IST)
ਨਵੀਂ ਦਿੱਲੀ - ਚਾਲੂ ਵਿੱਤੀ ਸਾਲ ਵਿਚ ਰਿਟੇਲ ਸੈਕਟਰ ਦਾ ਵਪਾਰ 1 ਚੌਥਾਈ ਵਧਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਤੇਜ਼ੀ ਨਾਲ ਮੰਗ ਵਿਚ ਵਾਧਾ ਹੋਣਾ ਹੈ। ਕ੍ਰਿਸਲ ਦੀ ਇਕ ਰਿਪੋਰਟ ਅਨੁਸਾਰ ਰਿਟੇਲ ਕੰਪਨੀਆਂ ਅਜਿਹੇ ਇਲਾਕਿਆਂ ਵਿਚ ਸਟੋਰ ਖੋਲ੍ਹ ਰਹੀਆਂ ਹਨ ਜਿੱਥੇ ਉਨ੍ਹਾਂ ਦਾ ਪਹੁੰਚ ਨਹੀਂ ਹੈ।ਰਿਟੇਲ ਨੂੰ ਲੈ ਕੇ ਕ੍ਰਿਸਿਲ ਰੇਟਿੰਗਸ ਦੀ ਰਿਪੋਰਟ ਵਿਉ ਕਿਊਬ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2022-23 ਵਿਚ ਸੰਗਿਠਤ ਰਿਟੇਲ ਦੀ ਆਮਦਨ 17 ਤੋਂ 22 ਫ਼ੀਸਦੀ ਵਧੇਗੀ। ਇਸ ਦੋਰਾਨ ਛੋਟੇ-ਮੋਟੇ ਸਟੋਰਾਂ ਦੀ ਆਮਦਨ ਵਿਚ 14 ਤੋਂ16 ਫ਼ੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਫੂਡ, ਕਰਿਆਨਾ,ਕੱਪੜੇ ਅਤੇ ਕੰਜ਼ਿਊਮਰ ਡਿਉਰੇਬਲਸ ਸਮਾਨ ਦੀ ਮੰਗ ਵਿਚ ਲਗਾਤਾਰ ਵਾਧਆ ਹੋਇਆ ਹੈ। ਰਿਪੋਰਟ ਅਨੁਸਾਰ 1 ਅਪ੍ਰੈਲ ਤੋਂ ਸ਼ੁਰੂ ਵਿੱਤੀ ਸਾਲ ਵਿਚ ਕੱਪੜਾ ਰਿਟੇਲ ਦਾ ਮਾਰਜਨ ਸਥਿਰ ਰਹੇਗਾ ਜਦਕਿ ਛੋਟੇ-ਮੋਟੇ ਰਿਟੇਲ ਸਟੋਰਾਂ ਦਾ ਮਾਰਜਨ0.50-0.75 ਫ਼ੀਸਦੀ ਵਧੇਗਾ।