ਅੱਜ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

05/01/2023 6:11:42 PM

ਨਵੀਂ ਦਿੱਲੀ — ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਹਰ ਮਹੀਨੇ ਦੇ ਪਹਿਲੇ ਦਿਨ ਕਈ ਨਿਯਮਾਂ ਵਿਚ ਬਦਲਾਅ ਹੁੰਦੇ ਹਨ। ਇਹ ਬਦਲਾਅ ਤੁਹਾਡੀ ਜੇਬ 'ਤੇ ਸਿੱਧਾ ਅਸਰ ਪਾਉਣਗੇ। ਅਸੀਂ ਤੁਹਾਨੂੰ ਇਨ੍ਹਾਂ ਬਦਲਾਵਾਂ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਸਰਕਾਰ ਕਈ ਨਿਯਮਾਂ ਵਿੱਚ ਬਦਲਾਅ ਕਰਨ ਜਾ ਰਹੀ ਹੈ। ਜਿਸ ਵਿੱਚ ਜੀਐਸਟੀ ਦੇ ਨਿਯਮਾਂ ਦੇ ਨਾਲ ਕਈ ਬਦਲਾਅ ਸ਼ਾਮਲ ਹਨ। ਆਓ ਜਾਣਦੇ ਹਾਂ ਕਿ 1 ਮਈ ਤੋਂ ਕੀ ਬਦਲਾਅ ਹੋਣ ਜਾ ਰਹੇ ਹਨ।

ATM ਤੋਂ ਪੈਸੇ ਕਢਵਾਉਣ ਲਈ ਲੱਗੇਗਾ ਚਾਰਜ 

ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਖਾਤਾ ਧਾਰਕ ਹੋ, ਅਤੇ ਤੁਸੀਂ ATM ਤੋਂ ਪੈਸੇ ਕਢਾਉਂਦੇ ਹੋ ਤਾਂ ਤੁਹਾਨੂੰ 1 ਮਈ, 2023 ਤੋਂ ਵਾਧੂ ਖਰਚੇ ਦੇਣੇ ਪੈਣਗੇ। ਇਹ ਵਾਧੂ ਚਾਰਜ ਤੁਹਾਡੇ ATM ਲੈਣ-ਦੇਣ ਲਈ GST ਦੇ ਨਾਲ ਲਾਗੂ ਹੋਵੇਗਾ।

ਇਹ ਵੀ ਪੜ੍ਹੋ : Bank Holiday : ਪੰਜਾਬ 'ਚ ਸਰਕਾਰੀ ਛੁੱਟੀ ਨਾਲ ਹੋਵੇਗੀ ਮਈ ਮਹੀਨੇ ਦੀ ਸ਼ੁਰੂਆਤ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਬੈਂਕ

ਜੀਐਸਟੀ ਨਿਯਮ

ਜੀਐਸਟੀ ਦੇ ਕਈ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਕਾਰੋਬਾਰੀਆਂ ਲਈ ਨਵੇਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਇਨਵੌਇਸ ਰਜਿਸਟ੍ਰੇਸ਼ਨ ਪੋਰਟਲ 'ਤੇ 7 ਦਿਨਾਂ ਦੇ ਅੰਦਰ ਕਿਸੇ ਵੀ ਲੈਣ-ਦੇਣ ਦੀ ਰਸੀਦ ਨੂੰ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਨਵਾਂ ਨਿਯਮ ਅੱਜ ਤੋਂ ਲਾਗੂ ਹੋਵੇਗਾ। ਗੁਡਸ ਐਂਡ ਸਰਵਿਸ ਟੈਕਸ ਯਾਨੀ ਜੀਐਸਟੀ ਵਿੱਚ ਇਹ ਬਦਲਾਅ ਉਨ੍ਹਾਂ ਕੰਪਨੀਆਂ ਲਈ ਹੈ ਜਿਨ੍ਹਾਂ ਦਾ ਟਰਨਓਵਰ 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ। ਪਹਿਲਾਂ ਅਜਿਹੇ ਮਾਮਲਿਆਂ ਵਿੱਚ, ਕੰਪਨੀਆਂ ਨੂੰ ਮੌਜੂਦਾ ਮਿਤੀ ਨੂੰ IRP 'ਤੇ ਇਲੈਕਟ੍ਰਾਨਿਕ ਇਨਵੌਇਸ ਅਪਲੋਡ ਕਰਨਾ ਹੁੰਦਾ ਸੀ। ਇਸ ਦਾ ਮਤਲਬ ਹੈ ਕਿ ਜਦੋਂ ਵੀ ਇਨਵੌਇਸ ਤਿਆਰ ਕੀਤਾ ਜਾਂਦਾ ਹੈ, ਤਾਂ ਰਿਪੋਰਟਿੰਗ ਦੀ ਮਿਤੀ 'ਤੇ ਕੋਈ ਫਰਕ ਨਹੀਂ ਪੈਂਦਾ।

ਗੈਸ ਸਿਲੰਡਰ ਦੀ ਕੀਮਤ

ਅੱਜ ਤੋਂ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 171.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਬਾਅਦ ਅੱਜ ਤੋਂ ਦਿੱਲੀ 'ਚ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 1856.50 ਰੁਪਏ 'ਤੇ ਆ ਗਈ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ 'ਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ।

ਐਲਪੀਜੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਅਪ੍ਰੈਲ ਵਿੱਚ ਘਟਾਈਆਂ ਗਈਆਂ ਸਨ। ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤ 92 ਰੁਪਏ ਤੱਕ ਘਟਾ ਦਿੱਤੀ ਹੈ। ਦਿੱਲੀ ਵਿੱਚ 2253 ਰੁਪਏ ਵਿੱਚ ਮਿਲਣ ਵਾਲੇ ਸਿਲੰਡਰ ਦੀ ਕੀਮਤ 2028 ਰੁਪਏ ਹੋ ਗਈ ਹੈ। ਦਿੱਲੀ 'ਚ ਇਕ ਸਾਲ 'ਚ ਇਨ੍ਹਾਂ ਦੀਆਂ ਕੀਮਤਾਂ 'ਚ 225 ਰੁਪਏ ਦੀ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ : Elon Musk ਨੇ ਕੀਤਾ ਵੱਡਾ ਐਲਾਨ : ਹੁਣ ਯੂਜ਼ਰਸ ਨੂੰ ਟਵਿਟਰ 'ਤੇ ਖਬਰਾਂ ਪੜ੍ਹਨ ਲਈ ਦੇਣੇ ਪੈਣਗੇ ਪੈਸੇ

ਬੈਂਕ ਦੀ ਛੁਟੀ

ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਤੁਸੀਂ ਉਸ ਨੂੰ ਤੁਰੰਤ ਪੂਰਾ ਕਰ ਸਕਦੇ ਹੋ। ਮਈ ਮਹੀਨੇ ਵਿੱਚ ਬੈਂਕਾਂ ਨੂੰ 12 ਦਿਨਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ। ਹਾਲਾਂਕਿ, ਬੈਂਕ ਛੁੱਟੀਆਂ 'ਤੇ, ਤੁਸੀਂ ਮੋਬਾਈਲ ਜਾਂ ਨੈੱਟ ਬੈਂਕਿੰਗ ਦੁਆਰਾ ਆਸਾਨੀ ਨਾਲ ਆਪਣੇ ਕੰਮ ਦਾ ਨਿਪਟਾਰਾ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਰਾਹੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ।

CNG-PNG ਕੀਮਤਾਂ

CNG ਅਤੇ PNG ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ਼ ਜਾਂ ਪਹਿਲੇ ਹਫ਼ਤੇ ਬਦਲਦੀਆਂ ਹਨ। ਪੈਟਰੋਲੀਅਮ ਕੰਪਨੀਆਂ ਦਿੱਲੀ ਅਤੇ ਮੁੰਬਈ 'ਚ ਮਹੀਨੇ ਦੇ ਪਹਿਲੇ ਹਫਤੇ ਗੈਸ ਦੀਆਂ ਕੀਮਤਾਂ 'ਚ ਬਦਲਾਅ ਕਰਦੀਆਂ ਹਨ। ਮਈ ਦੀ ਸ਼ੁਰੂਆਤ ਵਿੱਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ। ਅਪ੍ਰੈਲ 'ਚ ਮੁੰਬਈ ਤੋਂ ਬਾਅਦ ਦਿੱਲੀ NCR 'ਚ CNG ਅਤੇ PNG ਦੀਆਂ ਕੀਮਤਾਂ (CNG PNG Price in Delhi) ਘਟਾਈਆਂ ਗਈਆਂ ਸਨ। PNG ਦਿੱਲੀ ਵਿੱਚ 48.59 ਰੁਪਏ ਪ੍ਰਤੀ SCM ਵਿੱਚ ਉਪਲਬਧ ਹੈ। ਨਵੀਆਂ ਕੀਮਤਾਂ 9 ਅਪ੍ਰੈਲ ਤੋਂ ਲਾਗੂ ਹੋ ਗਈਆਂ ਹਨ। ਇੰਦਰਪ੍ਰਸਥ ਗੈਸ ਲਿਮਟਿਡ ਨੇ ਵੀ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ।

ਇਹ ਵੀ ਪੜ੍ਹੋ : ਹੁਣ ਅਮਰੀਕਾ ਦਾ ਪਹਿਲਾ ਰਿਪਬਲਿਕ ਬੈਂਕ ਵੀ ਡੁੱਬਣ ਕੰਢੇ, JP ਮਾਰਗਨ ਨੇ ਲਾਈ ਬੋਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News