ਨਵੇਂ ਆਰਡਰ ਅਤੇ ਉਤਪਾਦਨ ’ਚ ਵਾਧੇ ਨਾਲ ਨਿਰਮਾਣ ਖੇਤਰ 4 ਮਹੀਨਿਆਂ ਦੇ ਉੱਚ ਪੱਧਰ ’ਤੇ
Tuesday, May 02, 2023 - 10:14 AM (IST)
ਨਵੀਂ ਦਿੱਲੀ (ਭਾਸ਼ਾ) – ਮਈ ਦਾ ਮਹੀਨਾ ਦੇਸ਼ ਦੀ ਅਰਥਵਿਵਸਥਾ ਲਈ ਚੰਗੀ ਖਬਰ ਲੈ ਕੇ ਆਇਆ ਹੈ। ਦੇਸ਼ ਦੇ ਨਿਰਮਾਣ ਖੇਤਰ ’ਚ ਇਸ ਸਾਲ ਕਾਫੀ ਤੇਜ਼ੀ ਰਹੀ। ਅੰਕੜਿਆਂ ਦੀ ਮੰਨੀਏ ਤਾਂ ਨਿਰਮਾਣ ਖੇਤਰ 4 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਹੈ। ਇਸ ਲਈ ਮਜ਼ਬੂਤ ਫੈਕਟਰੀ ਆਰਡਰ ਅਤੇ ਪ੍ਰੋਡਕਸ਼ਨ ਨੂੰ ਮੰਨਿਆ ਜਾ ਰਿਹਾ ਹੈ। ਐੱਸ. ਐਂਡ ਪੀ. ਗਲੋਬਲ ਇੰਡੀਆ ਮੈਨੂਫੈਕਚਰਿੰਗ ਪਰਚੇਜਿੰਗ ਮੈਨੇਜਰਸ ਇੰਡੈਕਸ ਅਪ੍ਰੈਲ ’ਚ ਵਧ ਕੇ 57.2 ’ਤੇ ਆ ਗਿਆ ਹੈ ਜਦ ਕਿ ਇਹ ਉਸ ਤੋਂ ਪਿਛਲੇ ਮਹੀਨੇ 56.4 ’ਤੇ ਦੇਖਣ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ : ਕੇਂਦਰ ਦੀ ਵੱਡੀ ਕਾਰਵਾਈ, 14 ਮੈਸੇਂਜਰ ਮੋਬਾਈਲ ਐਪ ਕੀਤੇ ਬਲਾਕ, ਦੇਸ਼ ਦੀ ਸੁਰੱਖਿਆ ਨੂੰ ਸੀ ਖ਼ਤਰਾ
ਇਨ੍ਹਾਂ ’ਚ ਦੇਖਣ ਨੂੰ ਮਿਲਿਆ ਸੁਧਾਰ
ਐੱਸ. ਐਂਡ ਪੀ. ਗਲੋਬਲ ਇੰਡੀਆ ਮੈਨੂਫੈਕਚਰਿੰਗ ਪਰਚੇਜਿੰਗ ਮੈਨੇਜਰਸ ਇੰਡੈਕਸ ਦੀ ਇਕਨੌਮਿਕ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਮੁਤਾਬਕ ਅਪ੍ਰੈਲ ਦੇ ਮਹੀਨੇ ’ਚ ਨਵੇਂ ਆਰਡਰ ਮਿਲਣ ਨਾਲ ਅਤੇ ਪ੍ਰੋਡਕਸ਼ਨ ’ਚ ਵਾਧਾ ਹੋਣ ਨਾਲ ਸੈਕਟਰ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਕੰਪਨੀਆਂ ’ਤੇ ਕੀਮਤ ਦਾ ਦਬਾਅ ਘੱਟ ਦੇਖਣ ਨੂੰ ਮਿਲਿਆ ਹੈ। ਨਾਲ ਹੀ ਬਿਹਤਰ ਇੰਟਰਨੈਸ਼ਨਲ ਸੇਲ ਅਤੇ ਸਪਲਾਈ ਚੇਨ ਦੀ ਸਥਿਤੀ ’ਚ ਸੁਧਾਰ ਨਾਲ ਵੀ ਸੈਕਟਰ ਨੂੰ ਫਾਇਦਾ ਮਿਲਿਆ ਹੈ। ਲੀ ਲੀਮਾ ਮੁਤਾਬਕ ਅਜਿਹਾ ਲਗਦਾ ਹੈ ਕਿ ਇੰਡੀਅਨ ਮੈਨੂਫੈਕਚਰਰਜ਼ ਕੋਲ ਅੱਗੇ ਵਧਣ ਲਈ ਕਾਫੀ ਮੌਕੇ ਹਨ।
ਇਹ ਵੀ ਪੜ੍ਹੋ : ਆਯੋਧਿਆ ਦਾ ਵਧਿਆ ਆਕਰਸ਼ਣ, ਆਮਦਨ ਦੇ ਮੌਕੇ ਲੱਭ ਰਹੀਆਂ ਕੰਪਨੀਆਂ ਦੀ ਲੱਗੀ ਭੀੜ
ਵਿਦੇਸ਼ੀ ਮੰਗ ’ਚ ਵੀ ਤੇਜ਼ੀ
ਨਵੇਂ ਆਰਡਰ ਅਤੇ ਪ੍ਰੋਡਕਸ਼ਨ ਦੋਵੇਂ ਦਸੰਬਰ ਤੋਂ ਬਾਅਦ ਆਪਣੀ ਸਭ ਤੋਂ ਤੇਜ਼ ਰਫਤਾਰ ਨਾਲ ਵਧੇ ਅਤੇ ਮਾਰਚ ’ਚ 13 ਮਹੀਨਿਆਂ ’ਚ ਪਹਿਲੀ ਗਿਰਾਵਟ ਤੋਂ ਬਾਅਦ ਅਪ੍ਰੈਲ ਦੌਰਾਨ ਫਰਮਾਂ ਨੂੰ ਰਿਕਰੂਟਮੈਂਟ ਮੁੜ ਸ਼ੁਰੂ ਕਰਨ ’ਚ ਮਦਦ ਮਿਲੀ। ਅਪ੍ਰੈਲ ’ਚ ਚਾਰ ਮਹੀਨਿਆਂ ’ਚ ਵਿਦੇਸ਼ੀ ਮੰਗ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਲੀ ਲੀਮਾ ਮੁਤਾਬਕ ਮੈਨੂਫੈਕਚਿੰਗ ਨਿਸ਼ਚਿਤ ਤੌਰ ’ਤੇ ਗ੍ਰੋਥ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਕਾਂਟ੍ਰੈਕਟਸ ਦੀ ਪੈਂਡਿੰਗ ਅਪਰੂਵਲ, ਗਾਹਕਾਂ ਦੀ ਵਧਦੀ ਪੁੱਛਗਿੱਛ, ਮਾਰਕੀਟਿੰਗ ਇਨੀਸ਼ਿਏਟਿਵ ਅਤੇ ਮੰਗ ’ਚ ਫਲੈਕਸੀਬਿਲਿਟੀ ਕਾਰਣ ਉਮੀਦਾਂ ’ਚ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਅੱਜ ਤੋਂ ਫ਼ੋਨ 'ਤੇ ਨਹੀਂ ਆਉਣਗੀਆਂ ਸਪੈਮ ਕਾਲ? ਜਾਣੋ ਕੀ ਹੈ TRAI ਦਾ ਨਵਾਂ ਨਿਯਮ
ਸੰਚਾਲਨ ਲਾਗਤ ’ਚ ਵਾਧਾ
ਸਰਵੇ ਮੁਤਾਬਕ ਅਪ੍ਰੈਲ ’ਚ ਇਨਪੁੱਟ ਕਾਸਟ ’ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਮੰਗ ’ਚ ਸੁਧਾਰ ਦੇਖਣ ਨੂੰ ਮਿਲਿਆ, ਜਿਸ ਕਾਰਣ ਕੰਪਨੀਆਂ ਗਾਹਕਾਂ ’ਤੇ ਕੁੱਝ ਬੋਝ ਪਾ ਸਕਦੀਆਂ ਸਨ ਪਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ। ਰਿਟੇਲ ਮਹਿੰਗਾਈ ਹਾਲੇ ਖਤਮ ਹੋਣ ਦੀ ਸੰਭਾਵਨਾ ਨਹੀਂ ਹੈ। ਡੀ. ਲੀਮਾ ਮੁਤਾਬਕ ਮੈਨੂਫੈਕਚਰਰ ਦੀ ਸੰਚਾਲਨ ਲਾਗਤ ’ਚ ਵਾਧੇ ਦਾ ਸੰਕੇਤ ਦਿੱਤਾ ਹੈ, ਜਿਸ ’ਚ ਫਿਊਲ, ਟ੍ਰਾਂਸਪੋਰਟੇਸ਼ਨ ਅਤੇ ਰਾ ਮਟੀਰੀਅਲ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ‘ਵੱਡੇ ਕਾਰਪੋਰੇਟਸ ਨੂੰ ਭਾਰਤ ’ਚ ਬੈਂਕ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।