ਦੇਸ਼ ਦੇ ਵਿਨਿਰਮਾਣ ਖੇਤਰ ਦੇ ਵਾਧੇ ਨੇ ਮਈ ’ਚ ਫੜੀ ਰਫਤਾਰ : PMI

06/03/2019 8:56:14 PM

ਨਵੀਂ ਦਿੱਲੀ- ਮੰਗ ’ਚ ਵਾਧੇ ਕਾਰਣ ਕੰਪਨੀਆਂ ਦੇ ਉਤਪਾਦਨ ਵਧਾਉਣ ਨਾਲ ਇਸ ਸਾਲ ਮਈ ’ਚ ਦੇਸ਼ ’ਚ ਵਿਨਿਰਮਾਣ ਸਰਗਰਮੀਆਂ ਦੀ ਰਫਤਾਰ ’ਚ ਵਾਧਾ ਦਰਜ ਕੀਤਾ ਗਿਆ। ਇਸ ਨਾਲ ਖੇਤਰ ’ਚ ਰੋਜ਼ਗਾਰ ਵੀ ਵਧੇ ਹਨ। ਅੱਜ ਜਾਰੀ ਇਕ ਮਾਸਿਕ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ। ਨਿੱਕੀ ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ਮਈ ’ਚ ਵਾਧੇ ਨਾਲ 52.7 ਅੰਕ ’ਤੇ ਆ ਗਿਆ, ਜੋ ਅਪ੍ਰੈਲ ’ਚ 51.8 ਅੰਕ ’ਤੇ ਸੀ।

ਇਹ ਪਿਛਲੇ 3 ਮਹੀਨਿਆਂ ’ਚ ਇਸ ਖੇਤਰ ’ਚ ਸਭ ਤੋਂ ਵਧੀਅਾ ਵਾਧੇ ਨੂੰ ਦਰਸਾਉਂਦਾ ਹੈ। ਹਾਲਾਂਕਿ ਇਹ ਲਗਾਤਾਰ 22ਵਾਂ ਮਹੀਨਾ ਹੈ, ਜਦੋਂ ਵਿਨਿਰਮਾਣ ਪੀ. ਐੱਮ. ਆਈ. 50 ਅੰਕ ਤੋਂ ਉੱਤੇ ਰਿਹਾ ਹੈ। ਪੀ. ਐੱਮ. ਆਈ. ਦਾ 50 ਅੰਕ ਤੋਂ ਉੱਤੇ ਰਹਿਣਾ ਵਿਨਿਰਮਾਣ ਸਰਗਰਮੀਆਂ ’ਚ ਵਿਸਤਾਰ ਅਤੇ 50 ਅੰਕ ਤੋਂ ਹੇਠਾਂ ਰਹਿਣਾ ਘਾਟੇ ਨੂੰ ਦਰਸਾਉਂਦਾ ਹੈ।

ਆਈ. ਐੱਚ. ਐੱਸ. ਮਾਰਕੀਟ ਦੀ ਪ੍ਰਧਾਨ ਅਰਥਸ਼ਾਸਤਰੀ ਅਤੇ ਇਸ ਸਰਵੇਖਣ ਰਿਪੋਰਟ ਦੀ ਲੇਖਿਕਾ ਪਾਲਿਆਨਾ ਡੀ ਲੀਮਾ ਨੇ ਕਿਹਾ ਹੈ ਕਿ ਮੰਗ ਵਧਣ ਨਾਲ ਮਈ ’ਚ ਖਾਲੀ ਹੋਈ ਇਨਵੈਂਟਰੀ ਨੂੰ ਫਿਰ ਤੋਂ ਭਰਨ ਲਈ ਭਾਰਤੀ ਕੰਪਨੀਆਂ ਨੇ ਉਤਪਾਦਨ ’ਚ ਵਾਧਾ ਕੀਤਾ ਹੈ। ਇਸ ਨਾਲ ਵਿਨਿਰਮਾਣ ਸਰਗਰਮੀਆਂ ਵਧੀਆਂ ਹਨ।

ਸਰਵੇਖਣ ਮੁਤਾਬਕ ਸਾਮਾਨ ਦੇ ਉਤਪਾਦਕਾਂ ਦੀ ਧਾਰਨਾ ਮਜ਼ਬੂਤ ਹੋਣ, ਨਵੇਂ ਆਰਡਰ ’ਚ ਠੋਸ ਵਾਧੇ ਦੇ ਦਮ ’ਤੇ ਖੇਤਰ ’ਚ ਰੋਜ਼ਗਾਰ ਵਧੇ ਹਨ। ਇਸ ਸਰਵੇਖਣ ’ਚ ਕਿਹਾ ਗਿਆ ਹੈ ਕਿ ਅਪ੍ਰੈਲ 2018 ’ਚ ਨੌਕਰੀਆਂ ’ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਫਰਵਰੀ ਤੋਂ ਬਾਅਦ ਇਹ ਵਾਧਾ ਸਭ ਤੋਂ ਜ਼ਿਆਦਾ ਹੈ।


satpal klair

Content Editor

Related News