ਮਾਲਿਆ ਨੂੰ ਲੰਡਨ ਦੇ ਮਕਾਨ ਦੇ ਭੁਗਤਾਨ ਲਈ ਮਿਲਿਆ ਹੋਰ ਸਮਾਂ

Wednesday, May 15, 2019 - 01:08 AM (IST)

ਮਾਲਿਆ ਨੂੰ ਲੰਡਨ ਦੇ ਮਕਾਨ ਦੇ ਭੁਗਤਾਨ ਲਈ ਮਿਲਿਆ ਹੋਰ ਸਮਾਂ

ਲੰਡਨ— ਸਮੱਸਿਆਵਾਂ ਨਾਲ ਘਿਰੇ ਵਿਜੇ ਮਾਲਿਆ ਨੇ ਇਕ ਹੋਮ ਲੋਨ ਨੂੰ ਲੈ ਕੇ ਸਵਿਟਜ਼ਰਲੈਂਡ ਦੇ ਬੈਂਕ ਯੂ. ਬੀ. ਐੱਸ. ਨਾਲ ਕਾਨੂੰਨੀ ਵਿਵਾਦ ਹੱਲ ਕਰ ਲਿਆ ਹੈ। ਬੈਂਕ ਨੇ ਮਾਲਿਆ ਨੂੰ ਲੰਡਨ ਦੇ ਇਕ ਮਹਿੰਗੇ ਇਲਾਕੇ ਵਿਚ ਇਕ ਰਿਹਾਇਸ਼ੀ ਫਲੈਟ ਲਈ ਦਿੱਤੇ ਗਏ ਕਰਜ਼ੇ ਦੇ ਭੁਗਤਾਨ ਲਈ ਅਗਲੇ ਸਾਲ ਅਪ੍ਰੈਲ ਤਕ ਸਮਾਂ ਦੇ ਦਿੱਤਾ ਹੈ।
ਬੈਂਕ ਨੇ 2.04 ਕਰੋੜ ਪੌਂਡ ਦੇ ਕਰਜ਼ੇ ਦਾ ਭੁਗਤਾਨ ਨਾ ਕਰਨ ਨੂੰ ਲੈ ਕੇ ਮਾਲਿਆ (63) ਦੇ ਵਿਸ਼ਾਲ ਕਾਰਨੀਵਾਲ ਟੈਰੇਸ ਅਪਾਰਟਮੈਂਟ ਨੂੰ ਕਬਜ਼ੇ ਵਿਚ ਲੈਣ ਲਈ ਕਦਮ ਚੁੱਕਿਆ ਸੀ। ਮਾਮਲੇ ਵਿਚ ਸੁਣਵਾਈ ਪਿਛਲੇ ਹਫਤੇ ਹੋਣੀ ਸੀ। ਮਾਲਿਆ ਵਿਰੁੱਧ ਭਾਰਤ 'ਚ ਬੈਂਕਾਂ ਨਾਲ ਕਰਜ਼ੇ ਵਿਚ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿਚ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਭਾਰਤ ਨੇ ਕਾਨੂੰਨ ਦੇ ਤਹਿਤ ਉਸ ਨੂੰ ਭਗੌੜਾ ਐਲਾਨ ਦਿੱਤਾ ਹੈ।


author

satpal klair

Content Editor

Related News