ਮਲੇਸ਼ੀਆ ਕਰੇਗਾ ਭਾਰਤ ਤੋਂ ਹੋਰ ਚੀਨੀ ਦੀ ਖਰੀਦ!

01/24/2020 3:18:25 PM

ਨਵੀਂ ਦਿੱਲੀ—ਮਲੇਸ਼ੀਆ ਦੇ ਸਾਬਕਾ ਚੀਨੀ ਰਿਫਾਈਨਰ ਨੇ ਕਿਹਾ ਕਿ ਉਹ ਭਾਰਤ 'ਚੋਂ ਚੀਨੀ ਦੀ ਖਰੀਦ 'ਚ ਵਾਧਾ ਕਰੇਗੀ। ਕੰਪਨੀ ਦੇ ਇਸ ਫੈਸਲੇ ਨੂੰ ਇਸ ਮਾਮਲੇ ਨਾਲ ਜੁੜੇ ਦੋ ਸੂਤਰਾਂ ਨੇ ਪਾਮ ਤੇਲ ਆਯਾਤ 'ਤੇ ਭਾਰਤ ਦੇ ਨਾਲ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਦਾ ਹਿੱਸਾ ਦੱਸਿਆ ਹੈ। ਐੱਮ.ਐੱਸ.ਐੱਮ. ਮਲੇਸ਼ੀਆ ਹੋਲਡਿੰਗਸ ਬਰਹਾਦ ਭਾਰਤ ਤੋਂ ਪਹਿਲੀ ਤਿਮਾਹੀ 'ਚ 1,30,000 ਟਨ ਕੱਚੀ ਚੀਨੀ ਦੀ ਖਰੀਦ ਕਰੇਗਾ ਜਿਸ ਦੀ ਲਾਗਤ 20 ਕਰੋੜ ਰਿੰਗਿਟ (4.920 ਕਰੋੜ ਡਾਲਰ) ਆਵੇਗੀ। ਕੰਪਨੀ ਨੇ ਰਾਇਟਰਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। 2019 'ਚ ਕੰਪਨੀ ਨੇ ਭਾਰਤ ਤੋਂ 88,000 ਟਨ ਕੱਚੀ ਚੀਨੀ ਦੀ ਖਰੀਦ ਕੀਤੀ ਸੀ।
ਐੱਮ.ਐੱਸ.ਐੱਮ. ਦੁਨੀਆ ਦੀ ਸਭ ਤੋਂ ਵੱਡੀ ਪਾਮ ਤੇਲ ਉਤਪਾਦਨ ਐੱਫ.ਜੀ.ਵੀ. ਹੋਲਡਿੰਗਸ ਦੀ ਚੀਨੀ ਰਿਫਾਈਨਿੰਗ ਬ੍ਰਾਂਚ ਹੈ। ਐੱਫ.ਜੀ.ਵੀ. ਮਲੇਸ਼ੀਆ ਦੀ ਸਰਕਾਰੀ ਸੰਸਥਾ ਫੈਡਰਲ ਲੈਂਡ ਡਿਵੈਲਪਮੈਂਟ ਅਥਾਰਿਟੀ ਜਾਂ ਫੇਲਦਾ ਦੀ ਇਕ ਇਕਾਈ ਹੈ। ਕੰਪਨੀ ਨੇ ਚੀਨੀ ਖਰੀਦ 'ਚ ਵਾਧੇ ਦੇ ਫੈਸਲੇ ਨੂੰ ਪਾਮ ਤੇਲ ਵਿਵਾਦ ਨਾਲ ਸੰਬੰਧਤ ਹੋਣ ਦੀ ਗੱਲ ਨਹੀਂ ਕਹੀ ਹੈ ਪਰ ਇਸ ਨੂੰ ਲੈ ਕੇ ਕੰਪਨੀ ਅਤੇ ਸਰਕਾਰ ਦੇ ਵਿਚਕਾਰ ਹੋਈਆਂ ਚਰਚਾਵਾਂ ਤੋਂ ਜਾਣੂ ਦੋ ਸੂਤਰਾਂ ਨੇ ਇਸ ਨਾਲ ਭਾਰਤ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੱਸਿਆ। ਕੰਪਨੀ ਮਲੇਸ਼ੀਆ ਸਰਕਾਰ ਤੋਂ ਦੋਹਾਂ ਦੇਸ਼ਾਂ ਦੇ ਵਿਚਕਾਰ ਵਪਾਰ ਘਾਟੇ 'ਚ ਕਮੀ ਲਿਆਉਣ ਦਾ ਅਨੁਰੋਧ ਕਰ ਰਹੀ ਹੈ।
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖਾਧ ਤੇਲ ਖਰੀਦਾਰ ਹੈ। ਇਸ ਮਹੀਨੇ ਭਾਰਤ ਨੇ ਕਸ਼ਮੀ ਦੇ ਮਸਲੇ 'ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦੀ ਆਲੋਚਨਾ ਦਾ ਪ੍ਰਤੱਖ ਤੌਰ 'ਤੇ ਪ੍ਰਤੀਕਾਰ ਕਰਨ ਲਈ ਮਲੇਸ਼ੀਆ ਤੋਂ ਪਾਮ ਤੇਲ ਦੇ ਆਯਾਤ 'ਤੇ ਪ੍ਰਭਾਵੀ ਤੌਰ 'ਤੇ ਰੋਕ ਲਗਾ ਦਿੱਤੀ ਹੈ। ਪਿਛਲੇ ਪੰਜ ਸਾਲ ਤੋਂ ਭਾਰਤ ਮਲੇਸ਼ੀਆ ਦੇ ਪਾਮ ਤੇਲ ਦਾ ਸਭ ਤੋਂ ਵੱਡਾ ਖਰੀਦਾਰ ਰਿਹਾ ਹੈ। 31 ਮਾਰਚ ਨੂੰ ਖਤਮ ਵਿੱਤੀ ਸਾਲ 'ਚ ਭਾਰਤ ਨੂੰ ਮਲੇਸ਼ੀਆ ਦਾ ਨਿਰਯਾਤ 10.8 ਅਰਬ ਡਾਲਰ ਦਾ ਰਿਹਾ ਹੈ ਜਦੋਂਕਿ ਉਸ ਦਾ ਕੁੱਲ ਆਯਾਤ 6.4 ਅਰਬ ਡਾਲਰ ਦਾ ਰਿਹਾ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੀਨੀ ਉਤਪਾਦਕ ਦੇਸ਼ ਹੈ ਅਤੇ ਦੇਸ਼ 'ਚ ਇਸ ਦਾ ਜ਼ਿਆਦਾ ਭੰਡਾਰ ਹੋਣ ਦੇ ਕਾਰਨ ਚੀਨੀ ਦੇ ਨਿਰਯਾਤ 'ਚ ਉਛਾਲ ਆਇਆ ਹੈ। 2019-20 'ਚ ਸੀਜ਼ਨ 'ਚ ਨਿਰਯਾਤ 50 ਲੱਖ ਟਨ ਦੇ ਰਿਕਾਰਡ ਪੱਧਰ 'ਤੇ ਪਹੁੰਚਣ ਦੀ ਉਮੀਦ ਹੈ।


Aarti dhillon

Content Editor

Related News