ਡਿਜੀਟਲ ਪੇਮੈਂਟ ਕਰਨਾ ਹੋਵੇਗਾ ਹੋਰ ਆਸਾਨ, SBI ਲਾਂਚ ਕਰੇਗਾ Yono Merchant App

Sunday, Feb 21, 2021 - 01:59 PM (IST)

ਨਵੀਂ ਦਿੱਲੀ (ਭਾਸ਼ਾ) – ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਸਹਾਇਕ ਐੱਸ. ਬੀ. ਆਈ. ਪੇਮੈਂਟਸ ਵਪਾਰੀਆਂ ਨੂੰ ਘੱਟ ਲਾਗਤ ਵਾਲੀ ਡਿਜ਼ੀਟਲ ਭੁਗਤਾਨ ਸਰੰਚਨਾ ਮੁਹੱਈਆ ਕਰਵਾਉਣ ਲਈ ਯੋਨੋ ਮਰਚੈਂਟ ਐਪ ਪੇਸ਼ ਕਰਨ ਵਾਲੀ ਹੈ। ਬੈਂਕ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਐੱਸ. ਬੀ. ਆਈ. ਨੇ ਇਕ ਬਿਆਨ ’ਚ ਕਿਹਾ ਕਿ ਮਰਚੈਂਟ ਐਪ ਦੇਸ਼ ’ਚ ਵਪਾਰੀਆਂ ਦੇ ਡਿਜੀਟਲੀਕਰਣ ਨੂੰ ਬੜ੍ਹਾਵਾ ਦੇਵੇਗਾ।

ਇਹ ਵੀ ਪੜ੍ਹੋ : ਪੈਟਰੋਲ ਦੀਆਂ ਵਧਦੀਆਂ ਕੀਮਤਾਂ ਬਾਰੇ ਵਿੱਤ ਮੰਤਰੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ

ਬੈਂਕ ਨੇ ਕਿਹਾ ਕਿ ਐੱਸ. ਬੀ. ਆਈ. ਦੀ ਯੋਜਨਾ ਦੇਸ਼ ਦੇ ਲੱਖਾਂ ਵਪਾਰੀਆਂ ਨੂੰ ਮੋਬਾਈਲ ਆਧਾਰਿਤ ਡਿਜੀਟਲ ਭੁਗਤਾਨ ਸਵੀਕਾਰ ਕਰਨ ’ਚ ਯੋਗ ਬਣਾਉਣ ਨੂੰ ਲੈ ਕੇ ਘੱਟ ਲਾਗਤ ਵਾਲੀ ਸਰੰਚਨਾ ਬਹਾਲ ਕਰਨ ਦੀ ਹੈ। ਇਸ ਦੇ ਤਹਿਤ ਅਗਲੇ ਦੋ ਸਾਲ ’ਚ ਦੇਸ਼ ਭਰ ’ਚ ਪ੍ਰਚੂਨ ਅਤੇ ਉੱਦਮ ਸੇਗਮੈਂਟਸ ’ਚ ਦੋ ਕਰੋੜ ਸੰਭਾਵਿਤ ਖਪਤਕਾਰਾਂ ਨੂੰ ਟਾਰਗੈੱਟ ਕੀਤਾ ਜਾਏਗਾ। ਬੈਂਕ ਨੇ ਕਿਹਾ ਕਿ ਇਹ ਉੱਤਰ-ਪੂਰਬੀ ਸ਼ਹਿਰਾਂ ਸਮੇਤ ਟਿਅਰ-3 ਅਤੇ 4 ਸ਼ਹਿਰਾਂ ’ਚ ਡਿਜੀਟਲ ਭੁਗਤਾਨ ਦੇ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ’ਚ ਮਦਦਗਾਰ ਹੋਵੇਗਾ।

ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜ਼ੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News