ਦੇਸ਼ ’ਚ ਪ੍ਰਮੁੱਖ ਬੰਦਰਗਾਹਾਂ ਨੇ ਰਿਕਾਰਡ 79.5 ਕਰੋੜ ਟਨ ਮਾਲ ਸੰਭਾਲਿਆ
Saturday, Apr 22, 2023 - 10:22 AM (IST)

ਨਵੀਂ ਦਿੱਲੀ– ਦੇਸ਼ ਦੀਆਂ ਪ੍ਰਮੁੱਖ ਬੰਦਰਗਾਹਾਂ ਨੇ 2022-23 ’ਚ 79.5 ਕਰੋੜ ਟਨ ਮਾਲ ਸੰਭਾਲਿਆ ਜੋ ਹੁਣ ਤੱਕ ਦਾ ਸਭ ਤੋਂ ਵੱਧ ਹੈ। ਬੰਦਰਗਾਹ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ ’ਚ ਸਕੱਤਰ ਸੁਧਾਂਸ਼ ਪੰਤ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲਗਭਗ 5000 ਕਰੋੜ ਰੁਪਏ ਦੇ ਲੈਣ-ਦੇਣ ਨਾਲ ਸ਼ਿਪਿੰਗ ਮੰਤਰਾਲਾ ਨੇ ਵਿੱਤੀ ਸਾਲ 2022-23 ਲਈ ਤੈਅ 3700 ਕਰੋੜ ਰੁਪਏ ਮੁੱਲ ਦੀ ਜਾਇਦਾਦ ਨੂੰ ਬਾਜ਼ਾਰ ’ਤੇ ਚੜ੍ਹਾਉਣ (ਮੁਦਰੀਕਰਣ) ਦੇ ਟੀਚੇ ਨੂੰ ਪਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਵਾਲਟ ਡਿਜ਼ਨੀ 'ਚ ਇਕ ਵਾਰ ਫਿਰ ਹੋਵੇਗੀ ਛਾਂਟੀ, ਇਸ ਵਾਰ 15 ਫ਼ੀਸਦੀ ਲੋਕਾਂ ਦੀ ਜਾਵੇਗੀ ਨੌਕਰੀ
ਪੰਤ ਨੇ ਇਹ ਵੀ ਕਿਹਾ ਕਿ ਅਗਲੇ ਹਫਤੇ ਬੰਦਰਗਾਹ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਭਾਰਤ ਦੀਆਂ ਬੰਦਰਗਾਹਾਂ ਨੂੰ ਹਰਿਆ-ਭਰਿਆ ਬਣਾਉਣ ਲਈ ‘ਗ੍ਰੀਨ ਪੋਰਟ’ ਦੀ ਸ਼ੁਰੂਆਤ ਕਰਨਗੇ। ਪੰਤ ਨੇ ਕਿਹਾ ਕਿ ਸਾਡੀਆਂ ਪ੍ਰਮੁੱਖ ਬੰਦਰਗਾਹਾਂ ਨੇ ਬੀਤੇ ਵਿੱਤੀ ਸਾਲ ’ਚ ਹੁਣ ਤੱਕ ਸਭ ਤੋਂ ਵੱਧ 79.5 ਕਰੋੜ ਟਨ ਮਾਲ ਨੂੰ ਸੰਭਾਲਿਆ ਹੈ। ਇਹ ਪਿਛਲੇ ਸਾਲ ਦੀ ਤੁਲਣਾ ’ਚ 10 ਫੀਸਦੀ ਵੱਧ ਹੈ। ਦੇਸ਼ ਦੀਆਂ 12 ਪ੍ਰਮੁੱਖ ਬੰਦਰਗਾਹਾਂ-ਦੀਨਦਿਆਲ (ਕਾਂਡਲਾ), ਮੁੰਬਈ, ਮੁਰਗਾਂਵ, ਨਿਊ ਮੈਂਗਲੋਰ, ਕੋਚੀਨ, ਚੇਨਈ, ਏਨੋਰ (ਕਾਮਰਾਜਾਰ), ਤੂਤੀਕੋਰਿਨ (ਵੀ. ਓ. ਚਿੰਦਬਰਨਾਰ), ਵਿਸ਼ਾਖਾਪਟਨਮ, ਪਾਰਾਦੀਪ, ਕੋਲਕਾਤਾ (ਹਲਦੀਆ ਸਮੇਤ) ਅਤੇ ਜਵਾਹਰਲਾਲ ਨਹਿਰੂ ਬੰਦਰਗਾਹ ਹਨ।
ਇਹ ਵੀ ਪੜ੍ਹੋ- ਐਪਲ ਨੇ ਦਿਖਾਈ ਸਾਕੇਤ ਸਟੋਰ ਦੀ ਝਲਕ
ਉਨ੍ਹਾਂ ਨੇ ਕਿਹਾ ਕਿ ਸ਼ਯਾਮਾ ਪ੍ਰਸਾਦ ਮੁਖਰਜੀ ਬੰਦਰਗਾਹ (ਕੋਲਕਾਤਾ), ਦੀਨਦਿਆਲ ਬੰਦਰਗਾਹ ਜਵਾਹਰਲਾਲ ਨਹਿਰੂ ਬੰਦਰਗਾਹ ਅਤੇ ਪਾਰਾਦੀਪ ਬੰਦਰਗਾਹ ਨੇ ਰਿਕਾਰਡ ਕਾਰਗੋ ਸੰਭਾਲਿਆ। ਪੰਤ ਨੇ ਇਹ ਵੀ ਕਿਹਾ ਕਿ ਕੌਮਾਂਤਰੀ ਜਲ ਮਾਰਗਾਂ ਰਾਹੀਂ ਮਾਲ ਦੀ ਢੋਆ-ਢੁਆਈ ਸਮੇਤ ਰੱਖ-ਰਖਾਅ 16 ਫੀਸਦੀ ਵਧ ਕੇ 12.6 ਕਰੋੜ ਟਨ ਰਿਹਾ ਜੋ 2021-22 ’ਚ 10.9 ਕਰੋੜ ਟਨ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।