ਮਹਿੰਦਰਾ ਵਰਲਡ ਸਿਟੀ ਡਿਵੈਲਪਰਜ਼ ਤਾਮਿਲਨਾਡੂ ''ਚ ਕਰੇਗੀ 1,000 ਕਰੋੜ ਰੁਪਏ ਦਾ ਨਿਵੇਸ਼

Saturday, Jan 13, 2024 - 04:30 PM (IST)

ਮਹਿੰਦਰਾ ਵਰਲਡ ਸਿਟੀ ਡਿਵੈਲਪਰਜ਼ ਤਾਮਿਲਨਾਡੂ ''ਚ ਕਰੇਗੀ 1,000 ਕਰੋੜ ਰੁਪਏ ਦਾ ਨਿਵੇਸ਼

ਚੇਨਈ (ਭਾਸ਼ਾ) - ਮਹਿੰਦਰਾ ਵਰਲਡ ਸਿਟੀ ਡਿਵੈਲਪਰਜ਼ ਲਿਮਟਿਡ ਨੇ ਆਪਣੇ ਪਹਿਲੇ ਉਦਯੋਗਿਕ ਹੱਬ 'ਓਰੀਜਿਨਸ ਬਾਏ ਮਹਿੰਦਰਾ' ਦੇ ਦੂਜੇ ਪੜਾਅ ਦੇ ਪ੍ਰਾਜੈਕਟ ਦੇ ਵਿਸਤਾਰ ਲਈ ਅਗਲੇ ਪੰਜ ਸਾਲਾਂ ਦੌਰਾਨ ਤਾਮਿਲਨਾਡੂ ਵਿਚ 1,000 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਵਚਨਬੱਧਤਾ ਜ਼ਾਹਰ ਕੀਤੀ ਹੈ।

ਇਹ ਵੀ ਪੜ੍ਹੋ :    iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

ਮਹਿੰਦਰਾ ਗਰੁੱਪ ਦੀ ਕੰਪਨੀ ਨੇ ਤਾਮਿਲਨਾਡੂ ਵਿੱਚ ਹਾਲ ਹੀ ਵਿੱਚ ਹੋਏ ਗਲੋਬਲ ਨਿਵੇਸ਼ਕ ਸੰਮੇਲਨ (ਜੀਆਈਐਮ) ਦੌਰਾਨ ਸੂਬਾ ਸਰਕਾਰ ਨਾਲ ਇਸ ਸਬੰਧ ਵਿੱਚ ਇੱਕ ਸਮਝੌਤਾ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ ਹਨ। ਨਿਵੇਸ਼ ਯੋਜਨਾਵਾਂ ਨਾਲ ਖੇਤਰ ਵਿੱਚ ਲਗਭਗ 2,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਹ ਨਿਵੇਸ਼ ਚੇਨਈ ਦੇ ਏਲਿਯਾਮਬੇਦੂ ਪਿੰਡ 'ਚ 'ਓਰਿਜਿਨਸ ਬਾਏ ਮਹਿੰਦਰਾ' ਦੇ ਦੂਜੇ ਪੜਾਅ 'ਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :     ਤੁਸੀਂ ਵੀ ਜਾਣਾ ਚਾਹੁੰਦੇ ਹੋ ਲਕਸ਼ਦੀਪ ਤਾਂ ਖ਼ਰਚੇ ਤੇ ਪਰਮਿਟ ਸਮੇਤ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

​​​​​​​ਨੈਸ਼ਨਲ ਹਾਈਵੇਅ ਨੰਬਰ 16 'ਤੇ 307 ਏਕੜ 'ਚ ਫੈਲਿਆ ਇਹ ਉਦਯੋਗਿਕ ਕੇਂਦਰ ਜਾਪਾਨ ਅਤੇ ਤਾਈਵਾਨ ਦੀਆਂ ਕਈ ਕੰਪਨੀਆਂ ਲਈ ਪਸੰਦੀਦਾ ਟਿਕਾਣਾ ਬਣ ਕੇ ਉਭਰਿਆ ਹੈ। ਅਮਿਤ ਕੁਮਾਰ ਸਿਨਹਾ, ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਮਹਿੰਦਰਾ ਲਾਈਫਸਪੇਸ ਡਿਵੈਲਪਰਸ ਲਿਮਿਟੇਡ, ਨੇ ਕਿਹਾ, “ਤਾਮਿਲਨਾਡੂ ਦਾ ਬੇਮਿਸਾਲ ਕਾਰੋਬਾਰੀ ਮਾਹੌਲ ਇੱਥੇ ਸਾਡੇ ਕੰਮਕਾਜ ਦਾ ਵਿਸਤਾਰ ਕਰਨ ਵਿੱਚ ਸਾਡਾ ਵਿਸ਼ਵਾਸ ਵਧਾਉਂਦਾ ਹੈ।

ਇਹ ਵੀ ਪੜ੍ਹੋ :    ਕੀ ਤੁਹਾਨੂੰ ਆਧਾਰ ਕਾਰਡ 'ਤੇ ਆਪਣੀ ਫੋਟੋ ਪਸੰਦ ਨਹੀਂ? ਤਾਂ ਇੰਝ ਆਸਾਨੀ ਨਾਲ ਕਰ ਸਕਦੇ ਹੋ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News