ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 14 ਫੀਸਦੀ ਵਧੀ

Thursday, Nov 01, 2018 - 03:56 PM (IST)

ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 14 ਫੀਸਦੀ ਵਧੀ

ਨਵੀਂ ਦਿੱਲੀ—ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ ਚੰਗੀ ਵਧੀ ਹੈ। ਸਾਲ ਦਰ ਸਾਲ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਕੁੱਲ ਵਿਕਰੀ 14 ਫੀਸਦੀ ਵਧੀ ਹੈ। ਇਸ ਸਾਲ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਨੇ ਕੁੱਲ 58,416 ਵਾਹਨ ਵੇਚੇ ਹਨ। ਪਿਛਲੇ ਸਾਲ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ 'ਚ ਕੁੱਲ 51,160 ਵਾਹਨ ਵੇਚੇ ਸਨ।  
ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਪੇਸੈਂਜਰ ਵਾਹਨਾਂ ਦੀ ਵਿਕਰੀ 23,453 ਯੂਨਿਟ ਤੋਂ ਵਧ ਕੇ 3 ਫੀਸਦੀ ਵਧ ਕੇ 24,066 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 19,281 ਯੂਨਿਟ ਤੋਂ 26 ਫੀਸਦੀ ਵਧ ਕੇ 34,353 ਯੂਨਿਟ ਰਹੀ ਹੈ। 
ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਮੀਡੀਆ ਐਂਡ ਹੈਵੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 750 ਯੂਨਿਟ ਤੋਂ 9 ਫੀਸਦੀ ਘਟ ਕੇ 683 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਲਾਈਟ ਕਮਰਸ਼ੀਅਲ ਵਾਹਨਾਂ ਦੀ ਵਿਕਰੀ 18,531 ਯੂਨਿਟ ਤੋਂ 27.7 ਫੀਸਦੀ ਵਧ ਕੇ 23,670 ਯੂਨਿਟ ਰਹੀ ਹੈ। 
ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਐਕਸਪੋਰਟ 2,300 ਯੂਨਿਟ ਤੋਂ ਵਧ ਕੇ 3,066 ਯੂਨਿਟ ਰਿਹਾ ਹੈ। ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਘਰੇਲੂ ਵਿਕਰੀ 48,860 ਯੂਨਿਟ ਤੋਂ ਵਧ ਕੇ 55,350 ਯੂਨਿਟ ਰਹੀ ਹੈ।


Related News