ਮਹਿੰਦਰਾ ਨੇ ਵੀ ਇਲੈਕਟ੍ਰਾਨਿਕ ਸਕੂਟਰ ''ਤੇ ਸ਼ੁਰੂ ਕੀਤਾ ਕੰਮ

Wednesday, Sep 27, 2017 - 12:51 AM (IST)

ਮਹਿੰਦਰਾ ਨੇ ਵੀ ਇਲੈਕਟ੍ਰਾਨਿਕ ਸਕੂਟਰ ''ਤੇ ਸ਼ੁਰੂ ਕੀਤਾ ਕੰਮ

ਜਲੰਧਰ— ਭਾਰਤੀ ਆਟੋਮੇਕਰ ਮਹਿੰਦਰਾ ਭਾਰਤੀ ਬਾਜ਼ਾਰ ਲਈ ਨਵੇਂ ਇਲੈਕਟ੍ਰਾਨਿਕ ਸਕੂਟਰ ਨੂੰ ਵਿਕਸਤ ਕਰਨ 'ਤੇ ਕੰਮ ਕਰ ਰਹੀ ਹੈ। ਇਹ ਸਕੂਟਰ Gusto ਦੇ ਮੰਚ 'ਤੇ ਆਧਾਰਿਤ ਹੈ। ਆਟੋਕਾਰ ਦੀ ਇਕ ਰਿਪੋਰਟ ਮੁਤਾਬਕ ਮਹਿੰਦਰਾ ਆਪਣੇ ਮੌਜੂਦਾ ਸਕੂਟਰ ਦੇ ਇਲੈਕਟ੍ਰੀਫੀਕੇਸ਼ਨ 'ਤੇ ਕੰਮ ਕਰ ਰਹੀ ਹੈ। ਮਹਿੰਦਰਾ ਗਰੁੱਪ ਦੇ ਸੀਨੀਅਰ ਆਨੰਦ ਮਹਿੰਦਰਾ ਨੇ ਆਪਣੀ ਯੋਜਨਾ ਦੇ ਬਾਰੇ 'ਚ ਕਿਹਾ ਹੈ ਕਿ ਇਲੈਕਟ੍ਰਾਨਿਕ ਸਕੂਟਰ ਲਈ ਮਹਿੰਦਰਾ ਇਕ ਆਰ.ਐਂਡ.ਬੀ. ਸੈਂਟਰ ਜਾਵਾ ਬ੍ਰੈਂਡ 'ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਵੀ ਇਲੈਕਟ੍ਰਾਨਿਕ ਵਾਹਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਕਈ ਹੋਰ ਕੰਪਨੀਆਂ ਨਾਲ ਮਿਲ ਕੇ ਇਲੈਕਟ੍ਰਾਨਿਕ ਟੂ-ਵ੍ਹੀਕਲਰਸ 'ਤੇ ਕੰਮ ਕਰ ਰਹੀ ਹੈ। ਬੰਗਲੌਰ ਆਧਾਰਿਤ ਅਥਰ ਐੱਨਰਜੀ ਪਹਿਲੇ ਤੋਂ ਹੀ ਭਾਰਤ ਦੇ ਪਹਿਲੇ ਸਮਾਰਟ ਇਲੈਕਟ੍ਰਾਨਿਕ ਸਕੂਟਰ, ਐੱਸ 340 'ਤੇ ਕੰਮ ਕਰ ਰਹੀ ਹੈ। ਭਾਰਤ ਦੇ ਪਹਿਲੇ ਇਲੈਕਟ੍ਰਾਨਿਕ ਸਕੂਟਰ ਦੀ ਪ੍ਰੋਡਕਸ਼ਨ ਦਸੰਬਰ 2017 ਜਾਂ ਜਨਵਰੀ 2018 ਤੋਂ ਸ਼ੁਰੂ ਹੋ ਜਾਵੇਗੀ। ਕੰਪਨੀ ਤੋਂ ਇਲਾਵਾ ਹੀਰੋ ਮੋਟੋਕਾਪਰ ਨੇ ਵੀ ਇਲੈਕਟ੍ਰਾਨਿਕ ਟੂ-ਵ੍ਹੀਲਰ ਸੈਗਮੈਂਟ 'ਚ ਦਾਖਲ ਹੋਣ ਦੀ ਰੂਚੀ ਦਿਖਾਈ ਹੈ। ਬਜਾਜ ਆਟੋ ਨੇ ਵੀ ਹਾਲ ਹੀ 'ਚ ਈ.ਵੀ. ਟੂ-ਵ੍ਹੀਲਰ ਸੈਗਮੈਂਟ 'ਚ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਸਾਰੇ ਵਾਹਨ ਨਿਰਮਾਤਾ ਬੈਟਰੀ ਚਾਲਿਤ ਵਾਹਨਾਂ ਨੂੰ ਡਿਵੈੱਲਪ ਕਰਨਗੇ। ਇਨ੍ਹਾਂ ਚੋਂ ਪੁਣੇ ਸਥਿਤ ਟਾਰਕ ਮੋਟਰਸਾਈਕਲ ਦੀ ਇਲੈਕਟ੍ਰਾਨਿਕ ਟੀ 6 ਐਕਸ ਮੋਟਰਸਾਈਕਲ ਅਤੇ ਕਥਿਤ ਤੌਰ 'ਤੇ ਟੀ.ਵੀ.ਐੱਸ. ਵੀ ਇਕ ਇਲੈਕਟ੍ਰਾਨਿਕ ਦੀ ਜਾਂਚ ਕਰ ਰਹੀ ਹੈ।


Related News