ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫਾ 35 ਫੀਸਦੀ ਵਧ ਕੇ 3,171 ਕਰੋੜ ਰੁਪਏ ਹੋਇਆ
Friday, Nov 08, 2024 - 05:36 PM (IST)
ਮੁੰਬਈ, (ਭਾਸ਼ਾ) - ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦਾ ਚਾਲੂ ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ’ਚ ਏਕੀਕ੍ਰਿਤ ਸ਼ੁੱਧ ਲਾਭ 35 ਫੀਸਦੀ ਵਧ ਕੇ 3,171 ਕਰੋੜ ਰੁਪਏ ਹੋ ਗਿਆ। ਕੰਪਨੀ ਦਾ ਬੀਤੇ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ’ਚ ਸ਼ੁੱਧ ਲਾਭ 2,348 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ, ਪ੍ਰਧਾਨ ਮੰਤਰੀ ਨੇ ਜਾਰੀ ਕੀਤੇ ਇਹ ਆਦੇਸ਼
ਐੱਮ. ਐਂਡ ਐੱਮ. ਲਿਮਟਿਡ ਨੇ ਬਿਆਨ ’ਚ ਕਿਹਾ ਕਿ ਦੂਜੀ ਤਿਮਾਹੀ ’ਚ ਏਕੀਕ੍ਰਿਤ ਸ਼ੁੱਧ ਮਾਲੀਆ 10 ਫੀਸਦੀ ਦੇ ਵਾਧੇ ਨਾਲ 37,924 ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 34,436 ਕਰੋੜ ਰੁਪਏ ਸੀ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਨੀਸ਼ ਸ਼ਾਹ ਨੇ ਕਿਹਾ,‘‘ਸਾਡੇ ਕਾਰੋਬਾਰੀਆਂ ਨੇ ਇਸ ਤਿਮਾਹੀ ’ਚ ਠੋਸ ਸੰਚਾਲਨ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਹੁਣ SIM ਅਤੇ ਮੋਬਾਈਲ ਨੈੱਟਵਰਕ ਤੋਂ ਬਿਨਾਂ ਹੋਵੇਗੀ Calling? BSNL ਨੇ ਸ਼ੁਰੂ ਕੀਤੀ ਨਵੀਂ ਸੇਵਾ
ਮੋਟਰ ਵਾਹਨ ਅਤੇ ਖੇਤੀਬਾੜੀ ਨੇ ਬਾਜ਼ਾਰ ਹਿੱਸੇਦਾਰੀ ਹਾਸਲ ਕੀਤੀ ਅਤੇ ਮੁਨਾਫੇ ਦਾ ਵਿਸਥਾਰ ਕਰਦੇ ਹੋਏ ਬਾਜ਼ਾਰ ਅਗਵਾਈ ਨੂੰ ਮਜ਼ਬੂਤ ਕਰਨਾ ਜਾਰੀ ਰੱਖਿਆ। ਐੱਮ. ਐਂਡ ਐੱਮ. ਅਨੁਸਾਰ ਮੋਟਰ ਵਾਹਨ ਸੈਕਟਰ ਨੇ ਵਧ ਤੋਂ ਵਧ 2.31 ਲੱਖ ਤਿਮਾਹੀ ਕਾਰੋਬਾਰ ਕੀਤਾ। ਇਹ ਪਿਛਲੇ ਸਾਲ ਦੀ ਇਸੇ ਤਿਮਾਹੀ ਤੋਂ 9 ਫੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ : Canada 'ਚ ਚੀਨੀ TikTok ਨੂੰ ਝਟਕਾ, ਦਫ਼ਤਰਾਂ ਨੂੰ ਬੰਦ ਕਰਨ ਦਾ ਆਦੇਸ਼
ਇਹ ਵੀ ਪੜ੍ਹੋ : SBI, ICICI, HDFC ਅਤੇ PNB ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋ ਗਿਆ ਇਹ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8