ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫਾ 14 ਫੀਸਦੀ ਵਧ ਕੇ 1,528 ਕਰੋੜ ਰੁਪਏ ’ਤੇ ਪੁੱਜਾ

Saturday, Feb 11, 2023 - 12:01 PM (IST)

ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫਾ 14 ਫੀਸਦੀ ਵਧ ਕੇ 1,528 ਕਰੋੜ ਰੁਪਏ ’ਤੇ ਪੁੱਜਾ

ਨਵੀਂ ਦਿੱਲੀ (ਭਾਸ਼ਾ) – ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦਾ ਸੁੱਧ ਲਾਭ ਚਾਲੂ ਵਿੱਤੀ ਸਾਲ ਦੀ ਦਸੰਬਰ ਤਿਮਾਹੀ ’ਚ 14 ਫੀਸਦੀ ਵਧ ਕੇ 1,528 ਕਰੋੜ ਰੁਪਏ ਰਿਹਾ। ਮਜ਼ਬੂਤ ਵਿਕਰੀ ਨਾਲ ਕੰਪਨੀ ਦਾ ਲਾਭ ਵਧਿਆ ਹੈ। ਕੰਪਨੀ ਨੇ ਪਿਛਲੇ ਵਿੱਤੀ ਸਾਲ 2021-22 ਦੀ ਤੀਜੀ ਤਿਮਾਹੀ ’ਚ 1,335 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਇਸ ਦੌਰਾਨ ਕੰਪਨੀ ਦੀ ਆਮਦਨ ਵੀ 41 ਫੀਸਦੀ ਵਧ ਕੇ 21,654 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 15,349 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : Hindenburg ਖ਼ਿਲਾਫ਼ ਬਦਲਾ ਲੈਣ ਦੇ ਮੂਡ 'ਚ ਗੌਤਮ ਅਡਾਨੀ, ਹਾਇਰ ਕੀਤੀ ਅਮਰੀਕੀ ਲਾਅ ਫ਼ਰਮ

ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਉਸ ਦੀ ਕੁੱਲ ਵਿਕਰੀ 45 ਫੀਸਦੀ ਵਧ ਕੇ 1,76,094 ਇਕਾਈ ’ਤੇ ਪਹੁੰਚ ਗਈ। ਇਕ ਸਾਲ ਪਹਿਲਾਂ ਇਸੇ ਮਿਆਦ ’ਚ ਕੰਪਨੀ ਨੇ 1,21,167 ਵਾਹਨ ਵੇਚੇ ਸਨ। ਮਹਿੰਦਰਾ ਸਮੂਹ ਦਾ ਲਾਭ 34 ਫੀਸਦੀ ਵਧ ਕੇ 2,677 ਕਰੋੜ ਰੁਪਏ ਹੋ ਗਿਆ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 1,987 ਕਰੋੜ ਰੁਪਏ ਰਿਹਾ ਸੀ। ਐੱਮ. ਐਂਡ ਐੱਮ. ਦੀ ਦਸੰਬਰ ਤਿਮਾਹੀ ਦੀ ਏਕੀਕ੍ਰਿਤ ਆਮਦਨ 23,594 ਕਰੋੜ ਤੋਂ ਵਧ ਕੇ 30,620 ਕਰੋੜ ਰੁਪਏ ਹੋ ਗਈ।

ਇਹ ਵੀ ਪੜ੍ਹੋ : ਚੀਨ ਸਮੇਤ 5 ਦੇਸ਼ਾਂ ਦੇ ਯਾਤਰੀਆਂ ਨੂੰ ਪਰਸੋਂ ਤੋਂ ਨਹੀਂ ਦੇਣੀ ਹੋਵੇਗੀ ਕੋਵਿਡ ਟੈਸਟ ਰਿਪੋਰਟ

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News