ਸਵਿਸ ਬੈਂਕ ਖਾਤਿਆਂ ਦੀ ਜਾਂਚ ਦੇ ਘੇਰੇ ’ਚ ਆਇਆ ਭਾਰਤੀ ਸ਼ਾਹੀ ਪਰਿਵਾਰ

11/24/2019 6:42:06 PM

ਨਵੀਂ ਦਿੱਲੀ/ਬਰਨ (ਭਾਸ਼ਾ)- ਸਵਿਸ ਬੈਂਕਾਂ ’ਚ ਖਾਤਾ ਰੱਖਣ ਵਾਲੇ ਭਾਰਤੀਆਂ ਦੀ ਪੜਤਾਲ ਦੇ ਘੇਰੇ ’ਚ ਇਕ ਸ਼ਾਹੀ ਘਰਾਣਾ ਵੀ ਆ ਚੁੱਕਾ ਹੈ। ਭਾਰਤੀ ਜਾਂਚ ਅਧਿਕਾਰੀਆਂ ਨੇ ਮਹਾਰਾਸ਼ਟਰ ’ਚ ਸਾਂਗਲੀ ਦੇ ਪੁਰਾਣੇ ਰਿਆਸਤਦਾਰਾਂ ਦੇ ਪਰਿਵਾਰ ਦੇ 2 ਮੈਂਬਰਾਂ ਬਾਰੇ ਪੜਤਾਲ ਸਵਿਟਜ਼ਰਲੈਂਡ ਦੇ ਟੈਕਸ ਵਿਭਾਗ ਤੋਂ ਕਰਵਾਈ ਹੈ। ਇਸ ਪੜਤਾਲ ’ਚ ਅਧਿਕਾਰਤ ਸਹਿਯੋਗ ਲਈ ਭਾਰਤੀ ਅਧਿਕਾਰੀਆਂ ਨੇ ਸਵਿਸ ਸਰਕਾਰ ਨੂੰ ਬੇਨਤੀ ਕਰ ਰੱਖੀ ਹੈ। ਇਸ ’ਚ ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਜਨਤਕ ਸੂਚਨਾ ਜਾਰੀ ਕਰ ਕੇ ਸਾਂਗਲੀ ਦੇ ਪੁਰਾਣੇ ਸ਼ਾਹੀ ਘਰਾਣੇ ਦੇ ਵਿਜੇ ਸਿੰਘ ਮਾਧਵ ਰਾਓ ਪੱਟਵਰਧਨ ਤੇ ਉਨ੍ਹਾਂ ਦੀ ਪਤਨੀ ਰੋਹਿਣੀ ਵਿਜੇ ਸਿੰਘ ਪਟਵਰਧਨ ਨੂੰ ਇਸ ਮਾਮਲੇ ਨੂੰ ਵੇਖਣ ਲਈ ਆਪਣਾ ਪ੍ਰਤੀਨਿਧੀ ਨਿਯੁਕਤ ਕਰਨ ਲਈ ਕਿਹਾ ਹੈ।


Karan Kumar

Content Editor

Related News