ਮੈਗੀ ਅਤੇ ਕੌਫੀ ਦੇ ਸ਼ੌਕੀਨਾਂ ਨੂੰ ਝਟਕਾ, ਮਿਲਕ ਪਾਊਡਰ ਅਤੇ ਗੈਰ-ਖੁਰਾਕੀ ਵਸਤਾਂ ਵੀ ਹੋਈਆਂ ਮਹਿੰਗੀਆਂ

Tuesday, Mar 15, 2022 - 04:30 PM (IST)

ਮੈਗੀ ਅਤੇ ਕੌਫੀ ਦੇ ਸ਼ੌਕੀਨਾਂ ਨੂੰ ਝਟਕਾ, ਮਿਲਕ ਪਾਊਡਰ ਅਤੇ ਗੈਰ-ਖੁਰਾਕੀ ਵਸਤਾਂ ਵੀ ਹੋਈਆਂ ਮਹਿੰਗੀਆਂ

ਨਵੀਂ ਦਿੱਲੀ (ਭਾਸ਼ਾ) – ਕੱਚੇ ਤੇਲ ਅਤੇ ਗੈਰ-ਖੁਰਾਕੀ ਵਸਤਾਂ ਦੇ ਰੇਟਾਂ ’ਚ ਤੇਜ਼ੀ ਆਉਣ ਕਾਰਨ ਖਾਣ ਵਾਲੀਆਂ ਵਸਤਾਂ ਦੇ ਰੇਟਾਂ ’ਚ ਆਈ ਨਰਮੀ ਦਾ ਫਾਇਦਾ ਨਹੀਂ ਮਿਲਿਆ ਅਤੇ ਫਰਵਰੀ 2022 ’ਚ ਥੋਕ ਮੁੱਲ ਸੂਚਕ ਅੰਕ (ਡਬਲਯੂ. ਪੀ. ਆਈ.) ਮਹਿੰਗਾਈ ਵਧ ਕੇ 13.11 ਫੀਸਦੀ ’ਤੇ ਆ ਗਈ। ਸਰਕਾਰੀ ਅੰਕੜਿਆਂ ਤੋਂ ਸੋਮਵਾਰ ਨੂੰ ਇਹ ਜਾਣਕਾਰੀ ਮਿਲੀ।

ਥੋਕ ਮਹਿੰਗਾਈ ਅਪ੍ਰੈਲ 2021 ਤੋਂ ਲਗਾਤਾਰ 11ਵੇਂ ਮਹੀਨੇ 10 ਫੀਸਦੀ ਤੋਂ ਉੱਚੀ ਬਣੀ ਹੋਈ ਹੈ। ਜਨਵਰੀ 2022 ’ਚ ਡਬਲਯੂ. ਪੀ. ਆਈ. 12.96 ਫੀਸਦੀ ਸੀ ਜਦ ਕਿ ਪਿਛਲੇ ਸਾਲ ਫਰਵਰੀ ’ਚ ਇਹ 4.83 ਫੀਸਦੀ ਸੀ। ਅੰਕੜਿਆਂ ਮੁਤਾਬਕ ਫਰਵਰੀ 2022 ’ਚ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ਘੱਟ ਹੋ ਕੇ 8.19 ਫੀਸਦੀ ’ਤੇ ਆ ਗਈ ਜੋ ਜਨਵਰੀ ’ਚ 10.33 ਫੀਸਦੀ ਸੀ।

ਇਹ ਵੀ ਪੜ੍ਹੋ : ‘ਮਹਾਮਾਰੀ ਵਿਚ ਵੀ ਭਾਰਤੀਆਂ ਨੇ ਜੰਮ ਕੇ ਖ਼ਰੀਦਿਆ ਸੋਨਾ, ਖ਼ਰਚ ਕਰ ਦਿੱਤੇ ਅਰਬਾਂ ਡਾਲਰ’

ਕੱਚੇ ਤੇਲ ਦੇ ਰੇਟ ਦਿਖਾਉਣ ਲੱਗੇ ਅਸਰ

ਇਸ ਤਰ੍ਹਾਂ ਸਮੀਖਿਆ ਅਧੀਨ ਮਹੀਨੇ ’ਚ ਸਬਜ਼ੀਆਂ ਦੀ ਮਹਿੰਗਾਈ 26.93 ਫੀਸਦੀ ਰਹੀ ਜੋ ਜਨਵਰੀ ’ਚ 38.45 ਫੀਸਦੀ ’ਤੇ ਪਹੁੰਚ ਗਈ ਸੀ। ਵਪਾਰ ਅਤੇ ਉਦਯੋਗ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਫਰਵਰੀ 2022 ’ਚ ਮਹਿੰਗਾਈ ਵਧਣ ਦਾ ਮੁੱਖ ਕਾਰਨ ਖਾਣ ਵਾਲੇ ਤੇਲਾਂ, ਮੂਲ ਧਾਤਾਂ, ਰਸਾਇਣਾਂ ਅਤੇ ਰਸਾਇਣਿਕ ਉਤਪਾਦਾਂ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਗੈਰ-ਖੁਰਾਕੀ ਵਸਤਾਂ ਆਦਿ ਦੀਆਂ ਕੀਮਤਾਂ ’ਚ ਵਾਧਾ ਹੈ।

ਤਿਆਰ ਵਸਤਾਂ ਦੀ ਮਹਿੰਗਾਈ 9.84 ਫੀਸਦੀ ਰਹੀ ਜੋ ਜਨਵਰੀ ’ਚ9.42 ਫੀਸਦੀ ਸੀ। ਫਰਵਰੀ ’ਚ ਈਂਧਨ ਅਤੇ ਊਰਜਾ ਸੈਗਮੈਂਟ ’ਚ ਮਹਿੰਗਾਈ 31.50 ਫੀਸਦੀ ਰਹੀ। ਕੱਚੇ ਤੇਲ ਦੇ ਰੇਟ ਕੌਮਾਂਤਰੀ ਪੱਧਰ ’ਤੇ ਵਧਣ ਕਾਰਨ ਕੱਚੇ ਪੈਟਰੋਲੀਅਮ ’ਚ ਮਹਿੰਗਾਈ ਵਧ ਕੇ 55.17 ਫੀਸਦੀ ਹੋ ਗਈ ਜੋ ਜਨਵਰੀ ’ਚ 39.41 ਫੀਸਦੀ ਸੀ।

ਇਹ ਵੀ ਪੜ੍ਹੋ : Digitalize ਹੋਵੇਗੀ ਵਾਹਨਾਂ ਦੀ ਸਕ੍ਰੈਪਿੰਗ ਸਹੂਲਤ, ਰਜਿਸਟ੍ਰੇਸ਼ਨ ਲਈ ਜਾਰੀ ਹੋਈ ਨੋਟੀਫਿਕੇਸ਼ਨ

ਹੁਣ ਅਦਾ ਕਰਨੀ ਪਵੇਗੀ ਵਧੇਰੇ ਕੀਮਤ
ਨਵੀਂ ਦਿੱਲੀ, 14 ਮਾਰਚ (ਇੰਟ.)–ਵਧਦੀ ਮਹਿੰਗਾਈ ਦਰਮਿਆਨ ਹੁਣ ਮੈਗੀ ਅਤੇ ਕੌਫੀ ਦੇ ਸ਼ੌਕੀਨਾਂ ਨੂੰ ਝਟਕਾ ਲੱਗਣ ਵਾਲਾ ਹੈ ਅਤੇ ਉਨ੍ਹਾਂ ਨੂੰ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ। ਹਿੰਦੁਸਸਤਾਨ ਯੂਨੀਲਿਵਰ (ਐੱਚ. ਯੂ. ਐੱਲ.) ਅਤੇ ਨੈਸਲੇ ਨੇ ਚਾਹ, ਕੌਫੀ, ਮਿਲਕ ਅਤੇ ਨੂਡਲਸ ਦੀਆਂ ਕੀਮਤਾਂ 14 ਮਾਰਚ ਤੋਂ ਵਧਾ ਦਿੱਤੀਆਂ ਹਨ। ਐੱਚ. ਯੂ. ਐੱਲ. ਨੇ ਬਰੂ ਕੌਫੀ ਦੀਆਂ ਕੀਮਤਾਂ 3-7 ਫੀਸਦੀ ਤੱਕ ਵਧਾ ਦਿੱਤੀਆਂ ਹਨ। ਉੱਥੇ ਹੀ ਬਰੂ ਗੋਲਡ ਕੌਫੀ ਜਾਰ ਦੀਆਂ ਕੀਮਤਾਂ ਵੀ 3-4 ਫੀਸਦੀ ਤੱਕ ਵਧ ਗਈਆਂ ਹਨ। ਇੰਸਟੈਂਟ ਕੌਫੀ ਪਾਊਚ ਦੇ ਰੇਟ 3 ਤੋਂ ਲੈ ਕੇ 6.66 ਫੀਸਦੀ ਤੱਕ ਵਧ ਗਏ ਹਨ।

ਉੱਥੇ ਹੀ ਤਾਜਮਹਿਲ ਚਾਹ ਦੀਆਂ ਕੀਮਤਾਂ 3.7 ਫੀਸਦੀ ਤੋਂ ਲੈ ਕੇ 5.8 ਫੀਸਦੀ ਤੱਕ ਵਧ ਗਈਆਂ ਹਨ। ਬਰੁਕ ਬਾਂਡ ਵੇਰੀਐਂਟ ਦੇ ਵੱਖ-ਵੱਖ ਚਾਹ ਦੀਆਂ ਕੀਮਤਾਂ 1.5 ਤੋਂ ਲੈ ਕੇ 14 ਫੀਸਦੀ ਤੱਕ ਵਧ ਗਈਆਂ ਹਨ। ਐੱਚ. ਯੂ. ਐੱਲ. ਨੇ ਕਿਹਾ ਕਿ ਲਗਾਤਾਰ ਵਧਦੀ ਮਹਿੰਗਾਈ ਕਾਰਨ ਕੰਪਨੀ ਨੂੰ ਵਧੀਆਂ ਕੀਮਤਾਂ ਦਾ ਬੋਝ ਗਾਹਕਾਂ ’ਤੇ ਪਾਉਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : BMW ਨੇ ਦੁਨੀਆ ਭਰ ’ਚੋਂ ਵਾਪਸ ਮੰਗਵਾਈਆਂ 10 ਲੱਖ ਤੋਂ ਵੱਧ ਕਾਰਾਂ, ਅੱਗ ਲੱਗਣ ਦਾ ਸੀ ਖ਼ਤਰਾ

ਮੈਗੀ ਦੀ ਕੀਮਤ 9 ਤੋਂ 16 ਫੀਸਦੀ ਤੱਕ ਵਧੀ

ਉੱਥੇ ਹੀ ਦੂਜੇ ਪਾਸੇ ਨੈਸਲੇ ਇੰਡੀਆ ਨੇ ਐਲਾਨ ਕੀਤਾ ਕਿ ਉਸ ਨੇ ਮੈਗੀ ਦੀਆਂ ਕੀਮਤਾਂ 9 ਤੋਂ 16 ਫੀਸਦੀ ਤੱਕ ਵਧਾ ਦਿੱਤੀਆਂ ਹਨ। ਨੈਸਲੇ ਇੰਡੀਆ ਨੇ ਮਿਲਕ ਅਤੇ ਕੌਫੀ ਪਾਊਡਰ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਕੀਮਤਾਂ ਵਧਾਉਣ ਤੋਂ ਬਾਅਦ ਹੁਣ 70 ਗ੍ਰਾਮ ਮੈਗੀ ਦੇ ਇਕ ਪੈਕੇਟ ਲਈ 12 ਰੁਪਏ ਦੀ ਥਾਂ 14 ਰੁਪਏ ਅਦਾ ਕਰਨੇ ਹੋਣਗੇ। ਉੱਥੇ ਹੀ 140 ਗ੍ਰਾਮ ਵਾਲੇ ਮੈਗੀ ਮਸਾਲਾ ਨੂਡਲਸ ਦੀ ਕੀਮਤ 3 ਰੁਪਏ ਯਾਨੀ 12.5 ਫੀਸਦੀ ਵਧ ਗਈ ਹੈ ਜਦ ਕਿ ਹੁਣ ਮੈਗੀ ਦੇ 560 ਗ੍ਰਾਮ ਵਾਲੇ ਪੈਕ ਲਈ 96 ਰੁਪਏ ਦੀ ਥਾਂ 105 ਰੁਪਏ ਅਦਾ ਕਰਨੇ ਹੋਣਗੇ। ਇਸ ਹਿਸਾਬ ਨਾਲ ਇਸ ਦਾ ਰੇਟ 9.4 ਫੀਸਦੀ ਵਧਿਆ ਹੈ।

ਮਿਲਕ ਪਾਊਡਰ ਵੀ ਹੋਇਆ ਮਹਿੰਗਾ

ਨੈਸਲੇ ਨੇ ਇਕ ਲਿਟਰ ਵਾਲੇ ਏ+ ਮਿਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਪਹਿਲਾਂ ਇਸ ਲਈ 75 ਰੁਪਏ ਅਦਾ ਕਰਨੇ ਪੈਂਦੇ ਸਨ ਜਦ ਕਿ ਹੁਣ 78 ਰੁਪਏ ਦੇਣੇ ਹੋਣਗੇ। ਨੈਸਕੈਫੇ ਕਲਾਸਿਕ ਕੌਫੀ ਪਾਊਡਰ ਦੇ ਰੇਟ 3-7 ਫੀਸਦੀ ਤੱਕ ਵਧ ਗਏ ਹਨ। ਉੱਥੇ ਹੀ 25 ਗ੍ਰਾਮ ਵਾਲੇ ਨੈਸਕੈਫੇ ਦਾ ਪੈਕ ਹੁਣ 2.5 ਫੀਸਦੀ ਮਹਿੰਗਾ ਹੋ ਗਿਆ ਹੈ। ਇਸ ਲਈ 78 ਰੁਪਏ ਦੀ ਥਾਂ ਹੁਣ 80 ਰੁਪਏ ਅਦਾ ਕਰਨੇ ਹੋਣਗੇ। ਇਸ ਦੇ ਨਾਲ ਹੀ 50 ਗ੍ਰਾਮ ਵਾਲੇ ਨੈਸਕੈਫੇ ਕਲਾਸਿਕ ਲਈ 145 ਰੁਪਏ ਦੀ ਥਾਂ 150 ਰੁਪਏ ਅਦਾ ਕਰਨੇ ਹੋਣਗੇ।

ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ SBI ਨੇ ਗਾਹਕਾਂ ਨੂੰ ਦਿੱਤਾ ਤੋਹਫਾ, ਫਿਕਸਡ ਡਿਪਾਜ਼ਿਟ 'ਤੇ ਵਧੀਆ ਵਿਆਜ ਦਰਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News