ਮੇਡ-ਇਨ-ਇੰਡੀਆ ਜਹਾਜ਼ Dornier ਨੇ ਭਰੀ ਪਹਿਲੀ ਕਮਰਸ਼ੀਅਲ ਉਡਾਣ

04/12/2022 6:00:51 PM

ਡਿਬਰੂਗੜ੍ਹ (ਭਾਸ਼ਾ) – ਅਲਾਇੰਸ ਏਅਰ ਦੇ ਮੇਡ-ਇਨ-ਇੰਡੀਆ ਡੋਰਨੀਅਰ 228 ਜਹਾਜ਼ ਨੇ ਅਸਾਮ ਦੇ ਡਿਬਰੂਗੜ੍ਹ ਅਤੇ ਅਰੁਣਾਚਲ ਪ੍ਰਦੇਸ਼ ਦੇ ਪਾਸੀਘਾਟ ਮਾਰਗ ’ਤੇ ਆਪਣੀ ਪਹਿਲੀ ਕਮਰਸ਼ੀਅਲ ਉਡਾਣ ਭਰੀ। ਜਹਾਜ਼ ’ਚ ਸੀਨੀਅਰ ਅਧਿਕਾਰੀਆਂ ਨਾਲ ਕੇਂਦਰੀ ਮੰਤਰੀ ਜੋਤੀਰਾਦਿੱਤਯ ਸਿੰਧੀਆ ਅਤੇ ਕਿਰਨ ਰਿਜਿਜੂ ਵੀ ਸਵਾਰ ਸਨ। ਜਨਤਕ ਖੇਤਰ ਦੀ ਅਵਾਇੰਸ ਦੇਸ਼ ਦੀ ਪਹਿਲੀ ਕਮਰਸ਼ੀਅਲ ਏਅਰਲਾਈਨ ਬਣ ਗਈ ਹੈ, ਜਿਸ ਨੇ ਸ਼ਹਿਰੀ ਆਪ੍ਰੇਟਿੰਗ ਲਈ ਦੇਸ਼ ’ਚ ਬਣੇ ਜਹਾਜ਼ ਦਾ ਇਸਤੇਮਾਲ ਕੀਤਾ ਹੈ।

ਡੋਰਨੀਅਰ 228 ਜਹਾਜ਼ਾਂ ਦੀ ਵਰਤੋਂ ਹੁਣ ਤੱਕ ਸਿਰਫ ਹਥਿਆਰਬੰਦ ਫੋਰਸਾਂ ਹੀ ਕਰਦੀਆਂ ਸਨ। ਜ਼ਿਕਰਯੋਗ ਹੈ ਕਿ ਅਲਾਇੰਸ ਏਅਰ ਨੇ ਸਰਕਾਰ ਦੀ ਮਲਕੀਅਤ ਵਾਲੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨਾਲ ਫਰਵਰੀ ’ਚ ਦੋ 17-ਸੀਟਾਂ ਵਾਲੇ ਡੋਰਨੀਅਰ 228 ਜਹਾਜ਼ਾਂ ਨੂੰ ਲੀਜ਼ ’ਤੇ ਦੇਣ ਲਈ ਸਮਝੌਤਾ ਕੀਤਾ ਸੀ। ਏਅਰਲਾਈਨ ਨੂੰ ਆਪਣਾ ਪਹਿਲਾ ਡੋਰਨੀਅਰ 228 ਜਹਾਜ਼ 7 ਅਪ੍ਰੈਲ ਨੂੰ ਮਿਲਿਆ ਸੀ। 18 ਅਪ੍ਰੈਲ ਤੋਂ ਡਿਬਰੂਗੜ੍ਹ-ਪਾਸੀਘਾਟ-ਲੀਲਾਬਾੜੀ-ਡਿਬਰੂਗੜ੍ਹ ਮਾਰਗ ’ਤੇ ਨਿਯਮਿਤ ਸੰਚਾਲਨ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ’ਤੇ, Elon Musk ਬਣਾ ਰਹੇ ਇਹ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News