ਮਹਿੰਦਰਾ ਦੀ ਇਕਾਈ ਕਰੇਗੀ ਫਿਫਥ ਗਿਅਰ ਵੈਂਚਰਸ ਨੂੰ ਅਕਵਾਇਰ

01/18/2020 11:14:13 PM

ਨਵੀਂ ਦਿੱਲੀ (ਭਾਸ਼ਾ)-ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਕਿ ਉਸ ਦੀ ਇਕ ਸਹਿਯੋਗੀ ਇਕਾਈ ਨੇ ਈ-ਕਾਮਰਸ ਪਲੇਟਫਾਰਮ ਦਾ ਸੰਚਾਲਨ ਕਰਨ ਵਾਲੀ ਕੰਪਨੀ ਫਿਫਥ ਗਿਅਰ ਵੈਂਚਰਸ ਲਿਮਟਿਡ ਦੀ ਅਕਵਾਇਰਮੈਂਟ ਕਰਨ ਦਾ ਸਮਝੌਤਾ ਕੀਤਾ ਹੈ। ਇਹ ਅਕਵਾਇਰਮੈਂਟ 30.45 ਕਰੋਡ਼ ਰੁਪਏ ਤੱਕ ’ਚ ਕੀਤੀ ਜਾ ਸਕਦੀ ਹੈ।

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਦੀ ਸਹਿਯੋਗੀ ਇਕਾਈ ਮਹਿੰਦਰਾ ਫਰਸਟ ਚੁਆਇਸ ਵ੍ਹੀਲਸ ਲਿਮਟਿਡ ਨੇ ਫਿਫਥ ਗਿਅਰ ਵੈਂਚਰਸ ਲਿਮਟਿਡ ਦਾ ਇਕ ਜਾਂ ਜ਼ਿਆਦਾ ਖੇਪ ’ਚ ਪੂਰੀ ਅਕਵਾਇਰਮੈਂਟ ਕਰਨ ਦਾ ਕਰਾਰ ਕੀਤਾ ਹੈ। ਇਸ ਤੋਂ ਬਾਅਦ ਫਿਫਥ ਗਿਅਰ ਵੈਂਚਰਸ ਲਿਮਟਿਡ ਕੰਪਨੀ ਮਹਿੰਦਰਾ ਫਰਸਟ ਚੁਆਇਸ ਵ੍ਹੀਲਸ ਲਿਮਟਿਡ ਦੀ ਇਕਾਈ ਬਣ ਜਾਵੇਗੀ। ਕੰਪਨੀ ਨੇ ਕਿਹਾ ਕਿ ਇਹ ਅਕਵਾਇਰਮੈਂਟ 31 ਮਾਰਚ 2020 ਤੱਕ ਪੂਰੀ ਹੋਣ ਦਾ ਅੰਦਾਜ਼ਾ ਹੈ।


Karan Kumar

Content Editor

Related News