ਚੋਟੀ ਦੀਆਂ ਤਿੰਨ ਦਾ Mcap 1.22 ਲੱਖ ਹੇਠਾਂ ਡਿੱਗਿਆ, ਰਿਲਾਇੰਸ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ

09/04/2022 2:44:41 PM

ਬਿਜ਼ਨੈੱਸ ਡੈਸਕ: ਬੀਤੇ ਦਿਨੀਂ ਘਰੇਲੂ ਸ਼ੇਅਰ ਬਾਜ਼ਾਰਾਂ 'ਚ 10 ਸਭ ਤੋਂ ਕੀਮਤੀ ਕੰਪਨੀਆਂ 'ਚੋਂ ਤਿੰਨ ਦਾ ਬਾਜ਼ਾਰ ਪੂੰਜੀਕਰਣ  1,22,852.25 ਕਰੋੜ ਰੁਪਏ ਘੱਟ ਗਿਆ। ਇਨ੍ਹਾਂ ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ, ਆਈਟੀ ਕੰਪਨੀਆਂ- ਟਾਟਾ ਕੰਸਲਟੈਂਸੀ ਸਰਵਿਸਿਜ਼ ਟੀ.ਸੀ.ਐੱਸ. ਅਤੇ ਇਨਫੋਸਿਸ ਦੀ ਮਾਰਕੀਟ ਪੂੰਜੀਕਰਣ ਵਿੱਚ ਵੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ HDFC ਬੈਂਕ ਹਿੰਦੁਸਤਾਨ ਯੂਨੀਲੀਵਰ, ICICI ਬੈਂਕ, ਭਾਰਤੀ ਸਟੇਟ ਬੈਂਕ, HDFC, ਬਜਾਜ ਫਾਈਨਾਂਸ ਅਤੇ ਅਡਾਨੀ ਟਰਾਂਸਮਿਸ਼ਨ ਸਮੀਖਿਆ ਅਧੀਨ ਹਫਤੇ ਵਿੱਚ 62,221.63 ਕਰੋੜ ਰੁਪਏ ਦੇ ਕੁੱਲ ਬਾਜ਼ਾਰ ਪੂੰਜੀਕਰਣ ਦੇ ਨਾਲ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਪਿਛਲੇ ਹਫਤੇ ਬੀ.ਐੱਸ.ਈ. ਦਾ ਸੈਂਸੈਕਸ 30.54 ਅੰਕ ਜਾਂ 0.05 ਫੀਸਦੀ ਡਿੱਗਿਆ ਸੀ।

ਇਸ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਬਾ਼ਜ਼ਾਰ ਪੁੰਜੀਕਰਣ ਵਿਚ 60,176.75 ਕਰੋੜ ਰੁਪਏ ਦੀ ਗਿਰਾਵਟ ਹੋਈ ਅਤੇ ਇਹ 17,11,468.58 ਕਰੋੜ ਰੁਪਏ ਰਹੀ। ਟੀ.ਸੀ.ਐੱਸ. ਦਾ ਬਾਜ਼ਾਰ ਪੁੰਜੀਕਰਣ 33,663.28 ਕਰੋੜ ਰੁਪਏ ਤੋਂ ਘੱਟ ਕੇ  11,45,155.01 ਕਰੋੜ ਰੁਪਏ ਅਤੇ ਇਨਫੋਸਿਸ ਦਾ ਬਾਜ਼ਾਰ ਪੂੰਜੀਕਰਣ 29,012.22 ਕਰੋੜ ਰੁਪਏ ਘਟ ਕੇ 6,11,339.35 ਕਰੋੜ ਰੁਪਏ ਰਹਿ ਗਿਆ। ਇਸ ਦੇ ਉਲਟ HDFC ਬੈਂਕ ਦਾ ਬਾਜ਼ਾਰ ਪੂੰਜੀਕਰਣ 12,653.69 ਕਰੋੜ ਰੁਪਏ ਵਧ ਕੇ 8,26,605.74 ਕਰੋੜ ਰੁਪਏ ਹੋ ਗਿਆ। ਅਡਾਨੀ ਟਰਾਂਸਮਿਸ਼ਨ ਨੇ ਮੰਗਲਵਾਰ (30 ਅਗਸਤ) ਨੂੰ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ਵਿੱਚ ਪ੍ਰਵੇਸ਼ ਕੀਤਾ।

ਸਮੀਖਿਆ ਅਧੀਨ ਹਫ਼ਤੇ 'ਚ ਕੰਪਨੀ ਦਾ ਬਾਜ਼ਾਰ ਪੂੰਜੀਕਰਣ 12,494.32 ਕਰੋੜ ਰੁਪਏ ਵਧ ਕੇ 4,30,842.32 ਕਰੋੜ ਰੁਪਏ ਹੋ ਗਿਆ। ਸਟੇਟ ਬੈਂਕ ਆਫ਼ ਇੰਡੀਆ SBI ਦਾ ਬਾਜ਼ਾਰ ਪੂੰਜੀਕਰਣ 11,289.64 ਕਰੋੜ ਰੁਪਏ ਵਧ ਕੇ 4,78,760.80 ਕਰੋੜ ਰੁਪਏ ਅਤੇ HDFC ਦਾ ਬਾਜ਼ਾਰ ਪੁੰਜੀਕਰਣ 9,408.48 ਕਰੋੜ ਰੁਪਏ ਤੋਂ ਵਧ ਕੇ 4,44,052.84 ਕਰੋੜ ਰੁਪਏ ਹੋ ਗਿਆ।


Harnek Seechewal

Content Editor

Related News